ਜਲੰਧਰ (ਵੈਬ ਡੈਸਕ)—ਸੁਪਰੀਮ ਕੋਰਟ 2002 ਗੁਜਰਾਤ ਦੰਗੇ ਦੇ ਮਾਮਲੇ 'ਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਸੋਮਵਾਰ ਨੂੰ ਸੁਣਵਾਈ ਕਰੇਗੀ। ਐੱਸ. ਸੀ. ਇਹ ਸੁਣਵਾਈ ਕਾਂਗਰਸੀ ਆਗੂ ਅਹਿਸਾਨ ਜਾਫਰੀ ਦੀ ਪਤਨੀ ਜ਼ਕੀਆ ਜ਼ਾਫਰੀ ਵਲੋਂ ਵਿਸ਼ੇਸ਼ ਟੀਮ ਰਾਹੀਂ ਦਾਇਰ ਕੀਤੀ ਗਈ ਪਟੀਸ਼ਨ ਦੇ ਆਧਾਰ 'ਤੇ ਕਰਨ ਨੂੰ ਤਿਆਰ ਹੋਈ ਹੈ। ਜਾਫਰੀ ਨੇ ਗੁਜਰਾਤ ਦੰਗਿਆ ਸਮੇਂ ਸੂਬੇ ਦੇ ਮੁੱਖ ਮੰਤਰੀ ਰਹੇ ਨਰਿੰਦਰ ਮੋਦੀ ਅਤੇ ਹੋਰਾਂ ਨੂੰ ਲੋਅਰ ਕੋਰਟ ਵਲੋਂ ਦਿੱਤੀ ਗਈ ਕਲੀਨ ਚਿਟ ਦਿੱਤੇ ਜਾਣ ਦੇ ਖਿਲਾਫ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਸੀ।
ਪੜ੍ਹੋ 19 ਨਵੰਬਰ ਦੀਆਂ ਖਾਸ ਖਬਰਾਂ
ਆਰ.ਬੀ.ਆਈ. ਦੀ ਬੈਠਕ ਅੱਜ

ਸਰਕਾਰ ਅਤੇ ਆਰ. ਬੀ. ਆਈ. ਵਿਚਾਲੇ ਚੱਲ ਰਹੇ ਮਤਭੇਦ ਦੀਆਂ ਖਬਰਾਂ ਵਿਚਾਲੇ ਆਰ. ਬੀ. ਆਈ. ਬੋਰਡ ਦੀ ਬੈਠਕ ਸੋਮਵਾਰ ਨੂੰ ਹੋਵੇਗੀ। ਇਸ ਬੈਠਕ ਦੌਰਾਨ ਕਈ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਹੋਵੇਗੀ।
ਸਮਰਿਤੀ ਇਰਾਨੀ ਅਮੇਠੀ ਦੌਰੇ 'ਤੇ

ਕੇਂਦਰੀ ਮੰਤਰੀ ਸਮਰਿਤੀ ਇਰਾਨੀ 19 ਨਵੰਬਰ ਨੂੰ ਅਮੇਠੀ ਦੇ ਇਕ ਦਿਨੀਂ ਦੌਰੇ 'ਤੇ ਹਨ। ਇਰਾਨੀ ਦੇ ਪ੍ਰਤੀਨਿਧੀ ਵਿਜੇ ਗੁਪਤਾ ਨੇ ਇਹ ਜਾਣਕਾਰੀ ਦਿੱਤੀ ਹੈ। ਇਰਾਨੀ ਅਮੇਠੀ ਦੇ ਗੌਰੀਗੰਜ 'ਚ ਅਪਾਹਿਜਾਂ ਨੂੰ ਉਪਕਰਨ ਵੰਡੇਗੀ। ਉਹ ਕੁਝ ਹੋਰ ਪ੍ਰੋਗਰਾਮਾਂ 'ਚ ਹਿੱਸਾ ਲੈਣ ਮਗਰੋਂ ਸ਼ਾਮ ਨੂੰ ਦਿੱਲੀ ਪਰਤ ਜਾਵੇਗੀ।
ਸੁਖਬੀਰ ਬਾਦਲ ਤੋਂ ਐੱਸ. ਆਈ. ਟੀ. ਕਰੇਗੀ ਪੁੱਛਗਿੱਛ

ਬੇਅਦਬੀ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਵਿਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਸੋਮਵਾਰ ਨੂੰ ਪੰਜਾਬ ਪੁਲਸ ਹੈਡਕੁਆਟਰ ਵਿਚ ਪੁੱਛਗਿੱਛ ਕਰੇਗੀ। ਪਹਿਲਾਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੈਸਟ ਹਾਊਸ ਵਿਚ ਬੁਲਾਇਆ ਗਿਆ ਸੀ, ਪਰ ਸੁਖਬੀਰ ਵਲੋਂ ਚੰਡੀਗੜ੍ਹ 'ਚ ਪੁੱਛਗਿੱਛ ਕਰਨ ਸਬੰਧੀ ਪੱਤਰ ਭੇਜੇ ਜਾਣ ਤੋਂ ਬਾਅਦ ਇਹ ਫੈਸਲਾ ਹੋਇਆ ਹੈ। ਪੁਲਸ ਸੂਤਰਾਂ ਮੁਤਾਬਿਕ ਐੱਸ. ਆਈ. ਟੀ. ਨੇ ਉਨ੍ਹਾਂ ਬਾਅਦ ਦੁਪਹਿਰ ਢਾਈ ਵਜੇ ਬੁਲਾਇਆ ਹੈ। ਅੱਜ ਐੱਸ.ਆਈ.ਟੀ. ਨੇ ਸੁਖਬੀਰ ਤੋਂ ਪੁੱਛੇ ਜਾਣ ਵਾਲੇ ਸਵਾਲਾਂ ਦੀ ਫਿਰ ਤੋਂ ਸਮੀਖਿਆ ਕੀਤੀ।
ਸੰਤ ਸਮਾਜ ਨਾਲ ਬੈਠਕ ਕਰਨਗੇ ਮੁੱਖ ਮੰਤਰੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਸੰਤ ਸਮਾਜ ਦੇ ਆਗੂਆਂ ਨਾਲ ਬੈਠਕ ਕਰਨਗੇ। ਇਹ ਬੈਠਕ ਦੁਪਹਿਰ 12ਵਜੇ ਦੇ ਕਰੀਬ ਪੰਜਾਬ ਭਵਨ ਚੰਡੀਗੜ੍ਹ 'ਚ ਹੋਵੇਗੀ। ਇਹ ਬੈਠਕ ਐਤਵਾਰ ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਹੋਏ ਨਿਰੰਕਾਰੀ ਸਮਾਗਮ 'ਤੇ ਗਰਨੇਡ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਨੂੰ ਧਿਆਨ 'ਚ ਰੱਖਦੇ ਹੋਏ ਸੱਦੀ ਗਈ ਹੈ।
ਕੈਪਟਨ ਲੈਣਗੇ ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਮਵਾਰ ਨੂੰ ਅੰਮ੍ਰਿਤਸਰ ਦੇ ਰਾਜਾਸਾਂਸੀ ਜਾਣਗੇ। ਜਿੱਥੇ ਉਹ ਦੁਪਹਿਰ ਕਰੀਬ 2 ਵਜੇ ਪਹੁੰਚਣਗੇ ਤੇ ਬੰਬ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣਗੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪੁਲਸ ਦੇ ਉੱਚ ਅਧਿਕਾਰੀ ਵੀ ਹਾਜ਼ਰ ਰਹਿਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਪਾਕਿਸਤਾਨ ਬਨਾਮ ਨਿਊਜ਼ੀਲੈਂਡ (ਪਹਿਲਾ ਟੈਸਟ, ਚੌਥਾ ਦਿਨ)
ਕੁਸ਼ਥੀ : ਨਿਊ ਜਾਪਾਨ ਪ੍ਰੋ ਕੁਸ਼ਤੀ ਲੀਗ-2018
ਬਾਈਕ ਰੇਸ : ਮੇਜਰੋਗਾ ਰੈਲੀ -2018
ਗੋਲਫ : ਟੂਰ ਆਫ ਕ੍ਰੋਏਸ਼ੀਆ ਗੋਲਫ ਟੂਰਨਾਮੈਂਟ-2018
ਅੰਮ੍ਰਿਤਸਰ ਬੰਬ ਧਮਾਕੇ ਦੀ ਜਾਂਚ ਲਈ ਪਹੁੰਚੀ NIA ਦੀ ਟੀਮ
NEXT STORY