ਲੁਧਿਆਣਾ, (ਰਿਸ਼ੀ)- ਸੜਕ ਵਿਚਕਾਰ ਕਾਰਾਂ ਖੜ੍ਹੀਆਂ ਕਰ ਕੇ ਆਵਾਜਾਈ ਵਿਚ ਰੁਕਾਵਟ ਪਾਉਣ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਫੁਹਾਰਾ ਚੌਕ ਸਥਿਤ ਬਸੰਤ ਆਈਸਕ੍ਰੀਮ ਦੇ ਮਾਲਕ ਅਤੇ ਮੈਨੇਜਰ ਖਿਲਾਫ ਧਾਰਾ 283 ਤਹਿਤ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਧਰੁਮਣ ਨਿੰਬਲੇ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਇਲਾਕੇ ਵਿਚ ਗਸ਼ਤ ਕਰ ਰਹੇ ਸਨ, ਤਾਂ ਫੁਹਾਰਾ ਚੌਕ ਸਥਿਤ ਬਸੰਤ ਆਈਸਕ੍ਰੀਮ ਦੇ ਬਾਹਰ ਗਾਹਕਾਂ ਨੇ ਵਿਚ ਸੜਕ ਦੇ ਕਾਰਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ, ਜਿਸ ਕਾਰਨ ਆਵਾਜਾਈ ਵਿਚ ਰੁਕਾਵਟ ਪੈ ਰਹੀ ਹੈ, ਜਿਸ 'ਤੇ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੂੰ ਤੁਰੰਤ ਮੌਕੇ 'ਤੇ ਬੁਲਾਇਆ ਗਿਆ। ਇਸੇ ਦੌਰਾਨ ਕਈ ਕਾਰਾਂ ਦੇ ਮਾਲਕ ਕਾਰ ਲੈ ਕੇ ਫਰਾਰ ਹੋ ਗਏ। ਪੁਲਸ ਨੇ ਬਸੰਤ ਆਈਸਕ੍ਰੀਮ ਦੇ ਮਾਲਕ ਤੇ ਮੈਨੇਜਰ ਪੰਕਜ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਕੇ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਹੋਰਨਾਂ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੰਪਿਊਟਰ ਅਧਿਆਪਕਾਂ 'ਚ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਰੋਸ
NEXT STORY