ਲੋਹੀਆਂ ਖਾਸ,(ਮਨਜੀਤ): ਲੋਹੀਆਂ ਬਲਾਕ 'ਚ ਸਤਲੁਜ ਦਰਿਆ ਨੇੜੇ ਪੈਂਦੇ ਪਿੰਡ ਪਿੱਪਲੀ ਵਿਖੇ 29 ਜੂਨ ਦਿਨ ਸ਼ਨੀਵਾਰ ਦੀ ਰਾਤ ਪੁੱਤ ਵਲੋਂ ਆਪਣੇ ਪਿਓ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦਾ ਖੁਲ੍ਹਾਸਾ ਅੱਜ ਪੁਲਸ ਤਫਤੀਸ਼ 'ਚ ਸਾਹਮਣੇ ਆਇਆ।
ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਡੀ. ਐੱਸ. ਪੀ. ਸ਼ਾਹਕੋਟ ਤੇ ਐੱਸ. ਐੱਚ. ਓ. ਦਲਬੀਰ ਸਿੰਘ ਥਾਣਾ ਮੁਖੀ ਲੋਹੀਆਂ ਨੇ ਦੱਸਿਆ ਕਿ ਮ੍ਰਿਤਕ ਨਛੱਤਰ ਸਿੰਘ ਦੇ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਬਾਕਰਵਾਲ ਥਾਣਾ ਧਰਮਕੋਟ ਜਿਲਾ ਮੋਗਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕਰਦੇ ਹੋਏ ਰਾਜਵੀਰ ਸਿੰਘ ਐੱਸ. ਪੀ. ਡੀ. ਜਲੰਧਰ, ਲਖਵੀਰ ਸਿੰਘ ਡੀ. ਐੱਸ. ਪੀ. ਤੇ ਥਾਣਾ ਮੁਖੀ ਦਲਬੀਰ ਸਿੰਘ ਨੇ ਪੁਲਸ ਪਾਰਟੀ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅਖੀਰ ਪੁਲਸ ਨੂੰ ਸਫਲਤਾ ਹੱਥ ਲੱਗੀ ਕਿ ਪੁੱਤ ਨੇ ਹੀ ਆਪਣੇ ਪਿਓ ਦਾ ਕਤਲ ਕੀਤਾ ਸੀ।
ਪੈਸਾ ਤੇ ਵਿਤਕਰਾ ਬਣਿਆ ਨੱਛਤਰ ਸਿੰਘ ਦੀ ਮੌਤ ਦਾ ਕਾਰਣ
ਮੁਲਜ਼ਮ ਜਗਦੀਸ਼ ਸਿੰਘ ਵਾਸੀ ਪਿੰਡ ਬਾਕਰਵਾਲ ਥਾਣਾ ਧਰਮਕੋਟ ਨੇ ਦੱਸਿਆ ਕਿ ਉਸ ਦਾ ਪਿਤਾ ਨੱਛਤਰ ਸਿੰਘ ਉਸ ਨਾਲ ਸ਼ੁਰੂ ਤੋਂ ਹੀ ਵਿਤਕਰਾ ਕਰਦਾ ਸੀ। ਸਾਡੀ ਦਸ ਏਕੜ ਦੇ ਕਰੀਬ ਜ਼ਮੀਨ ਹੈ, ਜਿਸ ਦਾ ਕਰੀਬ ਪੰਜ ਲੱਖ ਰੁਪਏ ਸਾਲਨਾ ਆਉਂਦਾ ਸੀ ਪਰ ਉਸ ਦਾ ਪਿਤਾ ਦੂਜੇ ਦੋ ਭਰਾਵਾਂ ਨੂੰ ਪੈਸੇ ਦਿੰਦਾ ਸੀ ਤੇ ਉਸ ਨਾਲ ਵਿਤਕਰਾ ਕਰਦਾ ਸੀ। ਜਿਸ ਦੇ ਚੱਲਦਿਆਂ ਉਸ ਦੇ ਮਨ 'ਚ ਗੁੱਸਾ ਸੀ।
ਵਿਦੇਸ਼ ਜਾਣ 'ਤੇ ਪੈਸੇ ਦੇ ਲਾਲਚ 'ਚ ਦਿੱਤਾ ਰਵਦੀਪ ਨੇ ਕਤਲ ਕਰਨ 'ਚ ਕਾਤਲ ਦਾ ਸਾਥ
ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਕਾਤਲ ਜਗਦੀਸ਼ ਸਿੰਘ ਦਾ ਸਾਥ ਦੇਣ ਵਾਲੇ ਦੁਕਾਨ 'ਤੇ ਕੰਮ ਕਰਦੇ ਕਰਿੰਦੇ ਰਵਦੀਪ ਸਿੰਘ ਨੇ ਦੱਸਿਆ ਕਿ ਜਗਦੀਸ਼ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਤੇ ਵੱਡੀ ਰਕਮ 'ਚ ਪੈਸੇ ਦੇਣ ਦਾ ਲਾਲਚ ਦਿੱਤਾ ਸੀ। ਜਿਸ ਕਰਕੇ ਉਸ ਨੇ ਲਾਲਚ 'ਚ ਆ ਕੇ ਕਤਲ ਕਰਨ 'ਚ ਉਸ ਦਾ ਸਾਥ ਦਿੱਤਾ।
ਪੁਲਸ ਨੇ ਮੁਲਜ਼ਮਾਂ ਦੀ ਲਿਆ ਦੋ ਦਿਨ ਦਾ ਰਿਮਾਡ
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਣਯੋਗ ਅਦਾਲਤ 'ਚ ਪੇਸ਼ ਕਰਨ ਉਪਰੰਤ ਦੋ ਦਿਨ ਦਾ ਰਿਮਾਡ ਲਿਆ ਗਿਆ ਹੈ ਤਾਂ ਕਿ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ।
ਸਕਾ ਭਰਾ ਦੋਸਤਾਂ ਨਾਲ ਮਿਲ ਕੇ ਨਾਬਾਲਗਾ ਨਾਲ ਕਰਦਾ ਰਿਹਾ ਜਬਰ-ਜ਼ਨਾਹ
NEXT STORY