ਤਰਨਤਾਰਨ (ਰਮਨ)- ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੱਲਮੋਹਰੀ ਵਿਖੇ ਆਪਣੇ ਫ਼ੌਜੀ ਯਾਰ ਦੇ ਵਿਆਹ ਤੋਂ ਬਾਅਦ ਘਰ ’ਚ ਮਨਾਈਆਂ ਜਾ ਰਹੀਆਂ ਖ਼ੁਸ਼ੀਆਂ ਨੇ ਉਸ ਵੇਲੇ ਮਾਤਮ ਦਾ ਰੂਪ ਧਾਰਨ ਕਰ ਲਿਆ ਜਦੋਂ ਭੰਗੜਾ ਪਾਉਂਦੇ ਸਮੇਂ ਕੀਤੀ ਗਈ ਹਵਾਈ ਫਾਇਰਿੰਗ ’ਚ ਫ਼ੌਜੀ ਯਾਰ ਦੀ ਮੌਤ ਹੋ ਗਈ। ਮ੍ਰਿਤਕ ਫ਼ੌਜੀ ਦਾ ਆਪਣਾ ਖ਼ੁਦ ਦਾ ਵਿਆਹ ਬੀਤੇ 4 ਦਿਨ ਪਹਿਲਾਂ ਹੋਇਆ ਸੀ, ਜੋ ਆਪਣੇ ਦੋਸਤ ਦੇ ਵਿਆਹ ’ਚ ਜਸ਼ਨ ਮਨਾਉਣ ਲਈ ਉਸ ਦੇ ਘਰ ਪੁੱਜਾ ਸੀ। ਇਸ ਮਾਮਲੇ ’ਚ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Big Breaking: PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ 'ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮਿਲੀ ਜਾਣਕਾਰੀ ਦੇ ਅਨੁਸਾਰ ਗੁਰਸੇਵਕ ਸਿੰਘ (28) ਪੁੱਤਰ ਪ੍ਰਗਟ ਸਿੰਘ ਨਿਵਾਸੀ ਖਡੂਰ ਸਾਹਿਬ, ਜਿਸ ਦਾ ਬੀਤੀ 5 ਜਨਵਰੀ ਨੂੰ ਸੰਦੀਪ ਕੌਰ ਨਾਲ ਵਿਆਹ ਹੋਇਆ ਸੀ ਅਤੇ ਘਰ ਵਿਚ ਖ਼ੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਸੀ। ਗੁਰਸੇਵਕ ਸਿੰਘ ਜੋ ਬੀਤੇ ਕਰੀਬ 9 ਸਾਲ ਤੋਂ ਫ਼ੌਜ ’ਚ ਤਾਇਨਾਤ ਸੀ ਅਤੇ ਇਸ ਵੇਲੇ ਦਿਬੜੂਗੜ ਅਸਾਮ ’ਚ 18 ਸਿੱਖ ਬਟਾਲਅਨ ’ਚ ਨੌਕਰੀ ਕਰ ਰਿਹਾ ਸੀ। ਗੁਰਸੇਵਕ ਸਿੰਘ ਦੇ ਦੋਸਤ ਜੋਬਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਮੱਲਮੋਹਰੀ ਦਾ ਵਿਆਹ ਹੋਣ ਦੇ ਚੱਲਦਿਆਂ 29 ਜਨਵਰੀ ਨੂੰ ਗੁਰਸੇਵਕ ਸਿੰਘ ਆਪਣੇ ਫ਼ੌਜੀ ਸਾਥੀ ਸਰੋਵਰ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਖਡੂਰ ਸਾਹਿਬ ਸਮੇਤ ਘਰ ਵਿਚ ਹੋਰ ਸਾਥੀਆਂ ਸਮੇਤ ਪੁੱਜੇ ਸਨ। ਦੇਰ ਸ਼ਾਮ ਵਿਆਹ ਦੀਆਂ ਖ਼ੁਸ਼ੀਆਂ ਨੂੰ ਲੈ ਕੇ ਭੰਗੜੇ ਦਾ ਜਸ਼ਨ ਮਨਾਇਆ ਜਾ ਰਿਹਾ ਸੀ।
ਇਹ ਵੀ ਪੜ੍ਹੋ: 'ਆਪ' ਸਰਕਾਰ ਦੇ ਆਉਣ ਨਾਲ ਸੂਬੇ ਦਾ ਬੇੜਾ ਗਰਕ ਹੋਇਆ: ਸੁਖਬੀਰ ਬਾਦਲ
ਇਸ ਦੌਰਾਨ ਗੁਰਸੇਵਕ ਸਿੰਘ ਅਤੇ ਸਰੋਵਰ ਸਿੰਘ ਹਥਿਆਰ ਦੀ ਮਦਦ ਨਾਲ ਹਵਾਈ ਫਾਇਰਿੰਗ ਕਰਨ ਲੱਗ ਪਏ, ਜਿਸ ਦੇ ਚੱਲਦਿਆਂ ਇਕ-ਦੂਸਰੇ ਵੱਲੋਂ ਪਹਿਲਾਂ ਫਾਇਰ ਕਰਨ ਦੀ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਸਰੋਵਰ ਸਿੰਘ ਵੱਲੋਂ ਚਲਾਈ ਗਈ ਗੋਲੀ ਅਚਾਨਕ ਗੁਰਸੇਵਕ ਸਿੰਘ ਨੂੰ ਜਾ ਲੱਗਦੀ ਹੈ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਗੁਰਸੇਵਕ ਸਿੰਘ ਆਪਣੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਗੁਰਸੇਵਕ ਸਿੰਘ ਆਪਣੇ ਪਿੱਛੇ ਦੋ ਭੈਣਾਂ ਕੋਮਲਪ੍ਰੀਤ ਕੌਰ ਸੁਖਮਨਪ੍ਰੀਤ ਕੌਰ, ਮਾਤਾ ਲਖਵਿੰਦਰ ਕੌਰ ਅਤੇ ਪਿਤਾ ਪ੍ਰਗਟ ਸਿੰਘ ਨੂੰ ਛੱਡ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਅਤੁਲ ਸੋਨੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਥਾਣਾ ਸਦਰ ਤਰਨਤਾਰਨ ਦੀ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਸਰੋਵਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਲਾਇਸੰਸੀ ਹੈ ਜਾਂ ਨਹੀਂ ਇਸਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਾਂਗਰਸੀ ਨੇਤਾ ਦਾ ਦਿਹਾਂਤ! Fitness ਵਜੋਂ ਸਨ ਮਸ਼ਹੂਰ, MP ਚੰਨੀ ਦੇ ਸਨ ਕਰੀਬੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Big Breaking: ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ
NEXT STORY