ਜਲੰਧਰ (ਖੁਰਾਨਾ)—ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਿਰਦੇਸ਼ਾਂ 'ਤੇ ਭੇਜੀਆਂ ਗਈਆਂ ਡਿਚ ਮਸ਼ੀਨਾਂ ਦਾ ਆਪਣੇ ਵੈਸਟ ਵਿਧਾਨ ਸਭਾ ਖੇਤਰ 'ਚ ਡਟ ਕੇ ਮੁਕਾਬਲਾ ਕਰਨ ਵਾਲੇ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਹੱਕ 'ਚ ਬਸਤੀ ਨੌ ਸਪੋਰਟ ਮਾਰਕਿੱਟ ਦੇ ਲੋਕ ਉਤਰ ਆਏ ਹਨ।

ਸਪੋਰਟ ਮਾਰਕਿੱਟ ਦੇ ਲੋਕਾਂ ਨੇ ਸੜਕ 'ਤੇ ਉਤਰ ਕੇ ਸਿੱਧੂ ਦੇ ਖਿਲਾਫ ਖੂਬ ਪ੍ਰਦਰਸ਼ਨ ਕੀਤਾ। ਲੋਕਾਂ ਨੇ ਆਪਣੇ ਹੱਥਾਂ 'ਚ ਬੈਨਰ ਲੈ ਕੇ ਕਿਹਾ ਕਿ, 'ਸਪੋਰਟ ਸ਼ਾਪ ਮੇਨ ਮਾਰਕਿੱਟ ਸਪੋਰਟ ਸੁਸ਼ੀਲ ਰਿੰਕੂ' ਵੀਰਵਾਰ ਨੂੰ ਸਥਾਨਕ ਸਰਕਾਰਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਕਸ਼ਨ 'ਚ ਆਉਂਦੇ ਹੋਏ ਸ਼ਹਿਰ ਦੀਆਂ ਗੈਰ-ਕਾਨੂੰਨੀ ਕਾਲੋਨੀਆਂ ਅਤੇ ਗੈਰ-ਕਾਨੂੰਨੀ ਬਿਲਡਿੰਗਾਂ ਦੇ ਖਿਲਾਫ ਹੱਲਾ ਬੋਲਿਆ ਸੀ ਅਤੇ ਕਾਰਵਾਈ ਦੇ ਆਦੇਸ਼ ਦਿੱਤੇ ਸੀ।

ਸ਼ੁੱਕਰਵਾਰ ਨੂੰ ਜਦੋਂ ਨਿਗਮ ਦੀਆਂ ਡਿੱਚ ਮਸ਼ੀਨਾਂ ਵੈਸਟ ਹਲਕੇ ਦੇ ਵੱਲੋਂ ਮੂਵ ਹੋਈ ਤਾਂ ਇਲਾਕਾ ਵਿਧਾਇਕ ਰਿੰਕੂ ਨੇ ਇਨ੍ਹਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ। ਆਪਣੇ ਜਿਗਰੀ ਯਾਰ ਮੇਜਰ ਸਿੰਘ ਦੀ ਹਲਕੇ 'ਚ ਬਣ ਰਹੀ ਗੈਰ-ਕਾਨੂੰਨੀ ਕਾਲੋਨੀ ਦੇ ਵੱਲੋਂ ਜਾ ਰਹੀਆਂ ਡਿੱਚਾਂ ਦਾ ਵੀ ਵਿਧਾਇਕ ਰਿੰਕੂ ਨੇ ਵਿਰੋਧ ਕੀਤਾ। ਇਸ ਪੂਰੇ ਘਟਨਾ 'ਚ ਇਲਾਕੇ ਦੀ ਜਨਤਾ ਦਾ ਸਾਥ ਦੇ ਕੇ ਚਾਹੇ ਵਿਧਾਇਕ ਰਿੰਕੂ ਆਪਣੇ ਹਲਕੇ 'ਚ ਹੀਰੋ ਬਣ ਗਏ ਹੋਣ, ਪਰ ਕਿਤੇ ਨਾ ਕਿਤੇ ਉਹ ਆਪਣੀ ਸਰਕਾਰ ਦੇ ਆਦੇਸ਼ਾਂ ਦਾ ਹੀ ਵਿਰੋਧ ਕਰ ਸਰਕਾਰ ਦੀਆਂ ਅੱਖਾਂ 'ਚ ਕਿਰਕਿਰੀ ਜ਼ਰੂਰ ਬਣ ਗਏ।
72 ਲੱਖ ਰੁਪਏ ਦੀ ਲਾਗਤ ਨਾਲ ਵਿਧਾਇਕ ਪਿੰਕੀ ਨੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ
NEXT STORY