ਫਾਜ਼ਿਲਕਾ (ਨਾਗਪਾਲ, ਲੀਲਾਧਰ) - ਮੰਡਲ ਰੇਲਵੇ ਮੈਨੇਜਰ ਉੱਤਰੀ ਰੇਲਵੇ ਫਿਰੋਜ਼ਪੁਰ ਵੱਲੋਂ ਮਾਘ ਦੇ ਪਹਿਲੇ ਦਿਨ ਮੇਲਾ ਸ਼੍ਰੀ ਮੁਕਤਸਰ ਸਾਹਿਬ ਦੇ ਲਈ 13 ਅਤੇ 14 ਜਨਵਰੀ ਨੂੰ ਸਪੈਸ਼ਲ ਗੱਡੀ ਚਲਾਈ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਨਾਰਦਨ ਰੇਲਵੇ ਪੈਸੰਜਰ ਸੰਮਤੀ ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਨੇ ਦੱਸਿਆ ਕਿ ਇਹ ਗੱਡੀ ਬਠਿੰਡਾ ਤੋਂ ਸਵੇਰੇ 8.20 ਵਜੇ ਚੱਲ ਕੇ ਕੋਟਕਪੂਰਾ, 9.30 ਵਜੇ, ਸ਼੍ਰੀ ਮੁਕਤਸਰ ਸਾਹਿਬ 10.43 ਵਜੇ ਅਤੇ ਫਾਜ਼ਿਲਕਾ 12.15 ਵਜੇ ਪਹੁੰਚੇਗੀ। ਇਹੀ ਗੱਡੀ ਫਾਜ਼ਿਲਕਾ ਤੋਂ ਚੱਲ ਕੇ ਚਾਰ ਵਜੇ ਸ਼੍ਰੀ ਮੁਕਤਸਰ ਸਾਹਿਬ, 5 ਵਜੇ ਕੋਟ ਕਪੂਰਾ ਅਤੇ 6 ਵਜੇ ਬਠਿੰਡਾ ਪਹੁੰਚ ਜਾਏਗੀ। ਇਸ ਸਬੰਧੀ ਨਾਰਦਨ ਰੇਲਵੇ ਸੰਮਤੀ ਦੇ ਪ੍ਰਧਾਨ ਡਾ. ਬਾਘਲਾ, ਅਹੁਦੇਦਾਰਾਂ ਤੇ ਹੋਰਨਾਂ ਮੈਂਬਰਾਂ ਨੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ।
ਟਰਾਂਸਪੋਰਟਰਾਂ ਨੇ ਨਵੇਂ ਕਮਰਸ਼ੀਅਲ ਵਾਹਨਾਂ ਦੀਆਂ ਆਰ. ਸੀਜ਼ ਨਾ ਮਿਲਣ 'ਤੇ ਪ੍ਰਗਟਾਈ ਨਾਰਾਜ਼ਗੀ
NEXT STORY