ਲੁਧਿਆਣਾ (ਮਹਿਰਾ): ਲੁਧਿਆਣਾ ਦੀ ਰਮਨਪ੍ਰੀਤ ਕੌਰ ਦੀ ਅਦਾਲਤ ’ਚ ਅੱਜ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਨੇ ਇਕ ਅਪਰਾਧਿਕ ਮਾਮਲੇ ’ਚ ਆਪਣੀ ਗਵਾਹੀ ਵੀਡੀਓ ਕਾਨਫਰੰਸਿੰਗ ਜ਼ਰੀਏ ਕਲਮਬੱਧ ਕਰਵਾਈ। ਅਦਾਲਤ ਨੇ ਸੋਨੂੰ ਸੂਦ ਦੇ ਅਦਾਲਤ ’ਚ ਗਵਾਹੀ ਲਈ ਪੇਸ਼ ਨਾ ਹੋਣ ਦੇ ਕਾਰਨ ਅੱਜ ਦੇ ਲਈ ਉਨ੍ਹਾਂ ਦੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਸਨ, ਜਿਸ ਦੀ ਜਾਣਕਾਰੀ ਮਿਲਣ ’ਤੇ ਅੱਜ ਸੋਨੂ ਸੂਦ ਨੇ ਆਪਣੀ ਗਵਾਹੀ ਵੀਡੀਓ ਕਾਨਫਰੰਸਿੰਗ ਜ਼ਰੀਏ ਦਰਜ ਕਰਵਾਈ।
ਉੱਥੇ ਅਦਾਲਤ ’ਚ ਆਪਣੀ ਗਵਾਹੀ ’ਚ ਬਾਲੀਵੁੱਡ ਅਦਾਕਾਰ ਸੋਨੂ ਸੂਦ ਨੇ ਮਲਟੀਲੈਵਲ ਮਾਰਕੀਟਿੰਗ ਕੰਪਨੀ ਦੇ ਫਰਾਡ ਕੇਸ ਨੂੰ ਲੈ ਕੇ ਕੋਈ ਜਾਣਕਾਰੀ ਨਾ ਹੋਣ ਅਤੇ ਮੁਲਜ਼ਮ ਨਾਲ ਕਿਸੇ ਵੀ ਤਰ੍ਹਾਂ ਦੇ ਲੈਣ-ਦੇਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਿਚ ਬ੍ਰਾਂਡ ਅੰਬੈਂਸਡਰ ਨਹੀਂ ਸਨ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੂੰ ਗਵਾਹ ਕਿਉਂ ਬਣਾਇਆ ਗਿਆ।
ਇਹ ਖ਼ਬਰ ਵੀ ਪੜ੍ਹੋ - Deport ਹੋ ਕੇ ਆਏ ਪੰਜਾਬੀ ਨੇ ਬੰਨ੍ਹ ਕੇ ਕੁੱਟਿਆ ਟ੍ਰੈਵਲ ਏਜੰਟ, ਸਾਥੀਆਂ ਸਮੇਤ ਚਾੜ੍ਹਿਆ ਕੁਟਾਪਾ
ਵਰਨਣਯੋਗ ਹੈ ਕਿ ਲੁਧਿਆਣਾ ਦੇ ਵਕੀਲ ਰਾਜੇਸ਼ ਖੰਨਾ ਨੇ ਅਦਾਲਤ ’ਚ ਧਾਰਾ 406, 420 ਅਤੇ 506 ਆਈ. ਪੀ. ਸੀ. ਅਤੇ ਹੋਰ ਧਾਰਾਵਾਂ ਤਹਿਤ ਮੋਹਿਤ ਸ਼ੁਕਲਾ ਵਿਰੁੱਧ ਇਕ ਅਪਰਾਧਿਕ ਸ਼ਿਕਾਇਤ ਕਰ ਕੇ ਦੋਸ਼ ਲਗਾਇਆ ਕਿ ਨਵੰਬਰ 2021 ’ਚ ਉਹ ਮੋਹਿਤ ਸ਼ੁਕਲਾ ਨਾਂ ਦੇ ਵਿਅਕਤੀ ਨੂੰ ਮਿਲੇ ਸਨ, ਜਿਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ‘ਰਿਕੇਜਾ ਕਵਾਇਨ’ ਨਾਂ ਦੀ ਇਕ ਮਲਟੀਲੈਵਲ ਮਾਰਕੀਟਿੰਗ ਕੰਪਨੀ ’ਚ ਕੰਮ ਕਰਦਾ ਹੈ।
ਮੋਹਿਤ ਨੇ ਉਨ੍ਹਾਂ ਨੂੰ ਪੰਜਾਬ ਦੇ ਫਿਰੋਜ਼ਪੁਰ ਰੋਡ ਸਥਿਤ ਹੋਟਲ ਰੈਡੀਸਨ ਬਲੂ ’ਚ ਮਿਲਣ ਲਈ ਬੁਲਾਇਆ ਸੀ। ਉਸ ਨੇ ਦੱਸਿਆ ਕਿ ਕੰਪਨੀ ਦੀ ਇਕ ਸਕੀਮ ਤਹਿਤ 8000 ਰੁਪਏ ਇਨਵੈਸਟ ਕਰਨ ’ਤੇ 10 ਮਹੀਨਿਆਂ ਬਾਅਦ 24,000 ਮਿਲਦੇ ਹਨ। ਵਕੀਲ ਮੁਤਾਬਕ ਸ਼ੁਕਲਾ ਨੇ ਕਿਹਾ ਕਿ ਕੰਪਨੀ ਦੀ ਇਕ ਆਈ. ਡੀ. ’ਚ ਘੱਟ ਤੋਂ ਘੱਟ 100 ਡਾਲਰ ਅਤੇ ਵੱਧ ਤੋਂ ਵੱਧ 5000 ਡਾਲਰ ਤੱਕ ਇਨਵੈਸਟ ਹੋ ਸਕਦੇ ਹਨ। ਮੁਲਜ਼ਮ ਨੇ ਝੂਠੇ ਭਰੋਸੇ ਤਹਿਤ ਉਨ੍ਹਾਂ ਤੋਂ ਵੱਖ-ਵੱਖ ਆਈ. ਡੀਜ਼ ਜ਼ਰੀਏ 12,500 ਡਾਲਰ ਇਨਵੈਸਟ ਕਰਵਾ ਦਿੱਤੇ। ਭਾਰਤੀ ਕਰੰਸੀ ਵਿਚ ਇਹ ਰਕਮ 10 ਲੱਖ ਬਣਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਲਗਾਤਾਰ 2 ਦਿਨ ਬੰਦ ਰਹਿਣਗੇ ਸਕੂਲ
ਉਨ੍ਹਾਂ ਮੁਤਾਬਕ ਕਿ ਸਮਾਂ ਪੂਰਾ ਹੋਣ ’ਤੇ ਉਨ੍ਹਾਂ ਨੇ ਸ਼ੁਕਲਾ ਤੋਂ 3 ਗੁਣਾ ਰੁਪਏ ਮੰਗੇ ਤਾਂ ਉਹ ਟਾਲਮਟੋਲ ਕਰਨ ਲੱਗਾ। ਉਨ੍ਹਾਂ ਨੇ ਇਸ ਦੇ ਬਾਰੇ ਵਿਚ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਹੋਰ ਲੋਕਾਂ ਤੋਂ ਇਸੇ ਤਰ੍ਹਾਂ ਨਾਲ ਫਰਾਡ ਕਰ ਚੁੱਕਾ ਹੈ। ਅਰੈਸਟ ਵਾਰੰਟ ਦੀ ਜਾਣਕਾਰੀ ਮਿਲਣ ’ਤੇ ਸੋਨੂੰ ਸੂਦ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਹੈਂਡਲ ’ਤੇ ਸਫਾਈ ਵੀ ਦਿੰਦੇ ਹੋਏ ਲਿਖਿਆ ਸਾਨੂੰ ਇਹ ਸਾਫ ਕਰਨ ਦੀ ਲੋੜ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਆ ਰਹੀਆਂ ਖ਼ਬਰਾਂ ਬੇਹੱਦ ਸਨਸਨੀਖੇਜ ਹਨ। ਸਾਫ ਕਹਾਂ ਤਾਂ ਮਾਣਯੋਗ ਅਦਾਲਤ ਨੇ ਸਾਨੂੰ ਤੀਜੀ ਧਿਰ ਦੇ ਸਬੰਧਤ ਮਾਮਲੇ ਵਿਚ ਇਕ ਗਵਾਹ ਦੇ ਰੂਪ ’ਚ ਬੁਲਾਇਆ ਹੈ, ਜਿਸ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੈ। ਸੋਨੂ ਸੂਦ ਦੇ ਗਵਾਹੀ ਦੇਣ ਦੇ ਆਰਡਰ ਕੋਰਟ ਜਾਰੀ ਕਰੇਗਾ। ਇਸ ਮਾਮਲੇ ਦੀ ਸੁਣਵਾਈ ਹੁਣ 20 ਮਾਰਚ ਨੂੰ ਹੋਵੇਗੀ ਪਰ ਸੋਨੂੰ ਸੂਦ ਨੂੰ ਹੁਣ ਗਵਾਹੀ ਲਈ ਬੁਲਾਇਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲ ਵਿਚ ਸਫਰ ਕਰਨ ਵਾਲਿਆਂ ਲਈ ਵੱਡੀ ਖ਼ਬਰ, ਰੇਲਵੇ ਨੇ ਲਿਆ ਵੱਡਾ ਫ਼ੈਸਲਾ
NEXT STORY