ਸੁਲਤਾਨਪੁਰ ਲੋਧੀ (ਸੋਢੀ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਬਾਬੇ ਨਾਨਕ ਦੀ ਨਗਰੀ 'ਚ ਇਸ ਸਮੇਂ ਰੌਣਕਾਂ ਲੱਗੀਆਂ ਹੋਈਆਂ ਹਨ। ਦੂਰੋਂ-ਦੂਰੋਂ ਸੰਗਤਾਂ ਦਰਸ਼ਨ ਦੀਦਾਰ ਲਈ ਪਹੁੰਚ ਰਹੀਆਂ ਹਨ। ਦੱਸਣਯੋਗ ਹੈ ਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ 'ਤੇ ਮੱਥਾ ਟੇਕਣ ਲਈ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਸੂਬਾ ਸਰਕਾਰ ਵੱਲੋਂ 280 ਏਕੜ ਖੇਤਰ 3 ਟੈਂਟ ਸਿਟੀਜ਼ 'ਚ ਸਥਾਪਤ ਕੀਤੀਆਂ ਗਈਆਂ ਹਨ। ਟੈਂਟ ਸਿਟੀਜ਼ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹੁਣ ਤੱਕ ਟੈਂਟ ਸਿਟੀ 'ਚ 31 ਹਜ਼ਾਰ ਤੋਂ ਜ਼ਿਆਦਾ ਸੰਗਤ ਬੁਕਿੰਗ ਕਰਵਾ ਚੁੱਕੀ ਹੈ। ਟੈਂਟ ਸਿਟੀ ਆਪਣੀ ਕੁੱਲ ਸਮਰੱਥਾ ਦੇ ਮੁਕਾਬਲੇ 85 ਫੀਸਦੀ ਤੱਕ ਬੁੱਕ ਹੋ ਚੁੱਕਾ ਹੈ।
ਟੈਂਟ ਸਿਟੀ 'ਚ 4 ਤਰ੍ਹਾਂ ਦੀਆਂ ਰਿਹਾਇਸ਼ੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਸ਼੍ਰੇਣੀ 'ਚ ਵੱਡੀ ਡੋਰਮੇਟਰੀ ਹੈ, ਜਿਸ 'ਚ ਕਿਸੇ ਇਲਾਕੇ ਤੋਂ ਆਈ ਸੰਗਤ ਇਕੱਠੀ ਠਹਿਰ ਸਕਦੀ ਹੈ। ਦੂਜੀ ਸ਼੍ਰੇਣੀ 'ਚ ਛੋਟੀ ਡੋਰਮੇਟਰੀ, ਤੀਜੀ ਸ਼੍ਰੇਣੀ 'ਚ ਫੈਮਿਲੀ ਯੂਨਿਟ ਅਤੇ ਚੌਥੀ ਸ਼੍ਰੇਣੀ ਵਿੱਚ ਫੈਮਿਲੀ ਕਿਊਬਿਕ ਬਣਾਏ ਗਏ ਹਨ। ਇਹ ਫੈਮਿਲੀ ਕਿਊਬਿਕ ਛੋਟੇ ਪਰਿਵਾਰਾਂ ਲਈ ਸਥਾਪਤ ਕੀਤੇ ਗਏ ਹਨ।
ਇਥੇ ਸੰਗਤਾਂ ਦੇ ਰਹਿਣ ਲਈ ਅੱਵਲ ਦਰਜੇ ਦਾ ਇੰਤਜ਼ਾਮ ਕੀਤਾ ਗਿਆ ਹੈ, ਜਿਸ 'ਚ ਲੋਕਾਂ ਨੂੰ ਬੈਡਿੰਗ ਫੈਸੀਲਿਟੀ, ਕੁਰਸੀ, ਮੇਜ ਅਤੇ ਹੋਰ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਬਾਥਰੂਮ, ਪਖਾਨੇ ਆਦਿ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਹਰੇਕ ਟੈਂਟ ਸਿਟੀ ਦੇ ਆਸ ਪਾਸ ਲੰਗਰ ਦਾ ਵਧੀਆ ਇੰਤਜ਼ਾਮ ਹੈ, ਜਿੱਥੇ ਸੰਗਤ ਲਈ 24 ਘੰਟੇ ਰੋਟੀ ਦੀ ਵਿਵਸਥਾ ਹੈ। ਹਰੇਕ ਟੈਂਟ ਸਿਟੀ ਨੇੜੇ ਮੈਡੀਕਲ ਸਹੂਲਤਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ, ਜਿਥੋਂ ਜ਼ਰੂਰਤ ਪੈਣ 'ਤੇ ਲੋਕ ਮੈਡੀਕਲ ਸਹੂਲਤ ਵੀ ਹਾਸਲ ਕਰ ਸਕਦੇ ਹਨ।ਟੈਂਟ ਸਿਟੀ 'ਚ ਕੁੱਲ 35 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਇਕੋ ਸਮੇਂ ਰਹਿਣ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤੱਕ 31 ਹਜ਼ਾਰ ਤੋਂ ਜ਼ਿਆਦਾ ਸੰਗਤ ਟੈਂਟ ਸਿਟੀ 'ਚ ਆਪਣੇ ਰਹਿਣ ਲਈ ਟੈਂਟ ਬੁੱਕ ਕਰਵਾ ਚੁੱਕੀ ਹੈ।
ਕੋਈ ਵੀ ਪ੍ਰਛਾਣ ਪੱਤਰ ਦਿਖਾ ਕੇ ਕਰਵਾ ਸਕਦੋ ਹੋ ਬੁਕਿੰਗ
ਰਜਿਸਟਰੇਸ਼ਨ ਪ੍ਰੀਕਿਰਿਆ ਬਹੁਤ ਆਸਾਨ ਹੈ ਅਤੇ ਸੰਗਤ ਇਥੇ ਰਿਸੈਪਸ਼ਨ ਕਾਊਂਟਰ 'ਤੇ ਪਹੁੰਚ ਕੇ ਆਪਣਾ ਕੋਈ ਵੀ ਪਛਾਣ ਪੱਤਰ ਦਿਖਾ ਕੇ ਬੁਕਿੰਗ ਕਰਵਾ ਸਕਦੀ ਹੈ। ਸਾਮਾਨ ਰੱਖਣ ਲਈ ਟੈਂਟ ਸਿਟੀ ਦੇ ਅੰਦਰ ਹੀ ਕਲਾਕ ਰੂਮ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਲੋਕ ਆਪਣਾ ਸਾਮਾਨ ਰੱਖ ਸਕਦੇ ਹਨ। ਸਾਮਾਨ ਦੇ ਬਦਲੇ ਉਨ੍ਹਾਂ ਨੂੰ ਇਕ ਟੋਕਨ ਦਿੱਤਾ ਜਾਵੇਗਾ, ਜਿਸ ਨੂੰ ਵਾਪਸ ਕਰਨ 'ਤੇ ਉਨ੍ਹਾਂ ਨੂੰ ਸਾਮਾਨ ਦੇ ਦਿੱਤਾ ਜਾਵੇਗਾ।
ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਡੀਪੀਐਸ ਖਰਬੰਦਾ ਨੇ ਦੱਸਿਆ ਕਿ ਗੁਰਪੁਰਬ ਮੌਕੇ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਯਤਨ ਲਾਮਿਸਾਲ ਹਨ ਅਤੇ ਲੋਕਾਂ ਵੱਲੋਂ ਟੈਂਟ ਸਿਟੀ 'ਚ ਰਹਿਣ ਲਈ ਲਗਾਤਾਰ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਰਧਾਲੂਆਂ ਨੂੰ ਹਰ ਸੰਭਵ ਸਹੂਲਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਜਾਰੀ ਸਿੱਕੇ ਬਣੇ ਖਿੱਚ ਦਾ ਕੇਂਦਰ
NEXT STORY