ਜਲੰਧਰ (ਵੈੱਬ ਡੈਸਕ)- ਜਲੰਧਰ ਵਿਚ ਸਤਿਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ ਵਿਚ ਅੱਜ ਜਲੰਧਰ ਵਿਖੇ ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਦੌਰਾਨ ਜਿੱਥੇ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਗੁਰੂ ਰਵਿਦਾਸ ਧਾਮ ਨਤਮਸਤਕ ਹੋਏ, ਉਥੇ ਹੀ ਸ਼ੋਭਾ ਯਾਤਰਾ ਵਿਚ ਕਈ ਸਿਆਸੀ ਹਸਤੀਆਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਸ਼ਰਧਾਲੂਆਂ ਦੀ ਅਟੁੱਟ ਸ਼ਰਧਾ ਅਤੇ ਭਗਤੀ ਵਿਖਾਈ ਦਿੱਤੀ। ਇਸ ਵਿਸ਼ੇਸ਼ ਆਯੋਜਨ ਲਈ ਪੂਰੇ ਸ਼ਹਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ। ਅਣਗਿਣਤ ਝਾਕੀਆਂ ਨਾਲ ਸ਼ਰਧਾਲੂਆਂ ਨੇ ਬਹੁਤ ਖ਼ੁਸ਼ੀ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ਵਿਚ ਹਿੱਸਾ ਲਿਆ।

ਇਥੇ ਇਹ ਵੀ ਦੱਸ ਦੇਈਏ ਕਿ ਬਸਤੀ ਗੁਜ਼ਾਂ, ਸ਼ਾਸਤਰੀ ਨਗਰ, ਬਸਤੀ ਦਾਨਿਸ਼ਮੰਦਾ ਸਮੇਤ ਹੋਰਾਂ ਬਸਤੀਆਂ ਤੋਂ ਵੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਸ ਮੌਕੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਸ਼ੀਤਲ ਅੰਗੂਰਾਲ ਸਮੇਤ ਹੋਰ ਕਈ ਸਿਆਸੀ ਆਗੂਆਂ ਨੇ ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਿਰਕਤ ਕੀਤੀ। ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਤੌਰ ’ਤੇ ਸ਼੍ਰੀ ਵਿਜੇ ਚੋਪੜਾ ਸ਼ਾਮਲ ਹੋਏ ਅਤੇ ਉਨ੍ਹਾਂ ਗੁਰੂ ਚਰਨਾਂ ਵਿਚ ਸੀਸ ਨਿਵਾਇਆ। ਸ਼ਰਧਾਲੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੈਕਾਰੇ ਲਗਾਉਂਦੇ ਹੋਏ ਅੱਗੇ ਵੱਧ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ-ਲੁਧਿਆਣਾ ਹਾਈਵੇਅ 'ਤੇ ਜਾਣ ਵਾਲੇ ਦੇਣ ਧਿਆਨ! ਜ਼ਰੂਰੀ ਸੂਚਨਾ ਜਾਰੀ, 9 ਘੰਟੇ ਟਰੈਫਿਕ ਡਾਇਵਰਟ
ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਦੀ ਅਗਵਾਈ ਵਿਚ ਕੱਢੀ ਗਈ ਇਸ ਸ਼ੋਭਾ ਯਾਤਰਾ ਵਿਚ ਅਣਗਿਣਤ ਸ਼ਰਧਾਲੂਆਂ ਨੇ ਹਿੱਸਾ ਲੈ ਕੇ ਆਪਣੀ ਸ਼ਰਧਾ ਪ੍ਰਗਟ ਕੀਤੀ। ਸ਼ੋਭਾ ਯਾਤਰਾ ਦਾ ਸਵਾਗਤ ਸ਼ਹਿਰ ਭਰ ਵਿਚ ਲਾਏ ਗਏ ਸ਼ਾਨਦਾਰ ਸਵਾਗਤੀ ਗੇਟਾਂ ਅਤੇ ਸਟੇਜਾਂ ਨਾਲ ਕੀਤਾ ਗਿਆ। ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰਕੇ ਪਾਲਕੀ ਸਾਹਿਬ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਦੌਰਾਨ ਢੋਲ-ਨਗਾਰਿਆਂ ਦੀ ਗੂੰਜ ਅਤੇ ਭਗਤੀ ਸੰਗੀਤ ਦੀਆਂ ਧੁਨੀ ਤਰੰਗਾਂ ਨੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਸ਼ਹਿਰ ਦੇ ਵੱਖ-ਵੱਖ ਮੰਦਰਾਂ, ਟਰੱਸਟਾਂ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਸ਼ੋਭਾ ਯਾਤਰਾ ਵਿਚ ਆਕਰਸ਼ਕ ਝਾਕੀਆਂ ਦੀ ਪੇਸ਼ਕਾਰੀ ਦਿੱਤੀ ਗਈ, ਜਿਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਦਰਸਾਇਆ ਗਿਆ ਸੀ। ਸ਼ੋਭਾ ਯਾਤਰਾ ਵਿਚ ਸਿਆਸੀ, ਧਾਰਮਿਕ ਅਤੇ ਸਮਾਜਿਕ ਸੰਗਠਨਾਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਹਿੱਸਾ ਲਿਆ। ਅਣਗਿਣਤ ਝਾਕੀਆਂ ਦਾ ਆਕਰਸ਼ਣ ਖ਼ਾਸ ਰਿਹਾ। ਬੂਟਾ ਮੰਡੀ ਤੋਂ ਸ਼ੁਰੂ ਹੋਈ ਇਹ ਸ਼ੋਭਾ ਯਾਤਰਾ ਸ਼ਹਿਰ ਦੇ ਪ੍ਰਮੁੱਖ ਮਾਰਗਾਂ ਤੋਂ ਲੰਘੀ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਸਵਾਗਤੀ ਗੇਟ ਲਾਏ ਗਏ ਸਨ ਅਤੇ ਮੰਚਾਂ ’ਤੇ ਮੋਹਤਬਰ ਵਿਅਕਤੀਆਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਪੂਰੇ ਮਾਰਗ ’ਤੇ ਗੁਰੂ ਰਵਿਦਾਸ ਮਹਾਰਾਜ ਦੇ ਜੈਕਾਰੇ ਗੂੰਜਦੇ ਰਹੇ ਅਤੇ ਸ਼ਰਧਾਲੂ ਭਗਤੀ ਵਿਚ ਲੀਨ ਨਜ਼ਰ ਆਏ।

ਇਹ ਵੀ ਪੜ੍ਹੋ: Big Breaking: PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਸ੍ਰੀ ਗੁਰੂ ਰਵਿਦਾਸ ਜੀ ਦੇ ਸਾਲਾਨਾ ਜੋੜ ਮੇਲੇ ਅਤੇ ਸ਼ੋਭਾ ਯਾਤਰਾ ਨੂੰ ਲੈ ਕੇ ਰਸਤੇ ਹਨ ਡਾਇਵਰਟ
ਸ੍ਰੀ ਗੁਰੂ ਰਵਿਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੌਰਾਨ ਵਿਸ਼ਾਲ ਸ਼ੋਭਾ ਯਾਤਰਾ ਕਾਰਨ ਟ੍ਰੈਫਿਕ ਪੁਲਸ ਨੇ ਸ਼ਹਿਰ ਦੇ ਕਈ ਰੂਟ ਡਾਇਵਰਟ ਕੀਤੇ ਹਨ। ਇਸ ਦੇ ਇਲਾਵਾ ਮੇਲੇ ਦੇ ਮੁਕੰਮਲ ਹੋਣ ਤਕ ਲੋਕਾਂ ਨੂੰ ਨਕੋਦਰ ਜਾਣ ਲਈ ਪ੍ਰਤਾਪਪੁਰਾ-ਨਕੋਦਰ ਰੋਡ ਦਾ ਰੂਟ ਅਪਣਾਉਣਾ ਪਵੇਗਾ। ਸ਼ਹਿਰ ਵਿਚ ਹੋਏ ਟ੍ਰੈਫਿਕ ਡਾਇਵਰਸ਼ਨ ਨੂੰ ਲੈ ਕੇ ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਏ. ਸੀ. ਪੀ. ਟ੍ਰੈਫਿਕ ਅਤੇ ਟ੍ਰੈਫਿਕ ਪੁਲਸ ਦੇ ਜ਼ੋਨ ਇੰਚਾਰਜ ਨਾਲ ਮੀਟਿੰਗ ਵੀ ਕੀਤੀ। ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਸ਼ੁਰੂ ਹੋਈ ਵਿਸ਼ਾਲ ਸ਼ੋਭਾ ਯਾਤਰਾ ਗੁਰੂ ਰਵਿਦਾਸ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ, ਭਗਵਾਨ ਵਾਲਮੀਕਿ ਚੌਕ, ਸ਼੍ਰੀ ਰਾਮ ਚੌਕ, ਲਵ-ਕੁਸ਼ ਚੌਕ (ਮਿਲਾਪ ਚੌਕ), ਸ਼ਹੀਦ ਭਗਤ ਸਿੰਘ ਚੌਕ, ਅੱਡਾ ਹੁਸ਼ਿਆਰਪੁਰ ਚੌਕ, ਮਾਈ ਹੀਰਾਂ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ ਤੇ ਬਸਤੀ ਅੱਡਾ ਤੋਂ ਹੁੰਦੇ ਹੋਏ ਫਿਰ ਭਗਵਾਨ ਵਾਲਮੀਕਿ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ ਅਤੇ ਗੁਰੂ ਰਵਿਦਾਸ ਚੌਕ ਤੋਂ ਹੁੰਦੇ ਹੋਏ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਜਾ ਕੇ ਮੁਕੰਮਲ ਹੋਵੇਗੀ।

ਅਜਿਹੇ ਵਿਚ ਸ਼ੋਭਾ ਯਾਤਰਾ ਕਾਰਨ ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਟ੍ਰੈਫਿਕ ਸਿਗਨਲ ਅਰਬਨ ਅਸਟੇਟ ਫੇਜ਼-2, ਟੀ-ਪੁਆਇੰਟ ਨੇੜੇ ਕੋਠੀ ਪਵਨ ਟੀਨੂੰ, ਗੁਰੂ ਰਵਿਦਾਸ ਚੌਕ, ਨੇੜੇ ਘਈ ਹਸਪਤਾਲ, ਤਿਲਕ ਨਗਰ ਰੋਡ, ਨੇੜੇ ਵਡਾਲਾ ਪਿੰਡ ਬਾਗ, ਬੂਟਾ ਮੰਡੀ ਨੇੜੇ ਚਾਰਾ ਮੰਡੀ, ਮੈਨਬ੍ਰੋ ਚੌਕ, ਮੋੜ ਬਾਵਾ ਸ਼ੂਜ਼, ਜੱਗੂ ਚੌਕ (ਸਿਧਾਰਥ ਨਗਰ ਰੋਡ ਨੇੜੇ ਘੁੱਲੇ ਦੀ ਚੱਕੀ), ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾ. ਅੰਬੇਡਕਰ ਭਵਨ ਮੋੜ (ਨਕੋਦਰ ਰੋਡ), ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਮੋਡ਼ ਅਵਤਾਰ ਨਗਰ, ਡਾ. ਅੰਬੇਡਕਰ ਚੌਕ, ਗੁਰੂ ਅਮਰਦਾਸ ਚੌਕ, ਮੋੜ ਰੈੱਡ ਕ੍ਰਾਸ ਭਵਨ, ਗੁਰੂ ਨਾਨਕ ਮਿਸ਼ਨ ਚੌਕ, ਸਮਰਾ ਚੌਕ, ਏ. ਪੀ. ਜੇ. ਕਾਲਜ ਦੇ ਸਾਹਮਣੇ, ਕਪੂਰਥਲਾ ਚੌਕ, ਫੁੱਟਬਾਲ ਚੌਕ, ਪਟੇਲ ਚੌਕ, ਵਰਕਸ਼ਾਪ ਚੌਕ, ਟੀ-ਪੁਆਇੰਟ ਗੋਪਾਲ ਨਗਰ, ਸਾਈਂ ਦਾਸ ਗਰਾਊਂਡ ਨੇੜੇ, ਪੁਰਾਣੀ ਸਬਜ਼ੀ ਮੰਡੀ ਚੌਕ, ਸਿੱਕਾ ਚੌਕ, ਪਰੂਥੀ ਹਸਪਤਾਲ, ਊਧਮ ਸਿੰਘ ਨਗਰ, ਬੈਕਸਾਈਡ ਵੀ-ਮਾਰਟ, ਕਿਸ਼ਨਪੁਰਾ ਚੌਕ, ਮਾਈ ਹੀਰਾਂ ਗੇਟ, ਟਾਂਡਾ ਰੋਡ, ਰੇਲਵੇ ਫਾਟਕ, ਅੱਡਾ ਹੁਸ਼ਿਆਰਪੁਰ ਚੌਕ, ਦੋਮੋਰੀਆ ਪੁਲ, ਇਕਹਿਰੀ ਪੁਲੀ, ਮੋੜ ਹੈਨਰੀ ਪੈਟਰੋਲ ਪੰਪ, ਪ੍ਰਤਾਪ ਬਾਗ ਸਾਹਮਣੇ, ਟੀ-ਪੁਆਇੰਟ ਫਗਵਾੜਾ ਗੇਟ, ਸ਼ਾਸਤਰੀ ਮਾਰਕੀਟ ਚੌਕ, ਜੇ. ਪੀ. ਓ. ਚੌਕ, ਨਾਮਦੇਵ ਚੌਕ, ਸਕਾਈਲਾਰਕ ਚੌਕ, ਸ਼੍ਰੀ ਰਾਮ ਚੌਕ, ਮੋੜ ਫਰੈਂਡਜ਼ ਸਿਨੇਮਾ, ਮਖਦੂਮਪੁਰਾ (ਫੁੱਲਾਂ ਵਾਲਾ ਚੌਕ), ਭਗਵਾਨ ਵਾਲਮੀਕਿ ਚੌਕ, ਨਾਜ਼ ਸਿਨੇਮਾ ਸਾਹਮਣੇ, ਟੀ-ਪੁਆਇੰਟ ਸ਼ਕਤੀ ਨਗਰ, ਜੇਲ ਚੌਕ, ਮੋੜ ਲਕਸ਼ਮੀ ਨਾਰਾਇਣ ਮੰਦਰ, ਝੰਡੀਆਂ ਵਾਲਾ ਚੌਕ, ਟੀ-ਪੁਆਇੰਟ ਬਸਤੀ ਪੀਰਦਾਦ, ਵਾਈ ਪੁਆਇੰਟ ਈਵਨਿੰਗ ਕਾਲਜ, ਟੀ-ਪੁਆਇੰਟ ਅਸ਼ੋਕ ਨਗਰ, ਗੁਰਦੁਆਰਾ ਆਦਰਸ਼ ਨਗਰ ਚੌਕ, ਸੇਂਟ ਸੋਲਜਰ ਕਾਲਜ 120 ਫੁੱਟੀ ਰੋਡ, ਬਸਤੀ ਬਾਵਾ ਖੇਲ ਦੀ ਬੈਕਸਾਈਡ ਗਲੀ, ਗਲੀ ਸਿੰਘ ਸਭਾ ਗੁਰਦੁਆਰਾ ਬਸਤੀ ਗੁਜ਼ਾਂ, ਆਦਰਸ਼ ਨਗਰ ਆਦਿ ਤੋਂ ਡਾਇਵਰਸ਼ਨ ਦਿੱਤੀ ਗਈ ਹੈ।


ਇਹ ਵੀ ਪੜ੍ਹੋ: ਪੰਜਾਬ 'ਚ ਚੋਣਾਂ ਤੋਂ ਪਹਿਲਾਂ SIR ਦੀ ਤਿਆਰੀ! ਵੋਟਰ ਲਿਸਟਾਂ 'ਚ ਗੜਬੜੀਆਂ ਨੂੰ ਲੈ ਕੇ ਜਾਰੀ ਹੋਏ ਹੁਕਮ
ਜੋੜ ਮੇਲੇ ਦੌਰਾਨ ਇਨ੍ਹਾਂ ਪੁਆਇੰਟਾਂ ਤੋਂ ਦਿੱਤਾ ਡਾਇਵਰਸ਼ਨ
ਪ੍ਰਤਾਪਪੁਰਾ ਮੋੜ, ਵਡਾਲਾ ਚੌਕ, ਗੁਰੂ ਰਵਿਦਾਸ ਚੌਕ, ਨੇੜੇ ਘਈ ਹਸਪਤਾਲ, ਤਿਲਕ ਨਗਰ, ਨੇੜੇ ਵਡਾਲਾ ਪਿੰਡ ਬਾਗ, ਬੂਟਾ ਮੰਡੀ ਨੇੜੇ ਚਾਰਾ ਮੰਡੀ, ਮੈਨਬ੍ਰੋ ਚੌਕ, ਮੋੜ ਬਾਵਾ ਸ਼ੂਜ਼, ਜੱਗੂ ਚੌਕ (ਸਿਧਾਰਥ ਨਗਰ ਰੋਡ ਨੇੜੇ ਘੁੱਲੇ ਦੀ ਚੱਕੀ), ਮਾਤਾ ਰਾਣੀ ਚੌਕ, ਬਬਰੀਕ ਚੌਕ, ਡਾ. ਭੀਮ ਰਾਓ ਅੰਬੇਡਕਰ ਭਵਨ ਮੋੜ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਡਾ. ਭੀਮ ਰਾਓ ਅੰਬੇਡਕਰ ਚੌਕ, ਗੁਰੂ ਅਮਰਦਾਸ ਚੌਕ, ਸਮਰਾ ਚੌਕ, ਅਰਬਨ ਅਸਟੇਟ ਫੇਜ਼-2 ਟ੍ਰੈਫਿਕ ਸਿਗਨਲ, ਟੀ-ਪੁਆਇੰਟ ਕੋਠੀ ਪਵਨ ਟੀਨੂ ਤੋਂ ਡਾਇਵਰਸ਼ਨ ਦਿੱਤਾ ਗਿਆ ਹੈ। ਏ. ਡੀ. ਸੀ. ਪੀ. ਗੁਰਬਾਜ ਿਸੰਘ ਨੇ ਕਿਹਾ ਕਿ 31 ਜਨਵਰੀ ਦੀ ਸਵੇਰ 8 ਤੋਂ ਲੈ ਕੇ ਰਾਤ 10 ਵਜੇ ਤਕ ਸ਼ੋਭਾ ਯਾਤਰਾ ਕਾਰਨ ਜਲੰਧਰ ਤੋਂ ਕਪੂਰਥਲਾ ਆਉਣ-ਜਾਣ ਵਾਲੀਆਂ ਸਾਰੀਆਂ ਬੱਸਾਂ, ਹੈਵੀ ਵ੍ਹੀਕਲ ਆਦਿ ਡਾ. ਭੀਮ ਰਾਓ ਅੰਬੇਡਕਰ ਚੌਕ, ਕਪੂਰਥਲਾ ਚੌਕ, ਵਾਇਆ ਬਸਤੀ ਬਾਵਾ ਖੇਲ ਰੂਟ ਦੀ ਥਾਂ ਪੀ. ਏ. ਪੀ. ਚੌਕ, ਵਾਇਆ ਕਰਤਾਰਪੁਰ-ਕਪੂਰਥਲਾ ਰੂਟ ਦੀ ਵਰਤੋਂ ਕਰਨਗੇ, ਜਦਕਿ ਕਪੂਰਥਲਾ ਸਾਈਡ ਤੋਂ ਵਾਇਆ ਬਸਤੀ ਬਾਵਾ ਖੇਲ ਆਉਣ ਵਾਲੇ ਦੋਪਹੀਆ ਵਾਹਨ, ਕਾਰਾਂ ਆਦਿ ਕਪੂਰਥਲਾ ਚੌਕ ਤੋਂ ਵਾਇਆ ਵਰਕਸ਼ਾਪ ਚੌਕ, ਮਕਸੂਦਾਂ ਚੌਕ ਹੁੰਦੇ ਹੋਏ ਨੈਸ਼ਨਲ ਹਾਈਵੇ ਰੂਟ ਦੀ ਵਰਤੋਂ ਕਰਨਗੇ।

31 ਜਨਵਰੀ ਤੋਂ ਲੈ ਕੇ 2 ਫਰਵਰੀ ਤਕ (ਜਦੋਂ ਤਕ ਮੇਲਾ ਮੁਕੰਮਲ ਨਹੀਂ ਹੁੰਦਾ ਤਕ) ਜਲੰਧਰ ਤੋਂ ਨਕੋਦਰ-ਸ਼ਾਹਕੋਟ ਸਾਈਡ ਆਉਣ-ਜਾਣ ਵਾਲੇ ਸਾਰੇ ਵਾਹਨ, ਬੱਸਾਂ ਆਦਿ ਸਤਲੁਜ ਚੌਕ, ਸਮਰਾ ਚੌਕ, ਕੂਲ ਰੋਡ, ਟ੍ਰੈਫਿਕ ਸਿਗਨਲ ਅਰਬਨ ਅਸਟੇਟ ਫੇਜ਼-2, ਸੀ. ਟੀ. ਇੰਸਟੀਚਿਊਟ ਵਾਇਆ ਪ੍ਰਤਾਪਪੁਰਾ-ਨਕੋਦਰ ਰੂਟ ਦੀ ਵਰਤੋਂ ਕਰਨਗੇ। ਵਡਾਲਾ ਚੌਕ ਵਾਇਆ ਗੁਰੂ ਰਵਿਦਾਸ ਚੌਕ, ਡਾ. ਭੀਮ ਰਾਓ ਅੰਬੇਡਕਰ ਚੌਕ ਰੋਡ ਹਰ ਤਰ੍ਹਾਂ ਦੇ ਵਾਹਨਾਂ ਲਈ ਪੂਰੀ ਤਰ੍ਹਾਂ ਨਾਲ ਬੰਦ ਰਹੇਗੀ। ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਪੁਲਸ ਨੇ ਹੈਲਪਲਾਈਨ ਨੰਬਰ 0181-2227296 ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਜਲੰਧਰ: ਸ਼੍ਰੀ ਗੁਰੂ ਰਵਿਦਾਸ ਧਾਮ ਨਤਮਸਤਕ ਹੋਏ ਸੁਖਬੀਰ ਬਾਦਲ, ਕਿਹਾ-ਸਾਰੇ ਇਕੱਠੇ ਹੋ ਕੇ ਪੰਜਾਬ ਨੂੰ ਕਰੀਏ ਮਜ਼ਬੂਤ
ਮੇਲੇ ’ਚ ਆਉਣ ਵਾਲੇ ਸ਼ਰਧਾਲੂਆਂ ਲਈ ਪਾਰਕਿੰਗ ਸਹੂਲਤ
ਮੇਲੇ ਵਿਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਲਈ ਟ੍ਰੈਫਿਕ ਪੁਲਸ ਨੇ ਪਾਰਕਿੰਗ ਦੀ ਵੀ ਸਹੂਲਤ ਦਿੱਤੀ ਹੈ। ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਕਿਹਾ ਕਿ ਲੋਕ ਆਪਣੇ ਵਾਹਨ ਚਾਰਾ ਮੰਡੀ ਨਕੋਦਰ ਰੋਡ, ਖਾਲਸਾ ਸਕੂਲ ਨਕੋਦਰ ਰੋਡ, ਮਾਤਾ ਰਾਣੀ ਚੌਕ ਮਾਡਲ ਹਾਊਸ ਵਾਲੀ ਸਾਈਡ ਅਤੇ ਮੈਨਬ੍ਰੋ ਚੌਕ ਤੋਂ ਬੀ. ਐੱਸ. ਐੱਨ. ਐੱਲ. ਐਕਸਚੇਂਜ ਦੇ ਦੋਵੇਂ ਸਾਈਡ ਸੜਕ ਕੰਢੇ ਸਹੀ ਤਰੀਕੇ ਨਾਲ ਪਾਰਕ ਕਰ ਸਕਦੇ ਹਨ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੰਦ ਕੀਤੇ ਰੋਡ ਦੀ ਵਰਤੋਂ ਕਿਸੇ ਵੀ ਹਾਲਤ ਵਿਚ ਨਾ ਕਰਨ ਤਾਂ ਕਿ ਜਾਮ ਦੀ ਸਥਿਤੀ ਨਾ ਬਣ ਸਕੇ।
ਇਹ ਵੀ ਪੜ੍ਹੋ: Punjab: ਗਮ 'ਚ ਬਦਲੀਆਂ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ! ਗੋਲ਼ੀ ਲੱਗਣ ਨਾਲ 4 ਦਿਨ ਪਹਿਲਾਂ ਵਿਆਹੇ ਫ਼ੌਜੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ
NEXT STORY