ਜੈਤੋ (ਰਘੂਨੰਦਨ ਪਰਾਸ਼ਰ) : ਰੇਲ ਮੰਤਰਾਲੇ ਨੇ ਰੇਲ ਗੱਡੀਆਂ ਵਿਚ ਯਾਤਰੀਆਂ ਦੀ ਗਿਣਤੀ ਵਿਚ ਵੱਡੀ ਕਮੀ ਦੇ ਮੱਦੇਨਜ਼ਰ ਸਪੈਸ਼ਲ ਰੇਲ ਗੱਡੀਆਂ ਨੂੰ ਰੱਦ ਕਰਨਾ ਜਾਰੀ ਰੱਖਿਆ ਹੈ। ਰੇਲਵੇ ਨੇ ਹੁਣ 8 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਿਹੜੀਆਂ ਰੇਲ ਗੱਡੀਆਂ ਰੱਦ ਹੋਣਗੀਆਂ, ਇਸ ਵਿਚ ਰੇਲ ਨੰਬਰ 09025 ਬਾਂਦਰਾ ਟਰਮਿਨਸ ਕਲੋਨ ਸਪੈਸ਼ਲ ਐਕਸਪ੍ਰੈਸ-ਅੰਮ੍ਰਿਤਸਰ ਨੂੰ ਅਗਲੇ ਹੁਕਮਾਂ ਤੱਕ 10 ਮਈ ਤੋਂ ਰੱਦ ਕਰ ਦਿੱਤਾ ਗਿਆ ਹੈ। ਟ੍ਰੇਨ ਨੰਬਰ 09026 ਅੰਮ੍ਰਿਤਸਰ-ਬਾਂਦਰਾ ਟਰਮਿਨਸ ਸਪੈਸ਼ਲ ਕਲੋਨ ਐਕਸਪ੍ਰੈਸ 12 ਮਈ ਤੋਂ ਅਗਲੇ ਆਦੇਸ਼ਾਂ ਤੱਕ ਰੱਦ ਰਹੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ 1 ਮਈ ਤੋਂ 15 ਮਈ ਤੱਕ ਨਵੀਂਆਂ ਗਾਈਡਲਾਈਨਜ਼ ਜਾਰੀ
ਜਦੋਂਕਿ ਰੇਲ ਨੰਬਰ 09009 ਮੁੰਬਈ ਸੈਂਟਰਲ-ਨਵੀਂ ਦਿੱਲੀ ਦੁਰੰਤੋ ਸਪੈਸ਼ਲ ਐਕਸਪ੍ਰੈਸ 14 ਮਈ ਤੋਂ ਅਤੇ ਰੇਲ ਨੰਬਰ 09010 ਨਵੀਂ ਦਿੱਲੀ-ਮੁੰਬਈ ਸੈਂਟਰਲ ਦੁਰੰਤੋ ਸਪੈਸ਼ਲ ਐਕਸਪ੍ਰੈਸ 15 ਮਈ ਤੋਂ ਅਗਲੇ ਆਦੇਸ਼ ਤੱਕ , ਰੇਲ ਨੰਬਰ 09337 ਇੰਦੌਰ-ਦਿੱਲੀ ਸਰਾਏ ਰੋਹਿਲਾ ਸਪੈਸ਼ਲ ਐਕਸਪ੍ਰੈਸ ਅਤੇ ਰੇਲ ਨੰਬਰ 09338 ਦਿੱਲੀ-ਇੰਦੌਰ ਸਰਾਏ ਰੋਹਿਲਾ ਸਪੈਸ਼ਲ ਐਕਸਪ੍ਰੈਸ ਨੂੰ 20 ਮਈ ਤੋਂ ਅਗਲੇ ਆਦੇਸ਼ ਤੱਕ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਮੌਕੇ ਹਿੰਦੂ-ਸਿੱਖ ਭਾਈਚਾਰੇ ਦੀ ਮਿਸਾਲ ਹੋਈ ਪੇਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਵਿਆਹ ਵਿਚ ਵੱਧ ਇਕੱਠ ਹੋਣ ਕਾਰਨ ‘ਹਾਲ ਪਿਸ਼ੋਰੀਆਂ’ ਇਕ ਹਫਤੇ ਲਈ ਸੀਲ
NEXT STORY