ਚੰਡੀਗੜ੍ਹ : ਭਾਰਤ ਦਾ ਪਹਿਲਾ 'ਸਪੋਰਟਸ ਲਿਟਰੇਚਰ ਫੈਸਟੀਵਲ' 17-18 ਮਾਰਚ ਨੂੰ ਚੰਡੀਗੜ੍ਹ 'ਚ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਇਸ ਫੈਸਟੀਵਲ ਦੀ ਮੇਜ਼ਬਾਨੀ ਲਈ ਤਿਆਰ ਹੈ। ਪਲੇ ਰਾਇਟ 2018 ਦੇ ਨਾਮ ਹੇਠ ਇਸ ਦਾ ਆਯੋਜਨ ਕੀਤਾ ਜਾਵੇਗਾ। ਪਲੇਅ ਰਾਇਟ 2018 ਵਿਚ ਅਜਿਹੀਆ ਖੇਡ ਹਸਤੀਆਂ ਨੂੰ ਇਕ ਮੰਚ 'ਤੇ ਲਿਆਇਆ ਜਾਵੇਗਾ, ਜਿਨ੍ਹਾਂ ਕੋਲ ਜਾਂ ਆਪਣੀ ਲਿਖੀਆਂ ਕਿਤਾਬਾਂ ਹਨ ਜਾਂ ਫਿਰ ਉਨ੍ਹਾਂ ਉਤੇ ਇਕ ਜਾਂ ਜਿਆਦਾ ਕਿਤਾਬਾਂ ਲਿਖੀਆਂ ਗਈਆਂ ਹਨ। ਇਸ 'ਚ ਸ਼ਾਮਲ ਹੋਣ ਵਾਲੇ ਮੁੱਖ ਬੁਲਾਰਿਆਂ ਵਿਚ ਬਜ਼ੁਰਗ ਅਥਲੀਟ ਫੌਜਾ ਸਿੰਘ, ਉਲੰਪੀਅਨ ਬਲਬੀਰ ਸਿੰਘ ਸੀਨੀਅਰ, ਮਿਨਰਵਾ ਫੁਟਬਾਲ ਕਲੱਬ, ਭਾਰਤੀ ਮਹਿਲਾ ਰਗਬੀ ਟੀਮ, ਹਿਮਾਂਸ਼ੂ ਅਤੇ ਆਂਚਲ ਠਾਕਰ (ਸਕੀਯਰ), ਅਖਿਲ ਕੁਮਾਰ (ਬਾਕਸਰ), ਸ਼ੁਭੰਕਰ ਸ਼ਰਮਾਂ, ਅਜੀਤੇਸ਼ ਸੰਧੂ, ਅਤੇ ਗੁਰਬਾਜ ਮਾਨ (ਗੋਲਫ), ਅਪਾਰਸ਼ਕਤੀ ਖੁਰਾਨਾ ਆਦਿ ਆਦਿ ਦੇ ਨਾਮ ਜ਼ਿਕਰਯੋਗ ਹਨ।
ਗੁਰਦੁਆਰਾ ਜੋਗੀਪੁਰ ਦੇ ਕਬਜ਼ੇ ਨੂੰ ਲੈ ਕੇ ਖੂਨੀ ਟਕਰਾਅ, 6 ਲੋਕ ਜ਼ਖਮੀ (ਵੀਡੀਓ)
NEXT STORY