ਬਠਿੰਡਾ, (ਵਰਮਾ)- ਕੋਰੋਨਾ ਵਾਇਰਸ ਦੇ ਬਾਅਦ ਪਹਿਲੀ ਵਾਰ ਬਠਿੰਡਾ ਤੋਂ ਟਰੇਨ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 10 ਮਈ ਨੂੰ ਰਵਾਨਾ ਹੋਵੇਗੀ, ਜਿਸ ’ਚ ਕੁੱਲ 2500 ਮਜ਼ਦੂਰ ਅਤੇ ਵਿਦਿਆਰਥੀ ਸਵਾਰ ਹੋਣਗੇ | ਇਹ ਟਰੇਨ ਬਿਹਾਰ ਅਤੇ ਝਾਰਖੰਡ ਲਈ ਚੱਲੇਗੀ, ਜਿਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਆਪਣੇ ਘਰ ਜਾਣ ਵਾਲੇ ਲੋਕਾਂ ਦੀ ਸਿਹਤ ਵਿਭਾਗ ਵਲੋਂ ਜਾਂਚ ਪੂਰੀ ਕਰ ਲਈ ਗਈ ਹੈ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਪ੍ਰਵਾਸੀ ਲੋਕਾਂ ਨੂੰ ਜਾਂਚ ਦੇ ਬਾਅਦ ਕੁਆਰੰਟਾਈਨ ਕੇਂਦਰ ’ਚ ਰੱਖਿਆ ਗਿਆ ਹੈ ਜੋ 10 ਮਈ ਰਵਾਨਾ ਹੋਵੇਗੀ | ਪਹਿਲੀ ਟਰੇਨ ਝਾਰਖੰਡ ਲਈ ਸਵੇਰੇ 11 ਵਜੇ ਰਵਾਨਾ ਹੋਵੇਗੀ, ਜਿਸ ’ਚ 1200 ਮਜ਼ਦੂਰ ਅਤੇ ਵਿਦਿਆਰਥੀ ਹੋਣਗੇ, ਜਦਕਿ ਦੂਜੀ ਟਰੇਨ ਬਿਹਾਰ ਲਈ ਸ਼ਾਮ 5 ਵਜੇ ਚੱਲੇਗੀ, ਇਸ ’ਚ 1300 ਯਾਤਰੀ ਹੋਣਗੇ |
ਰੇਲਵੇ ਅਧਿਕਾਰੀਆਂ ਅਨੁਸਾਰ ਸਵੇਰੇ 11 ਵਜੇ ਬਿਹਾਰ ਦੇ ਮੁਜ਼ੱਫਰਨਗਰ ਲਈ ਪਹਿਲੀ ਟਰੇਨ ਰਵਾਨਾ ਹੋਵੇਗੀ। ਇਸ ’ਚ ਕੁੱਲ 24 ਡੱਬੇ ਹੋਣਗੇ, ਜਿਨ੍ਹਾਂ ’ਚ 22 ਯਾਤਰੀ ਹੋਣਗੇ ਅਤੇ 2 ਰੇਲਵੇ ਸਟਾਫ਼ ਨਾਲ ਰਿਜ਼ਰਵ ਰੱਖੇ ਗਏ ਹਨ | ਦੂਜੀ ਟਰੇਨ ਸ਼ਾਮ 5 ਵਜੇ ਝਾਰਖੰਡ ਦੇ ਡਾਲਟਨ ਗੰਜ ਲਈ ਰਵਾਨਾ ਹੋਵੇਗੀ | ਇਨ੍ਹਾਂ ਦੋਵਾਂ ਗੱਡੀਆਂ ’ਚ 1200-1200 ਯਾਤਰੀ ਸਵਾਰ ਹੋਣਗੇ | ਇਨ੍ਹਾਂ ਦੇ ਖਾਣ-ਪੀਣ ਦੀ ਵਿਵਸਥਾ ਜ਼ਿਲਾ ਪ੍ਰਸ਼ਾਸਨ ਵਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਜਾਂਚ ਦੇ ਬਾਅਦ ਹੀ ਰੇਲਗੱਡੀ ’ਚ ਬੈਠਣ ਦੀ ਇਜਾਜ਼ਤ ਹੋਵੇਗੀ ਇਸ ਤੋਂ ਪਹਿਲਾਂ ਪੂਰੀ ਰੇਲ ਗੱਡੀ ਨੂੰ ਆਈਸੋਲੇਟ ਕੀਤਾ ਜਾ ਚੁੱਕਾ ਹੈ | ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਜਿੰਨ੍ਹਾਂ ’ਚ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ., ਐੱਸ. ਡੀ. ਐੱਮ. ਅਤੇ ਤਹਿਸੀਲਦਾਰ ਨੇ ਰੇਲਵੇ ਦਾ ਦੌਰਾ ਕਰ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ 72 ਅਤੇ 75 ਡੱਬਿਆਂ ਵਾਲੀ ਇਸ ਰੇਲਗੱਡੀ ’ਚ 54-54 ਯਾਤਰੀ ਹੀ ਬਿਠਾਏ ਜਾਣਗੇ, ਜਿਨ੍ਹਾਂ ਲਈ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਜਾਵੇਗਾ | ਇਨ੍ਹਾਂ ਸਾਰਿਆਂ ਨੂੰ ਪਲੇਟਫਾਰਮ ਨੰਬਰ 5 ’ਤੇ ਲਾਇਆ ਜਾਵੇਗਾ ਅਤੇ ਉਥੇ ਅਧਿਆਪਕ, ਸਿਹਤ ਵਿਭਾਗ ਦੇ ਮੁਲਾਜ਼ਮ, ਰੇਲਵੇ ਅਧਿਕਾਰੀ ਅਤੇ ਪੁਲਸ ਮੁਲਾਜ਼ਮ ਮੌਜੂਦ ਰਹਿਣਗੇ ਅਤੇ ਸਾਰਿਆਂ ਨੂੰ ਨੰਬਰ ਵਾਇਜ਼ ਟਰੇਨਾਂ ਦੇ ਵੱਖ-ਵੱਖ ਡੱਬਿਆਂ ’ਚ ਭੇਜਿਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਦੇ ਬਾਅਦ ਦੋ ਹੋਰ ਗੱਡੀਆਂ ਜਾਣ ਲਈ ਮਨਜੂਰੀ ਮੰਗੀ ਗਈ ਹੈ | ਦੂਜੀ ਗੱਡੀ 14 ਮਈ ਨੂੰ ਜਾਣ ਦੀ ਸੰਭਾਵਨਾ ਹੈ |
ਫਤਿਹਗੜ੍ਹ ਸਾਹਿਬ ’ਚ ‘ਕੋਰੋਨਾ’ ਦਾ ਕਹਿਰ ਜਾਰੀ, 5 ਨਵੇਂ ਕੇਸ ਆਏ ਸਾਹਮਣੇ
NEXT STORY