ਜਲੰਧਰ (ਜ.ਬ.)- ਰਾਤ ਪੈਣ ’ਤੇ ਹੀ ਸ਼ਹਿਰ ’ਚ ਪੁਲਸ ਦੀ ਮੌਜੂਦਗੀ ਵੀ ਹਨ੍ਹੇਰੇ ’ਚ ਗੁੰਮ ਹੋ ਜਾਂਦੀ ਹੈ। ਦਿਨ ਦੇ ਸਮੇਂ ਪੁਲਸ ਦੇ ਜਗ੍ਹਾ-ਜਗ੍ਹਾ ਨਾਅਕੇ ਲਾਏ ਜਾਂਦੇ ਹਨ ਪਰ ਰਾਤ ਦੇ ਸਮੇਂ ਸ਼ਹਿਰ ਨੂੰ ਬੇਸਹਾਰਾ ਛੱਡ ਦਿੱਤਾ ਜਾਂਦਾ ਹੈ। ਸ਼ਹਿਰ ਦੀ ਅਜਿਹੀ ਤਸਵੀਰ ਇਸ ਤੋਂ ਪਹਿਲਾਂ ਨਹੀਂ ਸੀ, ਕਿਉਂਕਿ ਕਾਫ਼ੀ ਸਮੇਂ ਪਹਿਲਾਂ ਸ਼ਹਿਰ ’ਚ ਦਿਨ-ਰਾਤ ਪੁਲਸ ਦੀ ਮੌਜੂਦਗੀ ਚੋਰ ਲੁਟੇਰਿਆਂ ’ਚ ਦਹਿਸ਼ਤ ਪਾਉਂਦੀ ਸੀ।
ਹਾਲ ਹੀ ’ਚ ‘ਜਗ ਬਾਣੀ’ਨੇ ਇਕ ਸਟੋਰੀ ਪ੍ਰਕਾਸ਼ਿਤ ਕਰਕੇ 1 ਤੋਂ ਲੈ ਕੇ 15 ਜੁਲਾਈ ਤੱਕ ਹੋਈਆਂ ਵਾਰਦਾਤਾਂ ਦਾ ਅੰਕੜਾ ਪ੍ਰਕਾਸ਼ਿਤ ਕੀਤਾ ਸੀ। ਅੰਕੜਿਆਂ ’ਚ ਦੱਸਿਆ ਗਿਆ ਸੀ ਕਿ 15 ਦਿਨਾਂ ਦੇ ਅੰਦਰ ਸ਼ਹਿਰ ’ਚ 23 ਤੋਂ ਜ਼ਿਆਦਾ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ। ਦੋਪਹੀਆ ਵਾਹਨ ਤਾਂ ਹਰ ਥਾਣੇ ਦੇ ਇਲਾਕੇ ਤੋਂ ਰੋਜ਼ ਹੀ ਚੋਰੀ ਹੁੰਦੇ ਹਨ ਪਰ ਕ੍ਰਾਈਮ ਦਾ ਗ੍ਰਾਫ਼ ਇੰਨ੍ਹਾ ਵੱਧ ਜਾਣ ਤੋਂ ਬਾਅਦ ਵੀ ਸ਼ਹਿਰ ’ਚ ਰਾਤ ਦੇ ਸਮੇਂ ਸੁਰੱਖਿਆ ਦਾ ਨਾਮੋ-ਨਿਸ਼ਾਨ ਨਹੀਂ ਹੁੰਦਾ। ਰਾਤ ਨੂੰ ਫੂਡ ਡਿਲਿਵਰੀ ਦੇਣ ਵਾਲੇ, ਰੇਸਟੋਰੈਂਟ ਅਤੇ ਹੋਟਲਾਂ ’ਚ ਕੰਮ ਕਰਨ ਵਾਲੇ, ਫੈਕਟਰੀਆਂ ’ਚ ਕੰਮ ਕਰਨ ਵਾਲੇ ਅਤੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਆਉਣ-ਜਾਣ ਵਾਲੇ ਅਤੇ ਖ਼ਾਸ ਕਰਕੇ ਰਾਤ ਦੀ ਡਿਊਟੀ ਵਾਲੇ ਮੀਡੀਆ ਕਰਮਚਾਰੀ ਡਰ ਦੇ ਸਾਏ ’ਚ ਹੀ ਸ਼ਹਿਰ ਦੀਆਂ ਸੜਕਾਂ ’ਤੇ ਉਤਰਦੇ ਹਨ।
ਇਹ ਵੀ ਪੜ੍ਹੋ- ਸ਼ੀਤਲ ਅੰਗੂਰਾਲ 'ਤੇ CM ਮਾਨ ਨੇ ਲਈ ਚੁਟਕੀ, ਕਿਹਾ-ਲਾਲਚੀਆਂ ਦੀ ਜਗ੍ਹਾ ‘ਭਗਤ’ ਨੂੰ ਦੇ ਦਿੰਦਾ ਹੈ ਪਰਮਾਤਮਾ
ਕੋਈ ਵਾਹਨ ਜੇਕਰ ਉਨ੍ਹਾਂ ਦੇ ਕੋਲੋਂ ਵੀ ਨਿਕਲਦਾ ਹੈ ਤਾਂ ਉਨ੍ਹਾਂ ਦਾ ਡਰ ਹੋਰ ਵੱਧ ਜਾਂਦਾ ਹੈ ਕਿ ਕਿਤੇ ਲੁਟੇਰੇ ਨਾ ਹੋਣ। ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ’ਚ ਹੀ ਪੁਲਸ ਵਿਖਾਈ ਨਹੀਂ ਦਿੰਦੀ ਤਾਂ ਆਊਟਰ ਸਾਈਡ ਦਾ ਕੀ ਹਾਲ ਹੁੰਦਾ ਹੋਵੇਗਾ। ਪੁਰਾਣੀਆਂ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਟ੍ਰੇਸ ਨਹੀਂ ਹੋ ਪਾ ਰਹੀਆਂ, ਵਾਰਦਾਤਾਂ ’ਤੇ ਲਗਾਮ ਨਹੀਂ ਕੱਸੀ ਜਾ ਰਹੀ। ਇਥੋਂ ਤੱਕ ਦੀ ਲੋਕ ਆਪਣੀਆਂ-ਆਪਣੀਆਂ ਵਾਰਦਾਤਾਂ ਬਾਰੇ ਪੁੱਛਣ ਲਈ ਥਾਣਿਆਂ ਦੇ ਚੱਕਰ ਲਾ-ਲਾ ਕੇ ਥੱਕ ਜਾਂਦੇ ਹਨ ਪਰ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਦਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਤਬਾਹ ਹੋਇਆ ਹੱਸਦਾ-ਖੇਡਦਾ ਪਰਿਵਾਰ, ਪੰਜਾਬ 'ਚ ਇੱਕੋ ਪਰਿਵਾਰ ਦੇ 3 ਮੈਂਬਰਾਂ ਨੇ ਕੀਤੀ ਖ਼ੁਦਕੁਸ਼ੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਦਾਲਤ ’ਚ ਨੌਕਰੀ ਕਰਦੇ ਸੇਵਾਦਾਰ ਨੇ ਫਾਈਨਾਂਸਰਾਂ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
NEXT STORY