ਚੰਡੀਗੜ੍ਹ (ਸੁਸ਼ੀਲ) : ਬੁੜੈਲ ਦੇ ਸੋਨੂ ਸ਼ਾਹ ਦੀ ਹੱਤਿਆ ਕਰਵਾਉਣ ਵਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਕੰਮ ਲਈ ਵੱਖ-ਵੱਖ ਇਲਾਕੇ ਦੇ ਨੌਜਵਾਨਾਂ ਨੂੰ ਚੁਣਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਲਾਰੈਂਸ ਨੇ ਟ੍ਰਿਬਿਊਨ ਚੌਕ 'ਤੇ ਪਹੁੰਚ ਕੇ ਹੋਟਲ ਸੰਚਾਲਕ ਧਰਮਿੰਦਰ ਨਾਲ ਸੰਪਰਕ ਕਰਨ ਲਈ ਕਿਹਾ ਸੀ। ਸੋਨੂ ਦੀ ਹੱਤਿਆ ਕਰਨ ਲਈ 25 ਅਕਤੂਬਰ ਨੂੰ ਸ਼ੁਭਮ ਪ੍ਰਜਾਪਤੀ, ਰਾਜੂ, ਰਾਜਨ ਅਤੇ ਕਾਲਾ ਟ੍ਰਿਬਿਊਨ ਚੌਕ ਪੁੱਜੇ ਸਨ। ਉਥੇ ਉਨ੍ਹਾਂ ਨੂੰ ਹੋਟਲ ਸੰਚਾਲਕ ਧਰਮਿੰਦਰ ਮਿਲਿਆ ਸੀ, ਜਿਸ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਹਤਿਆਰਿਆਂ ਨੂੰ ਠਹਿਰਾਉਣ ਦਾ ਸਾਰਾ ਇੰਤਜ਼ਾਮ ਕੀਤਾ ਸੀ। 28 ਅਕਤੂਬਰ ਨੂੰ ਸੋਨੂ ਦੀ ਹੱਤਿਆ ਕਰਨ ਤੋਂ ਬਾਅਦ ਸ਼ੁਭਮ ਪ੍ਰਜਾਪਤੀ, ਰਾਜੂ, ਰਾਜਨ ਅਤੇ ਕਾਲਾ ਆਪਣੇ-ਆਪਣੇ ਟਿਕਾਣਿਆਂ 'ਤੇ ਚਲੇ ਗਏ ਸਨ।
ਇਹ ਖੁਲਾਸਾ ਪੁਲਸ ਰਿਮਾਂਡ 'ਤੇ ਗੈਂਗਸਟਰ ਸ਼ੁਭਮ ਪ੍ਰਜਾਪਤੀ ਨੇ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਕੀਤਾ। ਕ੍ਰਾਈਮ ਬ੍ਰਾਂਚ ਦੀ ਟੀਮ ਸ਼ੁਭਮ ਪ੍ਰਜਾਪਤੀ ਨੂੰ ਖੰਨਾ ਪੁਲਸ ਤੋਂ ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਚੰਡੀਗੜ੍ਹ ਲੈ ਕੇ ਆਈ ਸੀ। ਸੋਨੂ ਦੇ ਫਰਾਰ ਹਤਿਆਰਿਆਂ ਨੂੰ ਫੜਨ ਲਈ ਕ੍ਰਾਈਮ ਬ੍ਰਾਂਚ ਨੇ ਸ਼ੁਭਮ ਪ੍ਰਜਾਪਤੀ ਦਾ ਸੱਤ ਦਿਨ ਦਾ ਪੁਲਸ ਰਿਮਾਂਡ ਹਾਸਿਲ ਕੀਤਾ ਸੀ। ਕ੍ਰਾਈਮ ਬ੍ਰਾਂਚ ਸ਼ੁਭਮ ਪ੍ਰਜਾਪਤੀ ਤੋਂ ਫਰਾਰ ਮੁਲਜ਼ਿਮਾਂ ਰਾਜੂ, ਰਾਜਨ ਅਤੇ ਕਾਲੇ ਬਾਰੇ 'ਚ ਪੁੱਛਗਿੱਛ ਕਰ ਰਹੀ ਹੈ। ਸ਼ੁਭਮ ਨੇ ਦੱਸਿਆ ਕਿ ਉਹ ਰਾਜੂ, ਰਾਜਨ ਅਤੇ ਕਾਲੇ ਬਾਰੇ ਕੁੱਝ ਨਹੀਂ ਜਾਣਦਾ। ਉਹ ਪਹਿਲੀ ਵਾਰ ਉਨ੍ਹਾਂ ਨੂੰ ਚੰਡੀਗੜ੍ਹ 'ਚ ਮਿਲਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਹੀ ਉਕਤ ਸਾਰਿਆਂ ਨੂੰ ਸੋਨੂ ਸ਼ਾਹ ਦੀ ਹੱਤਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ।
ਖੰਨਾ ਪੁਲਸ ਨੇ ਫੜਿਆ ਸੀ ਸ਼ੁਭਮ ਨੂੰ
ਸੋਨੂ ਸ਼ਾਹ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਹਿਸਾਰ ਨਿਵਾਸੀ ਸ਼ੁਭਮ ਪ੍ਰਜਾਪਤੀ ਨੂੰ ਖੰਨਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਉਹ ਆਪਣੇ ਸਾਥੀਆਂ ਨਾਲ ਖੰਨਾ 'ਚ ਵਾਹਨ ਲੁੱਟਣ ਦੀ ਯੋਜਨਾ ਬਣਾ ਰਿਹਾ ਸੀ। ਖੰਨਾ ਪੁਲਸ ਨੂੰ ਸ਼ੁਭਮ ਪ੍ਰਜਾਪਤੀ ਨੇ ਪੁੱਛਗਿਛ 'ਚ ਦੱਸਿਆ ਸੀ ਕਿ ਉਸ ਨੇ ਲਾਰੈਂਸ ਬਿਸ਼ਨੋਈ ਦੇ ਕਹਿਣ 'ਤੇ ਸੋਨੂ ਸ਼ਾਹ ਨੂੰ ਗੋਲੀ ਮਾਰੀ ਸੀ। ਮੁਲਜ਼ਮ ਸ਼ੁਭਮ 'ਤੇ 18 ਅਪਰਾਧਕ ਮਾਮਲੇ ਦਰਜ ਹਨ। ਉਹ ਨੈਸ਼ਨਲ ਲੈਵਲ ਦਾ ਸ਼ਾਟਪੁਟ ਪਲੇਅਰ ਰਿਹਾ ਹੈ। ਉਸ 'ਤੇ ਜ਼ਿਆਦਾਤਰ ਮਾਮਲੇ ਰਾਜਸਥਾਨ ਅਤੇ ਹਰਿਆਣਾ 'ਚ ਦਰਜ ਹਨ। ਉਹ ਜ਼ਿਆਦਾਤਰ ਕੇਸਾਂ 'ਚ ਪੀ.ਓ. ਹੈ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ 'ਗਿਆਨ ਉਤਸਵ' ਮੁਕਾਬਲੇ
NEXT STORY