ਹੁਸ਼ਿਆਰਪੁਰ,(ਅਮਰਿੰਦਰ): ਥਾਣਾ ਮੇਹਟੀਆਣਾ ਅਧੀਨ ਇਕ ਪਿੰਡ 'ਚ ਸਕਾ ਭਰਾ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਨਾਬਾਲਗ ਭੈਣ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਨਾਬਾਲਗਾ ਦੇ ਪਿਤਾ ਦੀ ਸ਼ਿਕਾਇਤ 'ਤੇ ਮੇਹਟੀਆਣਾ ਪੁਲਸ ਨੇ 3 ਦੋਸ਼ੀਆਂ ਸਤਵਿੰਦਰ ਸਿੰਘ ਤੇ ਉਸ ਦੇ ਦੋਸਤਾਂ ਮਨਜੀਤ ਸਿੰਘ ਤੇ ਸਾਜਨ ਖਿਲਾਫ਼ ਧਾਰਾ 342, 376-ਡੀ, 506 ਤੇ ਪੋਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਸ਼ਨੀਵਾਰ ਦੇਰ ਸ਼ਾਮ ਮੇਹਟੀਆਣਾ ਥਾਣੇ 'ਚ ਤਾਇਨਾਤ ਸਬ-ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ 'ਚ 2 ਦੋਸ਼ੀਆਂ ਮਨਜੀਤ ਸਿੰਘ ਤੇ ਸਾਜਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਸਤਵਿੰਦਰ ਸਿੰਘ ਕੇਸ ਦਰਜ ਹੋਣ ਤੋਂ ਬਾਅਦ ਫਰਾਰ ਚੱਲ ਰਿਹਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਮੇਹਟੀਆਣਾ ਨੇੜਲੇ ਇਕ ਪਿੰਡ 'ਚ ਰਹਿਣ ਵਾਲੀ ਨਾਬਾਲਗਾ ਜਦੋਂ ਸਕੂਲ ਜਾਣ ਤੋਂ ਮਨ੍ਹਾ ਕਰਨ ਲੱਗੀ ਤਾਂ ਉਸ ਦੇ ਪਿਤਾ ਨੇ ਇਸ ਦਾ ਕਾਰਣ ਪੁੱਛਿਆ। ਨਾਬਾਲਗਾ ਨੇ ਆਪਣੇ ਪਿਤਾ ਨੂੰ ਰੋਂਦੇ ਹੋਏ ਦੱਸਿਆ ਕਿ ਜਦੋਂ ਤੁਸੀਂ ਘਰ 'ਚ ਨਹੀਂ ਹੁੰਦੇ ਤਾਂ ਭਰਾ ਤੇ ਉਸ ਦੇ ਦੋਸਤ ਉਸ ਨਾਲ ਗਲਤ ਕੰਮ ਕਰਦੇ ਹਨ, ਇਸ ਕਾਰਣ ਉਸ ਨੂੰ ਪੀੜ ਹੋ ਰਹੀ ਹੈ। ਆਪਣੀ ਧੀ ਦੀ ਗੱਲ ਸੁਣ ਕੇ ਉਸ ਦੇ ਪਿਤਾ ਨੇ ਤੁਰੰਤ ਥਾਣਾ ਮੇਹਟੀਆਣਾ ਜਾ ਕੇ ਉਕਤ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ।
ਸਬ-ਇੰਸਪੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਨ ਤੋਂ ਬਾਅਦ ਮਨਜੀਤ ਸਿੰਘ ਤੇ ਸਾਜਨ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਵਾਂ ਨੂੰ ਨਿਆਇਕ ਹਿਰਾਸਤ 'ਚ ਸੈਂਟਰਲ ਜੇਲ ਭੇਜਣ ਦਾ ਹੁਕਮ ਦਿੱਤਾ ਹੈ। ਪੁਲਸ ਤੀਜੇ ਦੋਸ਼ੀ ਸਤਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ, ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਾਬਾਲਗਾ ਦਾ ਮੈਡੀਕਲ ਕਰਵਾ ਲਿਆ ਹੈ, ਜਿਸ ਦੀ ਰਿਪੋਰਟ ਅਜੇ ਆਉਣੀ ਹੈ।
ਕਿੱਸ ਕਰਨ ਵਾਲੇ ਬਾਬੇ ਦਾ ਮੂੰਹ ਕਾਲਾ ਕਰਕੇ ਘੁੰਮਾਉਣ ਵਾਲੀ ਵੀਡੀਓ ਦੀ ਇਹ ਹੈ ਸੱਚਾਈ
NEXT STORY