ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਚਲਾਏ ਗਏ ਪਟਾਕਿਆਂ ਦੀ ਚੰਗਿਆੜੀ ਸੰਗਤ ਅਤੇ ਛਾਮਿਆਨੇ ਉਪਰ ਜਾ ਡਿੱਗੀ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਨਗਰ ਕੀਰਤਨ ਦੌਰਾਨ ਕੁਝ ਸੰਗਤਾਂ ਵੱਲੋਂ ਚਲਾਏ ਗਏ ਕਲਰ ਸ਼ੋਟ ਪਟਾਕਿਆਂ ਕਾਰਨ ਵਾਪਰਿਆ। ਪਟਾਕਿਆਂ 'ਚੋਂ ਨਿਕਲੀਆਂ ਚੰਗਿਆੜੀਆਂ ਸੰਗਤਾਂ ਉੱਤੇ ਜਾ ਡਿੱਗੀਆਂ, ਜਿਸ ਕਾਰਣ ਕਈਆਂ ਦੇ ਕੱਪੜੇ ਤਕ ਸੜ ਗਏ। ਇਸ ਦੌਰਾਨ ਪ੍ਰਬੰਧਕਾਂ ਨੇ ਤੇਜ਼ੀ ਨਾਲ ਹਾਲਾਤ 'ਤੇ ਕਾਬੂ ਪਾਇਆ ਅਤੇ ਵੱਡੇ ਹਾਦਸੇ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਦਿਨ-ਦਿਹਾੜੇ ਕਿਸਾਨ ਦਾ ਗੋਲ਼ੀਆਂ ਮਾਰ ਕੇ ਕਤਲ
ਅਚਾਨਕ ਹੋਈ ਘਟਨਾ ਕਾਰਨ ਸੰਗਤਾਂ ਵਿਚ ਭਗਦੜ ਦੀ ਸਥਿਤੀ ਬਣ ਗਈ। ਹਾਲਾਂਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਪਰ ਮੌਕੇ ’ਤੇ ਪ੍ਰਬੰਧਕਾਂ ਨੇ ਸੂਝ-ਬੂਝ ਨਾਲ ਸੰਗਤਾਂ ਨੂੰ ਸ਼ਾਂਤ ਕੀਤਾ ਅਤੇ ਮੌਕਾ ਸੰਭਾਲ ਲਿਆ।
ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਕਰਨਜੀਤ ਜੱਸਾ ਦਾ ਕੀਤਾ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਸੁਲਝਿਆ ਹਿੰਦੂ-ਮੁਸਲਿਮ ਵਿਵਾਦ, ਦੋਵਾਂ ਪੱਖਾਂ ਨੇ ਰਲਕੇ ਤਿਓਹਾਰ ਮਨਾਉਣ ਦੀ ਕੀਤੀ ਅਪੀਲ
NEXT STORY