ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ)– ਛੁੱਟੀਆਂ ਦੇ ਦਿਨਾਂ ਵਿਚ ਰੇਲਗੱਡੀਆਂ ਵਿਚ ਹੋਣ ਵਾਲੀ ਭੀੜ ਨੂੰ ਦੇਖਦੇ ਹੋਏ ਰੇਲਵੇ ਵਿਭਾਗ ਅੰਮ੍ਰਿਤਸਰ ਤੋਂ ਮੁੰਬਈ ਵਿਚਾਲੇ ਦੋ ਜੋੜੀ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ।
ਵਿਭਾਗ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਗੱਡੀ ਨੰਬਰ 04662 ਨੂੰ ਅੰਮ੍ਰਿਤਸਰ ਸਟੇਸ਼ਨ ਤੋਂ 24 ਅਤੇ 28 ਦਸੰਬਰ ਨੂੰ ਤੜਕੇ 6:35 ਵਜੇ ਰਵਾਨਾ ਕੀਤਾ ਜਾਵੇਗਾ ਜੋ ਅਗਲੇ ਦਿਨ ਸ਼ਾਮ 5:45 ਵਜੇ ਮੁੰਬਈ ਸੈਂਟਰਲ ਸਟੇਸ਼ਨ ’ਤੇ ਪਹੁੰਚਣਗੀਆਂ। ਵਾਪਸੀ ਦੇ ਲਈ ਮੁੰਬਈ ਸੈਂਟਰਲ ਤੋਂ ਗੱਡੀ ਨੰਬਰ 04661 ਨੂੰ 25 ਅਤੇ 29 ਦਸੰਬਰ ਨੂੰ ਰਾਤ 11:05 ਵਜੇ ਰਵਾਨਾ ਕੀਤਾ ਜਾਵੇਗਾ, ਜੋ ਇਕ ਦਿਨ ਬਾਅਦ ਸਵੇਰੇ 10:15 ਵਜੇ ਅੰਮ੍ਰਿਤਸਰ ਪਹੁੰਚਣਗੀਆਂ।
ਇਹ ਵੀ ਪੜ੍ਹੋ- ‘ਪ੍ਰੀਕਸ਼ਾ ਪੇ ਚਰਚਾ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨਗੇ PM ਮੋਦੀ
ਇਨ੍ਹਾਂ ਗੱਡੀਆਂ ਦਾ ਦੋਹੇਂ ਪਾਸੇ ਸਟਾਪੇਜ਼ ਜਲੰਧਰ ਸਿਟੀ, ਲੁਧਿਆਣਾ, ਚੰਡੀਗੜ੍ਹ, ਅੰਬਾਲਾ ਕੈਂਟ, ਨਵੀਂ ਦਿੱਲੀ, ਪਲਵਲ, ਮਥੁਰਾ, ਕੋਟਾ, ਸ਼ਾਮਗੜ੍ਹ, ਨਾਗਦਾ, ਰਤਲਾਮ, ਗੋਧਰਾ, ਵਡੋਦਰਾ, ਉਥਨਾ, ਵਲਸਾੜ, ਵਾਪੀ ਅਤੇ ਬੋਰੀਵਲੀ ਸਟੇਸ਼ਨਾਂ ’ਤੇ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਕਰੀ ਤੋਂ ਰਿਟਾਇਰ ਹੋਏ ਜੋੜੇ ਨੂੰ ਆਈ ਵਟਸਐਪ ਕਾਲ ਨੇ ਉਡਾਏ ਹੋਸ਼, ਮੰਗੀ 50 ਲੱਖ ਦੀ ਫ਼ਿਰੌਤੀ
NEXT STORY