ਮੋਗਾ (ਬਿਊਰੋ)– ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਜਿਥੇ ਸੋਨੂੰ ਸੂਦ ਨੇ ਮੁੰਬਈ ਬੈਠ ਕੇ ਲੋੜਵੰਦਾਂ ਲੋਕਾਂ ਦੀ ਮਦਦ ਕੀਤੀ, ਉਥੇ ਉਨ੍ਹਾਂ ਦੀ ਭੈਣ ਮਾਲਿਵਕਾ ਸੂਦ ਮੋਗਾ ਵਿਖੇ ਲੋਕਾਂ ਦੀ ਵੱਧ-ਚੜ੍ਹ ਕੇ ਮਦਦ ਕਰ ਰਹੀ ਹੈ। ਲਾਕਡਾਊਨ ਦੌਰਾਨ ਜਿਥੇ ਮਾਲਵਿਕਾ ਨੇ ਬੱਚਿਆਂ ਨੂੰ ਫ੍ਰੀ ਆਨਲਾਈਨ ਟਿਊਸ਼ਨ ਦਿੱਤੀ, ਉਥੇ ਲੋਕਾਂ ਨੂੰ ਸਮੇਂ-ਸਮੇਂ ’ਤੇ ਸੈਨੇਟਾਈਜ਼ਰ, ਫੇਸਮਾਸਕ ਤੇ ਸ਼ੀਲਡਸ ਮੁਹੱਈਆ ਕਰਵਾਈਆਂ।
ਹਾਲ ਹੀ ’ਚ ਮਾਲਵਿਕਾ ਨੇ ਇਥੋਂ ਦੇ ਨਗਰ ਨਿਗਮ ਮੁਲਾਜ਼ਮਾਂ ਨੂੰ 2500 ਦੇ ਕਰੀਬ ਫੇਸਮਾਸਕ ਸ਼ੀਲਡਸ ਵੰਡੀਆਂ ਹਨ ਤੇ ਨਾਲ ਹੀ ਸੈਨੇਟਾਈਜ਼ਰ ਵੀ ਦਿੱਤੇ ਗਏ ਹਨ। ਸੋਨੂੰ ਸੂਦ ਦੀ ਭੈਣ ਨੇ ਕਿਹਾ ਕਿ ਇਨ੍ਹਾਂ ਦੀ ਵਰਤੋਂ ਕਰਕੇ ਨਗਰ ਨਿਗਮ ਦੇ ਮੁਲਾਜ਼ਮ ਖੁਦ ਨੂੰ ਸੁਰੱਖਿਅਤ ਰੱਖ ਸਕਦੇ ਹਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਕੋਰੋਨਾ ਵਾਇਰਸ ਦੇ ਕੇਸ ਮੁੜ ਤੋਂ ਵਧਣ ਲੱਗੇ ਸਨ, ਜਿਨ੍ਹਾਂ ਨੂੰ ਦੇਖਦਿਆਂ ਮਾਲਵਿਕਾ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ। ਮਾਲਵਿਕਾ ਇਸ ਤੋਂ ਪਹਿਲਾਂ ਸਕੂਲਾਂ, ਕਾਲਜਾਂ ਤੇ ਧਾਰਮਿਕ ਥਾਵਾਂ ’ਤੇ ਆਮ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਜਾਗਰੂਕ ਕਰ ਰਹੀ ਹੈ।
ਜੇਕਰ ਸੋਨੂੰ ਸੂਦ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਕਾਲ ’ਚ ਉਨ੍ਹਾਂ ਵਲੋਂ ਹਜ਼ਾਰਾਂ ਲੋੜਵੰਦਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਿਆ ਗਿਆ। ਸੋਨੂੰ ਸੂਦ ਦੇ ਇਸ ਨੇਕ ਉਪਰਾਲੇ ਨਾਲ ਪੰਜਾਬ ਸਰਕਾਰ ਵੀ ਕਾਫੀ ਪ੍ਰਭਾਵਿਤ ਹੋਈ। ਪੰਜਾਬ ਸਰਕਾਰ ਵਲੋਂ ਸੋਨੂੰ ਸੂਦ ਨੂੰ ਚੋਣ ਕਮਿਸ਼ਨ ਦਾ ‘ਸਟੇਟ ਆਈਕਨ’ ਚੁਣਿਆ ਗਿਆ ਹੈ।
ਨਾਭਾ 'ਚ ਅੰਮ੍ਰਿਤ ਵੇਲੇ ਵੱਡੀ ਵਾਰਦਾਤ, 20 ਮਿੰਟਾਂ 'ਚ 20 ਲੱਖ ਦੀ ਲੁੱਟ ਕਰ ਗਏ ਲੁਟੇਰੇ
NEXT STORY