Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAY 18, 2026

    11:03:52 AM

  • army operation

    35 ਅੱਤਵਾਦੀ ਕੀਤੇ ਢੇਰ, ਚੋਟੀ ਦੇ 3 ਕਮਾਂਡਰ...

  • terrible accident occurred in the early morning

    ਪੰਜਾਬ: ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ, ਸਕੂਲ...

  • unidentified persons open fire at akali leader s tile showroom

    ਰਈਆ ’ਚ ਵੱਡੀ ਵਾਰਦਾਤ : ਅਕਾਲੀ ਆਗੂ ਦੇ ਟਾਇਲ...

  • rupee s falling  indian currency crossing 96 mark

    ਰੁਪਏ ਦੀ 'ਡਿੱਗਦੀ' ਸਿਹਤ: 96 ਦਾ ਅੰਕੜਾ ਪਾਰ ਕਰਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸੰਪੂਰਨਤਾ ਦਿਵਸ ’ਤੇ ਵਿਸ਼ੇਸ਼ : ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

PUNJAB News Punjabi(ਪੰਜਾਬ)

ਸੰਪੂਰਨਤਾ ਦਿਵਸ ’ਤੇ ਵਿਸ਼ੇਸ਼ : ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’

  • Edited By Rajwinder Kaur,
  • Updated: 29 Aug, 2021 10:03 AM
Jalandhar
sri guru granth sahib ji  sampooranta divas
  • Share
    • Facebook
    • Tumblr
    • Linkedin
    • Twitter
  • Comment

ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਧਰਮ ਦਾ ਸਿਰਫ਼ ਧਾਰਿਮਕ ਗ੍ਰੰਥ ਹੀ ਨਹੀਂ, ਸਗੋਂ ਇਹ ਸਾਰੀ ਦੁਨੀਆਂ ਨੂੰ ਪ੍ਰੇਮ, ਭਾਈਚਾਰਿਕ, ਸਾਂਝੀਵਾਲਤਾ, ਪ੍ਰਭੂ ਪ੍ਰੇਮ ਅਤੇ ਵਾਹਿਗੁਰੂ ਦਾ ਨਾਮ ਜਪਣ ਦੀ ਪ੍ਰੇਰਣਾ ਦਿੰਦਾ ਇਕ ਸ਼ਬਦ ਗੁਰੂ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ, ਜਿਸਦਾ ਮਤਲਬ ਹੈ ਵਾਹਿਗੁਰੂ ਵਿੱਚ ਯਕੀਨ ਰੱਖਣਾ। ਸ੍ਰੀ ਗੁਰ ਨਾਨਕ ਸਾਹਿਬ ਜੀ ਨੇ ਪਰਲੋਕ ਗਮਨ ਤੋਂ ਪਹਿਲਾਂ ਆਪਣੀ ਸਾਰੀ ਲਿਖੀ ਬਾਣੀ ਇਕ ਪੋਥੀ ਦੇ ਰੂਪ ’ਚ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਨੂੰ ਸੌਂਪ ਦਿੱਤੀ। ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਲਿਖੀ ਗਈ ਧੁਰ ਕੇ ਬਾਣੀ ਜਿਹੜੀ ਵੱਖ-ਵੱਖ ਪੋਥੀਆਂ ਦੇ ਰੂਪ ਵਿੱਚ ਸੰਭਾਲੀ ਪਈ ਸੀ, ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗ੍ਰੰਥ ਦਾ ਰੂਪ ਦੇ ਦਿੱਤਾ। 

ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋ ਜਦੋਂ ਉਦਾਸੀਆਂ ਕੀਤੀਆਂ ਗਈਆਂ ਸਨ ਤਾਂ ਉਨ੍ਹਾਂ ਨੇ ਧਰਤੀ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਉਥੋਂ ਦੇ ਭਗਤਾਂ ਦੀ ਬਾਣੀ ਨੂੰ ਵੀ ਇੱਕਠਿਆ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਚਾਰ ਅਤੇ ਆਪਣੀ ਖੁਦ ਦੀ ਲਿਖੀ ਹੋਈ ਬਾਣੀ ਨੂੰ ਇਕ ਗ੍ਰੰਥ ਵਿਚ ਪ੍ਰੋਰਨ ਦਾ ਨਿਵੇਕਲਾ ਕਾਰਜ ਕੀਤਾ। ਇਸ ਮਹਾਨ ਕਾਰਜ ’ਚ ਉਨ੍ਹਾਂ ਦਾ ਸਾਥ ਸਿੱਖ ਧਰਮ ਦੇ ਸਤਿਕਾਰਯੋਗ ਵਿਦਵਾਨ ਭਾਈ ਗੁਰਦਾਸ ਜੀ ਨੇ ਦਿੱਤਾ ।

1430 ਅੰਗਾਂ ਵਾਲੀ ਬੀੜ ‘ਚ 31 ਰਾਗਾਂ ਵਿੱਚੋਂ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਹੈ। ਗੁਰੂ ਦੀ ਉਸਤਤ ਗਾਉਣ ਵਾਲੇ 11 ਭੱਟਾਂ ਦੀ ਬਾਣੀ ਨੂੰ ਵੀ ਸਵੀਏ ਦੇ ਰੂਪ ‘ਚ ਦਰਜ ਕੀਤਾ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੱਟ ਕਲਸਹਾਰ ਜੀ (54 ਸ਼ਬਦ ਦੇ ਸਵੱਯੀਏ), ਭੱਟ ਗਯੰਦ ਜੀ (13 ਸ਼ਬਦ), ਭੱਟ ਭਿੱਖਾ ਜੀ (2 ਸ਼ਬਦ), ਭੱਟ ਕੀਰਤ ਜੀ (8 ਸ਼ਬਦ), ਭੱਟ ਮਥੁਰਾ ਜੀ (12 ਸ਼ਬਦ), ਭੱਟ ਜਾਲਪ ਜੀ (5 ਸ਼ਬਦ), ਭੱਟ ਮਲ ਜੀ (3 ਸ਼ਬਦ), ਭੱਟ ਭਲ ਜੀ (1 ਸ਼ਬਦ ਤੇ ਸਵੱਯੀਏ), ਭੱਟ ਬਲ ਜੀ (5 ਸ਼ਬਦ ਤੇ ਸਵੱਯੀਏ), ਭੱਟ ਹਰਬੰਸ ਜੀ (2 ਸ਼ਬਦ), ਭੱਟ ਨਲ ਜੀ (16 ਸ਼ਬਦ) ਦੀ ਬਾਣੀ ਦਰਜ ਹੈ। ਕੁੱਲ ਭੱਟਾਂ ਦੇ 121 ਸ਼ਬਦ ਦਰਜ ਹਨ। ਬਾਣੀ ਦੀ ਤਰਤੀਬ ਵਿੱਚ ਸਭ ਤੋਂ ਪਹਿਲਾਂ ਛੇ ਗੁਰੂ ਸਹਿਬਾਨਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ, ਤਿੰਨ ਗੁਰੂ ਘਰ ਦੇ ਨਿਕਟਵਰਤੀ ਦੀ ਬਾਣੀ ਸਾਮਿਲ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੇ ਰਚਨਹਾਰੇ ਗੁਰੂ ਸਾਹਿਬਾਨ ਤੋਂ ਇਲਾਵਾਂ ਭਗਤ ਵੱਖ-ਵੱਖ ਸ਼੍ਰੇਣੀਆਂ ’ਤੇ ਫਿਰਕਿਆਂ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਵਿੱਚ ਹਿੰਦੂ, ਮੁਸਲਮਾਨ ਅਤੇ ਨੀਵੀਆਂ ਤੇ ਉੱਚੀਆਂ ਜਾਤਾਂ ਦੇ ਵੀ ਹਨ। ਗੁਰੂ ਗ੍ਰੰਥ ਸਾਹਿਬ ਚ ਦਰਜ ਹੋ ਕੇ ਸਭ ਬਰਾਬਰ ਹੋ ਗਏ। ਜਿੰਨੇ ਵੱਖ-ਵੱਖ ਰਚਨਹਾਰੇ ਹਨ, ਉਨੇ ਹੀ ਹਨ ਇਸ ਵਿੱਚ ਰਾਗ ਤੇ ਰਾਗਨੀਆਂ। ਬਾਣੀ ਵਿੱਚ ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ, ਅਸਟਪਦੀਆਂ ਤੇ ੪ ਪੰਕਤੀਆਂ ਵਾਲੇ ਸਲੋਕਾਂ ਵਿੱਚ ਕਲਮਬੰਦ ਕੀਤਾ ਗਿਆ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿੱਚ ਹਨ। ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿੱਚ ਕਰਤੇ ਦੇ ਕ੍ਰਮ ਅਨੁਸਾਰ ਰੱਖਿਆ ਗਿਆ ਹੈ।
ਗੁਰਮਤਿ ਦੇ ਉੱਘੇ ਵਿਦਵਾਨ ਅਤੇ ਮੁਖ ਪ੍ਰਬੰਧਕਾਂ ਦੇ ਵਿਚੋਂ ਇੱਕ ਭਾਈ ਗੁਰਦਾਸ ਜੀ ਨੇ ਰਾਮਸਰ ਸਰੋਵਰ ਦੇ ਰਮਣੀਕ ਕੰਢੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਗਵਾਈ ਹੇਠ ਪਾਵਨ ਬੀੜ ਲਿਖਣ ਦੀ ਸੇਵਾ ਨਿਭਾਈ ਬਾਣੀ ਲਿਖਣ ਦਾ ਕਾਰਜ ਮੁਕੰਮਲ ਹੋਣ ਤੋਂ ਬਾਅਦ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪਿਆ ਗਿਆ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਇਸ ਆਦਿ ਗ੍ਰੰਥ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਸ਼ਾਮਲ ਕਰਕੇ ਸੰਪੂਰਨ ਕੀਤਾ। 

ਦੱਸਦੇ ਹਨ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਲਿਖਦੇ ਸਮੇਂ ਜਿਹੜੀਆਂ ਕਲਮਾਂ ਘਸ ਜਾਂਦੀਆਂ ਸਨ ਉਹ ਦੁਬਾਰਾ ਨਹੀਂ ਸਨ ਵਰਤਦੇ। ਉਨ੍ਹਾਂ ਨੂੰ ਸੰਭਾਲ ਕੇ ਰੱਖ ਲੈਂਦੇ ਸਨ। ਇਸ ਮਹਾਨ ਕਾਰਜ ਦੀ ਸਮਾਪਤੀ ਤੋਂ ਬਾਅਦ ਘਸੀਆਂ ਕਲਮਾਂ ਤੇ ਬਚੀ ਸਿਆਹੀ ਨੂੰ ਗੁਰੂ ਜੀ ਨੇ ਮੌਜੂਦਾ ਗੁਰਦਵਾਰਾ ਲਿਖਣਸਰ ਸਰੋਵਰ ਵਿੱਚ ਜਲ ਪ੍ਰਵਾਹ ਕਰ ਦਿੱਤਾ। ਇਸ ਦੇ ਨਾਲ ਹੀ ਗੁਰੂ ਜੀ ਨੇ ਫੁਰਮਾਇਆ ਕਿ ਇਹ ਸਥਾਨ 'ਗੁਰੂ ਕੀ ਕਾਸ਼ੀ' ਹੈ ਭਾਵ ਦਮਦਮਾ ਸਾਹਿਬ ਗੁਰਮਤਿ ਦੇ ਗਿਆਨ ਦਾ ਮਹਾਨ ਕੇਂਦਰ ਹੋਵੇਗਾ ਅਤੇ  ਗੁਰਮਤਿ ਦੀ ਇਸ ਟਕਸਾਲ ਵਿਚ ਮਹਾਨ ਵਿਦਵਾਨ, ਲਿਖਾਰੀ ਪੈਦਾ ਹੋਣਗੇ। 

 ਇਹ ਕਾਰਜ ਪੂਰਾ ਕਰਨ ਲਈ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਸੰਪੂਰਨ ਹੋਣ 'ਤੇ ਗੁਰੂ ਜੀ ਨੇ ਮਹਾਨ ਸਮਾਗਮ ਰਚਿਆ ਜੋ ਭਾਦ੍ਰੋਂ ਵਦੀ ਏਕਮ ਤੋਂ ਭਾਦ੍ਰੋਂ ਵਦੀ ਤੀਜ ਤੱਕ ਭਾਵ ਤਿੰਨ ਦਿਨ ਚੱਲਦਾ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਆਦਿ ਗ੍ਰੰਥ' ਜਾਂ 'ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ' ਕਰਕੇ ਵੀ ਜਾਣੇ ਜਾਂਦੇ ਹਨ। ਇਹ ਹੁਣ ਸਿੱਖਾਂ ਦੇ ਗੁਰੂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਰਬੋਤਮ ਸੱਚ ਪਰਮਾਤਮਾ ਦਾ ਸੰਕਲਪ ਕ੍ਰਿਆਸ਼ੀਲ ਅਤੇ ਜੀਵੰਤ ਹੀ ਨਹੀਂ ਹੈ ਸਗੋਂ ਕਈ ਅਨੇਕਤਾਵਾਂ ਜਿਵੇਂ ਨਿਰਗੁਣ ਅਤੇ ਸਰਗੁਣ, ਸਰਬਵਿਆਪਕਤਾ ਅਤੇ ਅਗੋਚਰਤਾ ਉਸ ਵਿਚ ਹੀ ਸਮਾਈਆਂ ਹੋਈਆਂ ਹਨ। ਪ੍ਰਗਟ ਰੂਪ ਵਿਚ ਇਹ ਸਾਰੇ ਗੁਣ ਉਸ ਪਰਮਾਤਮਾ ਦੇ ਹੀ ਹਨ। ਸਿੱਖ ਧਰਮ ਸਾਫ਼ ਤੌਰ ’ਤੇ ਅਵਤਾਰਵਾਦ ਅਤੇ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ।ਗਿਆਨੀ ਗਿਆਨ ਸਿੰਘ ਦੀ ਲਿਖਤ 'ਪੰਥ ਪ੍ਰਕਾਸ਼' ਅਨੁਸਾਰ ਗੁਰੂ ਸਾਹਿਬ ਵੱਲੋਂ ਤਿਆਰ ਕੀਤੇ ਸੰਪੂਰਨ ਤੇ ਪ੍ਰਵਾਣਿਤ ਸਰੂਪ ਦੇ ਚਾਰ ਉਤਾਰੇ ਬਾਬਾ ਦੀਪ ਸਿੰਘ ਜੀ ਵੱਲੋਂ ਕੀਤੇ ਗਏ ਅਤੇ ਅਲੱਗ-ਅਲੱਗ ਚਾਰੇ ਤਖ਼ਤ ਸਾਹਿਬਾਨ ਤੇ ਭਿਜਵਾਏ ਗਏ ਸਨ।

ਅਉਰ ਚਾਰ ਤਿਸ ਪਰਤੇ ਭਾਇ। 
ਦੀਪ ਸਿੰਘ ਸ਼ਹੀਦ ਲਿਖਾਇ।
ਇਕ ਅਕਾਲ ਬੁੰਗੇ ਇਕ ਪਟਨੇ। 
ਤਿਰਤੀ ਹਜੂਰ ਦਯੋ ਹਿਤ ਪਠਨੇ। 
ਚਤੁਰਥ ਰਾਖਯੋ ਦਮਦਮੇ ਮਾਹਿ। 
ਬਢ ਬਾਬੇ ਯਹਿ ਚਾਰ ਕਹਾਇ।

ਇਥੇ ਹੀ ਦਸਮ ਪਿਤਾ ਨੇ 48 ਸਿੰਘਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸ੍ਰੀ ਮੁਖਵਾਕ ਤੋਂ ਸੁਣਾਈ। ਇੰਨੇ ਮਹਾਨ ਪਵਿੱਤਰ ਕਾਰਜ ਹੋਣ ਕਰਕੇ ਸਤਿਗੁਰੂ ਜੀ ਨੇ ਇਸ ਸਥਾਨ ਨੂੰ 'ਤਖ਼ਤ' ਕਾਇਮ ਕੀਤਾ ਹੈ। ਇਸ ਬੀੜ ਨੂੰ ਹੀ ਗੁਰੂ ਜੀ ਨੇ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਵਿਖੇ ਗੁਰਗੱਦੀ ਦਿੰਦਿਆਂ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ।

ਸ੍ਰੀ ਗੁਰੂ ਗਰੰਥ ਸਾਹਿਬ ਦੀ ਤਰੀਫ ਕਰਦਿਆ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿੱਚ ਇਉਂ ਦਰਜ ਹੈ:-

“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਆਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ। ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ। ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“
 
ਅਵਤਾਰ ਸਿੰਘ ਆਨੰਦ

  • Sri Guru Granth Sahib Ji
  • Sampooranta Divas
  • Universalism
  • Message
  • ਸੰਪੂਰਨਤਾ ਦਿਵਸ
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਸਰਹੱਦੀ ਇਲਾਕੇ ਕਮਾਲਪੁਰ ਦੇ ਜੰਗਲਾਂ ’ਚੋਂ ਮਿਲਿਆ ਨਾਜਾਇਜ਼ ਸ਼ਰਾਬ ਦਾ ਜ਼ਖੀਰਾ, BSF ਕੈਂਪ ਲਈ ਬਣ ਸਕਦੈ ਖ਼ਤਰਾ

NEXT STORY

Stories You May Like

  • strict law against sacrilege of sri guru granth sahib  giani raghbir singh
    ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ ਦੀ ਲੋੜ : ਗਿਆਨੀ ਰਘਬੀਰ ਸਿੰਘ
  • birth anniversary celebrated
    ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਗੁਰਤਾ ਗੱਦੀ ਦਿਵਸ
  • national symposium dedicated to martyrdom anniversary
    ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਪਟਨਾ ਸਾਹਿਬ 'ਚ ਰਾਸ਼ਟਰੀ ਸੈਮੀਨਾਰ ਦਾ ਆਯੋਜਨ
  • baba sahib  s mission will resonate in italy  s vichensa
    ਇਟਲੀ ਦੇ ਵਿਚੈਂਸਾ 'ਚ ਗੂੰਜੇਗਾ ਬਾਬਾ ਸਾਹਿਬ ਦਾ ਮਿਸ਼ਨ, 10 ਮਈ ਨੂੰ ਮਨਾਇਆ ਜਾਵੇਗਾ 135ਵਾਂ ਜਨਮ ਦਿਵਸ
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (6 ਮਈ 2026)
  • todays hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (11 ਮਈ 2026)
  • today s hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (12 ਮਈ 2026)
  • today s hukamnama from sri darbar sahib
    ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (5 ਮਈ 2026)
  • corporation has changed the design of the fencing
    ਨਿਗਮ ਨੇ ਬਦਲਿਆ ਨਹਿਰ ਕੰਢੇ ਫੈਂਸਿੰਗ ਦਾ ਡਿਜ਼ਾਈਨ, ਹੁਣ ਪਟੜੀ ਛੱਡ ਕੇ ਕੀਤੀ...
  • power cut
    ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • most of the street lights out of order
    ਜਲੰਧਰ: ਹਨੇਰੇ 'ਚ ਡੁੱਬੀ 120 ਫੁੱਟੀ ਰੋਡ, ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਵਧਿਆ...
  • government holiday to be observed in punjab on wednesday
    ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ...
  • major incident in jalandhar heavy gunfire outside ex soldier s house
    ਜਲੰਧਰ 'ਚ ਵੱਡੀ ਵਾਰਦਾਤ! ਸਾਬਕਾ ਫ਼ੌਜੀ ਦੇ ਘਰ ਬਾਹਰ ਚੱਲੀਆਂ ਤਾਬੜਤੋੜ ਗੋਲ਼ੀਆਂ,...
  • pinkoo tv releases a new animation video to desi month
    ਖੇਡ-ਖੇਡ 'ਚ ਬੱਚਿਆਂ ਨੂੰ ਸਿਖਾਓ ਦੇਸੀ ਮਹੀਨਿਆਂ ਦੇ ਨਾਂ ! Pinkoo TV ਨੇ ਸ਼ੇਅਰ...
  • four accused arrested with weapons planning to commit major crime in punjab
    ਪੰਜਾਬ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 4 ਮੁਲਜ਼ਮ ਹਥਿਆਰਾਂ...
  • thief caught in trinity college church jalandhar
    ਜਲੰਧਰ ਦੇ ਟ੍ਰਿਨਿਟੀ ਕਾਲਜ ਚਰਚ 'ਚ ਫੜਿਆ ਗਿਆ ਚੋਰ
Trending
Ek Nazar
17 ips 3 hps officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ, ਹਰਿਆਣਾ 'ਚ 17 IPS ਤੇ 3 HPS ਅਧਿਕਾਰੀਆਂ ਦੇ ਹੋਏ...

punjab kings can still reach the playoffs

IPL 2026: ਪੰਜਾਬ ਕਿੰਗਜ਼ ਅਜੇ ਵੀ ਪਹੁੰਚ ਸਕਦੀ Playoff 'ਚ !  ਜਾਣੋ ਪੂਰਾ...

it will rain heavily tomorrow

ਭਲਕੇ ਪਵੇਗਾ ਭਾਰੀ ਮੀਂਹ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ 'ਚ ਜਾਰੀ ਕੀਤਾ ਅਲਰਟ

suspected case of hantavirus in canada

ਕੈਨੇਡਾ 'ਚ ਹੰਟਾਵਾਇਰਸ ਦਾ ਸ਼ੱਕੀ ਮਾਮਲਾ, ਕਰੂਜ਼ ਤੋਂ ਪਰਤਿਆ ਯਾਤਰੀ ਸੰਕ੍ਰਮਿਤ

pickup truck falls

ਚੀਨ : ਪੁੱਲ ਤੋਂ ਡਿੱਗਿਆ ਪਿਕਅੱਪ ਟਰੱਖ, 1 ਦੀ ਮੌਤ ਤੇ ਕਈ ਲਾਪਤਾ

kami rita sherpa created history

ਕਾਮੀ ਰੀਤਾ ਸ਼ੇਰਪਾ ਨੇ ਰਚਿਆ ਇਤਿਹਾਸ, 32ਵੀਂ ਵਾਰ ਫਤਹਿ ਕੀਤਾ ਮਾਊਂਟ ਐਵਰੈਸਟ

devotees pray from opening of the kartarpur sahib corridor in pakistan

ਗੁ. ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਖੋਲ੍ਹਣ ਲਈ ਸੰਗਤਾਂ ਨੇ...

security forces in pakistan

ਪਾਕਿਸਤਾਨੀ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ, ਪੰਜ ਅੱਤਵਾਦੀ ਕੀਤੇ ਢੇਰ

homelessness people

2035 ਤੱਕ 4 ਗੁਣਾ ਵਧ ਸਕਦੀ ਹੈ ਬੇਘਰ ਲੋਕਾਂ ਦੀ ਗਿਣਤੀ! ਸਟੱਡੀ 'ਚ ਹੈਰਾਨੀਜਨਕ...

ravi mohan announces he won t do films until divorce is finalised

'ਜਦੋਂ ਤਲਾਕ ਨਹੀਂ ਹੋ ਜਾਂਦਾ, ਉਦੋਂ ਤੱਕ..!', ਮਸ਼ਹੂਰ ਅਦਾਕਾਰ ਨੇ ਰੋਂਦੇ-ਰੋਂਦੇ...

actress fiza ali

ਦੂਜਾ ਵਿਆਹ ਕਰਵਾ ਕੇ ਘਰ ਪਹੁੰਚੀ ਅਦਾਕਾਰਾ 'ਤੇ ਸੁੱਟੇ ਗਏ 'ਕਬਰਸਤਾਨ' ਦੇ ਫੁੱਲ...

600 meters away from the police station snatching screaming woman with child

ਜਲੰਧਰ: ਥਾਣੇ ਤੋਂ ਸਿਰਫ਼ 600 ਮੀਟਰ ਦੀ ਦੂਰੀ 'ਤੇ ਹੋਇਆ ਵੱਡਾ ਕਾਂਡ! ਮਦਦ ਲਈ...

the world will end on november 13th

13 ਨਵੰਬਰ ਨੂੰ ਖ਼ਤਮ ਹੋ ਜਾਵੇਗੀ ਦੁਨੀਆ ! 66 ਸਾਲ ਪੁਰਾਣੀ ਭਵਿੱਖਬਾਣੀ ਨੇ ਵਧਾਈ...

srilankan airlines

ਭਾਰਤੀ ਕਰਮਚਾਰੀਆਂ 'ਤੇ 22 ਮਿਲੀਅਨ ਰੁਪਏ ਦੀ ਧੋਖਾਧੜੀ ਦਾ ਦੋਸ਼, ਸ਼੍ਰੀਲੰਕਾ ਦਾ...

professor gurinder singh garry passes away

ਪ੍ਰੋਫੈਸਰ ਗੁਰਿੰਦਰ ਸਿੰਘ ਗੈਰੀ ਦਾ ਦਿਹਾਂਤ, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ

despite being in controversy for 22 years  this song is still a super hit today

22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ,...

famous punjabi singer quits singing

'ਮੈਨੂੰ ਇਜਾਜ਼ਤ ਦਿਓ..!' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ...

love affair became the reason for the death of the young man

ਪ੍ਰੇਮ ਸਬੰਧ ਬਣੇ ਨੌਜਵਾਨ ਦੀ ਮੌਤ ਦਾ ਕਾਰਨ! ਪਾਇਲ ਪੁਲਸ ਨੇ ਕੁਝ ਘੰਟਿਆਂ 'ਚ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • man made video before dying
      ਮਰਨ ਤੋਂ ਪਹਿਲਾਂ ਵਿਅਕਤੀ ਨੇ ਬਣਾਈ ਵੀਡੀਓ, ਫਿਰ ਚੁੱਕਿਆ ਖੌਫਨਾਕ ਕਦਮ
    • power cut
      ਭਲਕੇ ਬਿਜਲੀ ਰਹੇਗੀ ਬੰਦ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
    • a youth from village deepgarh died in a road accident in new zealand
      ਮੰਦਭਾਗੀ ਖ਼ਬਰ! ਪਿੰਡ ਦੀਪਗੜ੍ਹ ਦੇ ਨੌਜਵਾਨ ਦੀ ਨਿਊਜ਼ੀਲੈਂਡ ’ਚ ਸੜਕ ਹਾਦਸੇ ਦੌਰਾਨ...
    • huge gathering of devotees at radha soami tarn taran dera baba bagga singh
      ਰਾਧਾ ਸੁਆਮੀ ਤਰਨਤਾਰਨ ਡੇਰਾ ਬਾਬਾ ਬੱਗਾ ਸਿੰਘ ਵਿਖੇ ਹੋਇਆ ਸੰਗਤਾਂ ਦਾ ਭਾਰੀ ਇਕੱਠ
    • demand for postponement of mudki municipal council elections
      ਮੁੱਦਕੀ ਨਗਰ ਕੌਂਸਲ ਚੋਣਾਂ ਮੁਲਤਵੀ ਕਰਨ ਦੀ ਮੰਗ, ਭਾਜਪਾ ਨੇ ਚੋਣ ਕਮਿਸ਼ਨ ਤੇ DGP...
    • government holiday to be observed in punjab on wednesday
      ਪੰਜਾਬ 'ਚ ਬੁੱਧਵਾਰ ਨੂੰ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਸਕੂਲ-ਕਾਲਜ ਤੇ...
    • film style attack on former sarpanch of punjab
      ਪੰਜਾਬ ਦੇ ਸਾਬਕਾ ਸਰਪੰਚ 'ਤੇ ਫਿਲਮੀ ਸਟਾਈਲ 'ਚ ਹਮਲਾ, ਗੱਡੀ 'ਚੋਂ ਨਿਕਲ ਭੱਜਣ...
    • video of the death of a prisoner who escaped from punjab police custody
      ਪੁਲਸ ਹਿਰਾਸਤ 'ਚੋਂ ਭੱਜਣ ਦੌਰਾਨ ਹੋਈ ਖ਼ਤਰਨਾਕ ਕੈਦੀ ਦੀ ਮੌਤ ਤੋਂ ਪਹਿਲਾਂ ਦੀ...
    • deputy commissioner hoshiarpur strict orders issued opend borewell
      Punjab: ਬੋਰਵੈੱਲ 'ਚ ਜਵਾਕ ਦੇ ਡਿੱਗਣ ਮਗਰੋਂ ਜਾਰੀ ਕੀਤੇ ਗਏ ਸਖ਼ਤ ਹੁਕਮ
    • punjab village boys murder elderly woman
      ਪੰਜਾਬ : ਪਿੰਡ ਦੇ ਹੀ ਮੁੰਡਿਆਂ ਨੇ ਬੇਬੇ ਨਾਲ ਕਰ 'ਤਾ ਕਾਂਡ, ਹਰ ਕਿਸੇ ਦੇ ਉੱਡੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +