ਜਲੰਧਰ (ਵਰੁਣ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਸ਼ਹਿਰ 'ਚ ਅੱਜ ਸਜਾਏ ਜਾ ਰਹੇ ਨਗਰ ਕੀਰਤਨ ਤਹਿਤ ਟ੍ਰੈਫਿਕ ਪੁਲਸ ਨੇ ਨਗਰ ਕੀਰਤਨ ਦੇ ਰੂਟ 'ਤੇ ਸਾਰੇ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਲਗਾ ਦਿੱਤੀ ਹੈ। ਟ੍ਰੈਫਿਕ ਪੁਲਸ ਨੇ ਸ਼ੁੱਕਰਵਾਰ ਨੂੰ ਰੂਟ ਪਲਾਨ ਅਤੇ ਹੈਲਪ ਲਾਈਨ ਨੰਬਰ ਜਾਰੀ ਕੀਤਾ ਤਾਂ ਜੋ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਏ. ਸੀ. ਪੀ. ਟ੍ਰੈਫਿਕ ਜੰਗ ਬਹਾਦਰ ਸ਼ਰਮਾ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਸਾਹਿਬ ਮੁਹੱਲਾ ਗੋਬਿੰਦਗੜ੍ਹ ਤੋਂ ਸ਼ੁਰੂ ਹੋ ਕੇ ਮੰਡੀ ਰੋਡ, ਸੈਂਟਰਲ ਟਾਊਨ, ਮਿਲਾਪ ਚੌਕ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਪਟੇਲ ਚੌਕ, ਬਸਤੀ ਅੱਡਾ, ਜੋਤੀ ਚੌਕ, ਰੈਣਕ ਬਾਜ਼ਾਰ, ਮਿਲਾਪ ਚੌਕ ਤੋਂ ਹੁੰਦੇ ਹੋਏ ਗੁਰਦੁਆਰਾ ਸ਼੍ਰੀ ਦੀਵਾਨ ਅਸਥਾਨ ਸੈਂਟਰਲ ਟਾਊਨ ਜਾ ਕੇ ਖਤਮ ਹੋਵੇਗਾ। ਕਪੂਰਥਲਾ ਜਾਣ ਵਾਲੀਆਂ ਬੱਸਾਂ ਅਤੇ ਹੈਵੀ ਵ੍ਹੀਕਲ ਪੀ. ਏ. ਪੀ. ਚੌਕ-ਕਰਤਾਰਪੁਰ ਰੂਟ ਦਾ ਇਸਤੇਮਾਲ ਕਰਨਗੇ। ਸ਼ਾਸਤਰੀ ਮਾਰਕੀਟ ਚੌਕ, ਅਲਾਸਕਾ ਚੌਕ, ਟੀ ਪੁਆਇੰਟ ਰੇਲਵੇ ਸਟੇਸ਼ਨ, ਦੋਮੋਰੀਆ ਪੁਲ, ਕਿਸ਼ਨਪੁਰਾ ਚੌਕ, ਦੋਆਬਾ ਚੌਕ, ਪਟੇਲ ਚੌਕ, ਕਪੂਰਥਲਾ ਚੌਕ, ਚਿਕਚਿਕ ਹਾਊਸ, ਫੁੱਟਬਾਲ ਚੌਕ, ਨਕੋਦਰ ਚੌਕ, ਰੇਲਵੇ ਸਟੇਸ਼ਨ ਰੋਡ, ਮੰਡੀ ਰੋਡ, ਸੈਂਟਰਲ ਟਾਊਨ, ਮਿਲਾਪ ਚੌਕ, ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾਂ ਗੇਟ, ਭਗਵਾਨ ਵਾਲਮੀਕਿ ਚੌਕ, ਪਟੇਲ ਚੌਕ, ਬਸਤੀ ਅੱਡਾ, ਜੇਲ ਰੋਡ, ਰੈਣਕ ਬਾਜ਼ਾਰ, ਮਿਲਾਪ ਚੌਕ ਵੱਲ ਜਾਣ ਵਾਲੇ ਸਾਰੇ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਹੈ। ਏ. ਸੀ. ਪੀ. ਸ਼ਰਮਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨਗਰ ਕੀਰਤਨ ਦੌਰਾਨ ਬੰਦ ਕੀਤੇ ਗਏ ਰਾਹ ਦਾ ਇਸਤੇਮਾਲ ਨਾ ਕਰੋ।
ਨਹੀਂ ਰਹੇ ਬਾਰਡਰ ਫਿਲਮ ਦੇ ਅਸਲੀ ਹੀਰੋ ‘ਕੁਲਦੀਪ ਸਿੰਘ ਚੰਦਪੁਰੀ’
NEXT STORY