ਗੁਰਦਾਸਪੁਰ (ਵਿਨੋਦ)- ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਗੁਰਦਾਸਪੁਰ ’ਚ ਤਾਇਨਾਤ ਪੁਲਸ ਮੁਖੀ ਹੈੱਡਕੁਆਰਟਰ ਗੁਰਮੀਤ ਸਿੰਘ ਨੂੰ ਮੋਗਾ ਤੋਂ ਉਸ ਦੀ ਰਿਹਾਇਸ਼ ਤੋਂ ਮੋਬਾਇਲ ਲੋਕੇਸ਼ਨ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ। ਸੂਤਰਾਂ ਅਨੁਸਾਰ ਲਗਭਗ ਦੋ ਮਹੀਨੇ ਚੱਲੀ ਜਾਂਚ ਦੇ ਬਾਅਦ ਦੋਸ਼ੀ ਖ਼ਿਲਾਫ਼ ਸਿਟੀ ਪੁਲਸ ਗੁਰਦਾਸਪੁਰ ਨੇ ਕੇਸ ਦਰਜ ਕੀਤਾ।
ਪੜ੍ਹੋ ਇਹ ਵੀ ਖ਼ਬਰ: ਖੇਮਕਰਨ ’ਚ ਰੂੰਹ ਕੰਬਾਊ ਵਾਰਦਾਤ: ਦਿਨ ਦਿਹਾੜੇ ਟੈਕਸੀ ਡਰਾਈਵਰ ਦਾ ਤਾਬੜਤੋੜ ਗੋਲੀਆਂ ਮਾਰ ਕੀਤਾ ਕਤਲ
ਸੂਤਰਾਂ ਅਨੁਸਾਰ ਦੀਨਾਨਗਰ ਦੀ ਰਹਿਣ ਵਾਲੀ ਇਕ ਜਨਾਨੀ ਦਾ ਜਦੋਂ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਉਹ ਪੁਲਸ ਹੈੱਡਕੁਆਰਟਰ ’ਚ ਧੱਕੇ ਖਾ ਰਹੀ ਸੀ, ਤਾਂ ਉਦੋਂ ਉਹ ਗੁਰਮੀਤ ਸਿੰਘ ਦੇ ਸੰਪਰਕ ’ਚ ਆਈ ਸੀ। ਉਦੋਂ ਉਕਤ ਪੀੜਤਾਂ ਦੀ ਜਾਂਚ ਗੁਰਮੀਤ ਸਿੰਘ ਦੇ ਕੋਲ ਨਹੀਂ ਸੀ। ਹੈਰਾਨੀਜਨਕ ਗੱਲ ਇਹ ਹੈ ਕਿ ਜਦੋਂ ਦੋਸ਼ੀ ਨੇ ਉਸ ਨੂੰ ਆਪਣੀ ਰਿਹਾਇਸ਼ ’ਤੇ ਬੁਲਾ ਕੇ ਉਸ ਨੂੰ ਡਰਾ ਧਮਕਾ ਕੇ ਉਸ ਨਾਲ ਜਦੋਂ ਜਬਰ-ਜ਼ਿਨਾਹ ਕੀਤਾ ਤਾਂ ਉਦੋਂ ਉਹ 3 ਮਹੀਨੇ ਦੀ ਗਰਭਵਤੀ ਸੀ। ਦੋਸ਼ੀ ਪੁਲਸ ਮੁਖੀ ਨੇ ਪੀੜਤਾਂ ਨਾਲ ਦੋ ਵਾਰ ਜਬਰ-ਜ਼ਿਨਾਹ ਕੀਤਾ। ਦੋਸ਼ੀ ਉਦੋਂ ਪੀੜਤਾਂ ਨੂੰ ਆਡਿਓ ਅਤੇ ਵੀਡੀਓ ਕਾਲਾਂ ਕਰਕੇ ਪਰੇਸ਼ਾਨ ਕਰਦਾ ਸੀ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ’ਚ ਵਾਪਰੀ ਵਾਰਦਾਤ: ਢਾਬੇ ’ਤੇ ਖਾਣਾ ਖਾ ਰਹੇ ਕਬੱਡੀ ਖਿਡਾਰੀ ’ਤੇ ਤੇਜ਼ਧਾਰ ਦਾਤਰਾਂ ਨਾਲ ਕੀਤਾ ਹਮਲਾ
ਇਸ ਕੇਸ ’ਚ ਨਵਾਂ ਮੋੜ ਇਹ ਆਇਆ ਕਿ ਪੀੜਤਾਂ ਨੇ ਪਹਿਲਾ ਵੀ ਕਿਸੇ ਵਿਅਕਤੀ ਦੇ ਖ਼ਿਲਾਫ਼ ਜਬਰ-ਜ਼ਿਨਾਹ ਦਾ ਕੇਸ ਦਰਜ ਕਰਵਾਇਆ ਸੀ। ਪੁਲਸ ਮੁਖੀ ਗੁਰਮੀਤ ਸਿੰਘ ਪਹਿਲੇ ਹੋਏ ਦਰਜ ਕੇਸ ਦੇ ਦਮ ’ਤੇ ਆਪਣੇ ਖ਼ਿਲਾਫ਼ ਕਾਰਵਾਈ ਨਾ ਕਰਨ ਦੀ ਦਲੀਲ ਦਿੰਦਾ ਸੀ, ਜਦਕਿ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਪਹਿਲੇ ਕੇਸ ਦਾ ਨਵੇਂ ਕੇਸ ਨਾਲ ਕਿਸੇ ਤਰਾਂ ਦਾ ਸਬੰਧ ਨਹੀਂ ਹੋ ਸਕਦਾ। ਸ਼ਿਕਾਇਤਕਰਤਾਂ ਦਾ ਨਵੀਂ ਕੀਤੀ ਗਈ ਸ਼ਿਕਾਇਤ ਨਾਲ ਉਸ ਦੇ ਪੁਰਾਣੇ ਜੀਵਨ ਅਤੇ ਚਰਿੱਤਰ ਨਾਲ ਕਿਸੇ ਤਰਾਂ ਦਾ ਸਬੰਧ ਨਹੀਂ ਹੁੰਦਾ। ਸੂਤਰਾਂ ਅਨੁਸਾਰ ਮਹਿਲਾ ਵੱਲੋਂ ਸ਼ਿਕਾਇਤ ’ਚ ਦੇਰੀ ਕਰਨ ਸਬੰਧੀ ਜਾਂਚ ’ਚ ਪਾਇਆ ਗਿਆ ਕਿ ਪੀੜਤਾਂ ਨੇ ਆਪਣੇ ਪਤੀ ਅਤੇ ਸਹੁਰੇ ਖ਼ਿਲਾਫ਼ 20 ਮਈ ਨੂੰ ਦੀਨਾਨਗਰ ਪੁਲਸ ਸਟੇਸ਼ਨ ’ਚ ਕੇਸ ਦਰਜ ਕਰਵਾਉਣ ਨੂੰ ਪਹਿਲ ਦਿੱਤੀ। ਉਹ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਖ਼ਿਲਾਫ਼ ਧਾਰਾ 498ਏ ਅਧੀਨ ਕੇਸ ਦਰਜ ਕਰਵਾਉਣ ’ਚ ਸਫਲ ਰਹੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)
ਸਿਟੀ ਪੁਲਸ ਹੁਣ ਦੋਸ਼ੀ ਗੁਰਮੀਤ ਸਿੰਘ ਦਾ ਪੁਲਸ ਰਿਮਾਂਡ ਲੈ ਕੇ ਉਸ ਤੋਂ ਪੁੱਛਗਿਛ ਕਰੇਗੀ। ਜਿਸ ਪੁਲਸ ਸਟੇਸ਼ਨ ’ਚ ਗੁਰਮੀਤ ਸਿੰਘ ਨੂੰ ਕੁਰਸੀ ਦਿੱਤੀ ਜਾਂਦੀ ਸੀ, ਹੁਣ ਉਸੇ ਪੁਲਸ ਸਟੇਸ਼ਨ ਵਿਚ ਉਸ ਤੋਂ ਪੁੱਛਗਿਛ ਕੀਤੀ ਜਾਵੇਗੀ। ਇਸ ਕੇਸ ’ਚ ਇਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਪੁਲਸ ਕੰਟਰੋਲ ਰੂਮ ਨਾਲ ਪੱਤਰਕਾਰਾਂ ਨੂੰ ਪ੍ਰਤੀਦਿਨ ਪੁਲਸ ਦੀ ਕ੍ਰਾਇਮ ਡਾਇਰੀ ਭੇਜੀ ਜਾਂਦੀ ਹੈ, ਜਿਸ ਵਿਚ ਜ਼ਿਲ੍ਹਾ ਪੁਲਸ ਗੁਰਦਾਸਪੁਰ ਦੇ ਸਾਰੇ ਪੁਲਸ ਸਟੇਸ਼ਨਾਂ ’ਚ ਦਰਜ ਐੱਫ.ਆਈ.ਆਰ ਦਾ ਜ਼ਿਕਰ ਹੁੰਦਾ ਹੈ। 3 ਜੁਲਾਈ 2022 ਨੂੰ ਜੋ ਕ੍ਰਾਇਮ ਡਾਇਰੀ ਕੰਟਰੋਲ ਰੂਮ ਵੱਲੋਂ ਜਾਰੀ ਕੀਤੀ ਗਈ, ਉਸ ਵਿਚ ਪੁਲਸ ਮੁਖੀ ਹੈੱਡਕੁਆਰਟਰ ਦੋਸ਼ੀ ਗੁਰਮੀਤ ਸਿੰਘ ਖ਼ਿਲਾਫ਼ ਦਰਜ ਕੇਸ ਦੀ ਜਾਣਕਾਰੀ ਨਹੀਂ ਸੀ, ਜੋ ਕਈ ਤਰਾਂ ਦੇ ਸਵਾਲ ਖੜੇ ਕਰਦੀ ਹੈ।
ਪੜ੍ਹੋ ਇਹ ਵੀ ਖ਼ਬਰ: SGPC ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਬਹਿਬਲ ਕਲਾਂ ਗੋਲੀ ਕਾਂਡ 'ਚ ਪੁਲਸ ਅਧਿਕਾਰੀਆਂ ਨੂੰ ਝਟਕਾ , ਹਾਈਕੋਰਟ ਵੱਲੋਂ ਨਹੀ ਮਿਲੀ ਕੋਈ ਰਾਹਤ
NEXT STORY