ਅੰਮ੍ਰਿਤਸਰ : ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਨੇ ਤਨਖਾਹੀਆ ਕਰਾਰ ਦਿੱਤਾ ਹੈ। ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਅਕਤੂਬਰ 2024 ਵਿਚ ਤੁਸੀਂ ਪੰਥ ਦੀਆਂ ਸਿਰਮੌਰ ਸੰਸਥਾਵਾਂ 'ਤੇ ਬੈਠੀਆਂ ਸ਼ਖਸੀਅਤਾਂ ਖਿਲਾਫ ਹੇਠਲੇ ਦਰਜੇ ਦੀ ਸ਼ਬਦਾਵਲੀ ਵਰਤੀ ਕੀ ਤੁਸੀਂ ਆਪਣੀ ਗਲਤੀ ਮੰਨਦੇ ਹੋ,ਇਸ ਤੇ ਵਲਟੋਹਾ ਨੇ ਗਲਤੀ ਮੰਨਦਿਆਂ ਖਿਮਾ ਯਾਚਨਾ ਮੰਗੀ। ਇਸ ਉਪਰੰਤ ਜਥੇਦਾਰ ਨੇ ਵਲਟੋਹਾ ਨੂੰ ਤਨਖਾਹੀਆ ਕਰਾਰ ਦਿੰਦਿਆਂ ਕਿਹਾ ਕਿ ਵਲਟੋਹਾ ਇਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿਚ ਜੂਠੇ ਭਾਂਡੇ ਮਾਂਜੇਗਾ ਅਤੇ ਉਸ ਤੋਂ ਬਾਅਦ ਇਕ ਘੰਟਾ ਸੰਗਤ ਦੇ ਜੋੜੇ ਸਾਫ ਕਰੇਗਾ।
ਇਸ ਤੋਂ ਇਲਾਵਾ ਦੋ ਦਿਨ ਤਰਨਤਾਰਨ ਸਾਹਿਬ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਚ ਇਕ ਘੰਟੇ ਜੂਠੇ ਭਾਂਡੇ ਮਾਂਜੇਗਾ ਅਤੇ ਜੋੜੇ ਸਾਫ ਕਰੇਗਾ। ਇਕ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਚ ਇਕ ਘੰਟਾ ਲੰਗਰ ਵਿਚ ਸੇਵਾ ਕਰੇਗਾ ਅਤੇ ਉਪਰੰਤ ਜੋੜੇ ਸਾਫ ਕਰੇਗਾ। ਇਸ ਤੋਂ ਇਲਾਵਾ ਵਲਟੋਹਾ 11 ਦਿਨ ਹਰ ਰੋਜ਼ ਨਿੱਤਨੇਮ ਤੋਂ ਇਲਾਵਾ ਚੌਪਈ ਸਾਹਿਬ, ਰਾਮ ਕਲੀ ਕੀ ਵਾਰ ਦਾ ਇਕ ਪਾਠ ਕਰੇਗਾ। ਤਨਖਾਹ ਪੂਰੀ ਹੋਣ 'ਤੇ 1100 ਰੁਪਏ ਦੇ ਕੜਾਹ ਪ੍ਰਸਾਦਿ ਦੀ ਤੇਗ ਕਰਵਾਉਣਗੇ ਅਤੇ 1100 ਰੁਪਏ ਗੁਰੂ ਦੀ ਗੋਲਕ ਵਿਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਏਗਾ। ਇਸ ਦੌਰਾਨ ਜਥੇਦਾਰ ਸਾਹਿਬਾਨ ਨੇ ਵਲਟੋਹਾ 'ਤੇ ਲਗਾਈ ਗਈ 10 ਸਾਲ ਦੀ ਰੋਕ ਵੀ ਹਟਾ ਦਿੱਤੀ ਹੈ।
ਇੰਡੀਗੋ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਵੱਡਾ ਕਦਮ! ਯਾਤਰੀਆਂ ਨੂੰ ਦਿੱਤੀ ਖ਼ਾਸ ਸਹੂਲਤ
NEXT STORY