ਅੰਮ੍ਰਿਤਸਰ (ਦੀਪਕ) - ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਤੋਂ ਲੰਗਰ ਦੀ ਪ੍ਰਥਾ ਨੂੰ ਸ਼ੁਰੂ ਕੀਤਾ, ਉਦੋਂ ਤੋਂ ਲੰਗਰ ਛਕਣ ਦੀ ਪ੍ਰਥਾ ਨੂੰ ਜੋਰ ਸ਼ੋਰ ਨਾਲ ਸੰਗਤ ਤੱਕ ਪਹੁੰਚਾਉਣ ਲਈ ਯਤਨ ਕੀਤੇ ਗਏ। ਸਿੱਖ ਕੌਮ ਤੋਂ ਇਲਾਵਾ ਹੋਰ ਧਰਮਾਂ ਦੇ ਲੋਕ ਵੀ ਲੰਗਰ ਪ੍ਰਥਾ ਨੂੰ ਅਪਣਾ ਰਹੇ ਹਨ। ਸ਼ਾਇਦ ਹੀ ਕੋਈ ਅਜਿਹੀ ਸੰਸਥਾ ਹੋਵੇ ਜੋ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਥਾਪਿਤ ਕੀਤੇ ਗਏ ਸ੍ਰੀ ਹਰਿਮੰਦਰ ਸਾਹਿਬ ਵਿਚ ਚਲ ਰਹੇ ਲੰਗਰ ਪ੍ਰਬੰਧ ਦਾ ਮੁਕਾਬਲਾ ਅਤੇ ਸਮਾਨਤਾ ਕਿਸੇ ਨੇ ਕੀਤਾ ਹੋਵੇ। ਇਹ ਕਾਰਨ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦਾ ਲੰਗਰ ਵਿਸ਼ਵ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਲੰਗਰ ਹੈ, ਜੋ ਦੁਨੀਆਂ ਵਿੱਚ ਵਿਸ਼ੇਸ਼ ਸਥਾਨ ਹਾਸਿਲ ਕਰਨ ਵਿੱਚ ਅਹਿਮ ਰੋਲ ਨਿਭਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ: ਦਿਲ ਕੰਬਾਊ ਹਾਦਸਾ: ਵਿਧਾਇਕ ਸ਼ੈਰੀ ਕਲਸੀ ਦੇ PA ਸਣੇ 3 ਨੌਜਵਾਨਾਂ ਦੀ ਮੌਤ, ਗੱਡੀ ਦੇ ਉੱਡੇ ਪਰਖੱਚੇ (ਤਸਵੀਰਾਂ)
24 ਘੰਟੇ, ਸਾਲ ਵਿੱਚ 365 ਦਿਨ ਮਿਲ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਵਿੱਚ ਸਵੇਰ ਦੀ ਚਾਹ, ਨਾਸ਼ਤਾ, ਦੁਪਹਿਰ ਦਾ ਖਾਣਾ, ਸ਼ਾਮ ਦੀ ਚਾਹ, ਰਾਤ ਦਾ ਖਾਣਾ, ਜੋ ਮੁਫ਼ਤ ਭੋਜਨ ਦੇ ਰੂਪ ’ਚ ਲੰਗਰ ਦੀ ਮੁਹਿਮ ਤਹਿਤ ਮਿਲਦਾ ਹੈ। ਸਾਰੇ ਧਰਮਾਂ ਦੇ ਲੋਕ ਸੰਗਤ ਦੇ ਰੂਪ ਵਿੱਚ ਬੈਠਦੇ ਹਨ, ਸ਼ਾਂਤੀ ਅਤੇ ਸਦਭਾਵਨਾ, ਸਤਿਕਾਰ ਨਾਲ ਭਰਪੂਰ ਇਸ ਮਾਹੌਲ ਵਿੱਚ ਰੋਜ਼ਾਨਾ ਇੱਕ ਲੱਖ ਦੇ ਕਰੀਬ ਸ਼ਰਧਾਲੂ ਲੰਗਰ ਛਕਦੇ ਹਨ। ਦੱਸ ਦੇਈਏ ਕਿ ਸ਼ਨਿਚਰਵਾਰ, ਗੁਰਪੁਰਬ ਅਤੇ ਤਿਉਹਾਰਾਂ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਛਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੁੰਦੀ ਹੈ।
ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਇਕ ਹੋਰ ਨੌਜਵਾਨ ਦੀ ਮੌਤ, ਸ਼ਮਸ਼ਾਨਘਾਟ ਨੇੜਿਓਂ ਮਿਲੀ ਲਾਸ਼
ਇਤਿਹਾਸ ਅਨੁਸਾਰ, ਲੰਗਰ ਦੀ ਮੁਹਿਮ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ, ਜਦੋਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਨੇ ਆਪਣੇ ਪੁੱਤਰ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ 20 ਰੁਪਏ ਦਿੱਤੇ ਸਨ। ਜਦੋਂ ਗੁਰੂ ਨਾਨਕ ਦੇਵ ਜੀ ਸੌਦਾ ਕਰਨ ਲਈ ਬਾਹਰ ਗਏ ਤਾਂ ਉਨ੍ਹਾਂ ਨੂੰ ਰਸਤੇ ਵਿੱਚ ਭੁੱਖੇ ਸਾਧੂ ਮਿਲੇ ਅਤੇ ਭੋਜਨ ਦੀ ਮੰਗ ਕੀਤੀ। ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਜਦੋਂ ਉਹ ਬਿਨਾਂ ਕੋਈ ਕਾਰੋਬਾਰ ਕੀਤੇ ਆਪਣੇ ਪਿਤਾ ਕੋਲ ਖਾਲੀ ਹੱਥ ਪਹੁੰਚੇ ਤਾਂ ਉਨ੍ਹਾਂ ਦੇ ਪਿਤਾ ਨੂੰ ਗੁੱਸਾ ਆ ਗਿਆ। ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਕਿਹਾ ਕਿ, ਪਿਤਾ ਜੀ ‘‘ਮੈਂ ਅੱਜ ਸੱਚਾ ਸੌਦਾ ਕਰ ਕੇ ਆਇਆ ਹਾਂ”। ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਜੋ ਮੇਰੇ ਮਨ ਨੂੰ ਸਕੂਨ ਮਿਲਿਆ ਹੈ, ਉਹ ਸ਼ਾਇਦ ਕਿਸੇ ਵਪਾਰ ਜਾਂ ਸੌਦਾ ਕਰਨ ਵਿਚ ਨਾ ਮਿਲਦਾ ਹੋਵੇ।
ਪੜ੍ਹੋ ਇਹ ਵੀ ਖ਼ਬਰ: ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ
ਸੱਚਾ ਸੌਦਾ ਦੇ ਨਾਮ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੰਗਰ ਮੁਹਿਮ ਦੀ ਸ਼ੁਰੂਆਤ ਕਰ ਕੇ ਜੋ ਸਿਖਿਆ ਦਿੱਤੀ ਹੈ ਕਿ ਹਰੇਕ ਲੰਗਰ ਦੀ ਮੁਹਿਮ ਨੂੰ ਤੇਜ਼ੀ ਨਾਲ ਵਧਾਉਣਾ ਚਾਹੀਦਾ ਹੈ। ਸਿੱਟੇ ਵਜੋਂ ਸਿੱਖ ਧਰਮ ਵੱਲੋਂ ਚਲਾਈ ਗਈ ਇਸ ਲੰਗਰ ਮੁਹਿਮ ਦਾ ਅਸਰ ਹੋਰਨਾਂ ਧਰਮਾਂ ’ਤੇ ਵੀ ਪੈ ਰਿਹਾ ਹੈ। ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਸਥਾਪਿਤ ਕੀਤੇ ਗਏ ਅੰਮ੍ਰਿਤ ਦੇ ਸਰੋਵਰ ਨਗਰੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਰੋਜ਼ ਇੱਕ ਲੱਖ ਤੋਂ 1.25 ਲੱਖ ਲੋਕ 24 ਘੰਟੇ ਲੰਗਰ ਛਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਵਿਭਾਗ ਦੇ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਗੁਰਪੁਰਬ, ਤਿਉਹਾਰਾਂ, ਸ਼ਨਿਚਰਵਾਰ ਅਤੇ ਹਰ ਐਤਵਾਰ ਨੂੰ ਲੰਗਰ ਵਿੱਚ ਸੰਗਤ ਦੀ ਗਿਣਤੀ ਦੋ ਲੱਖ ਤੋਂ ਢਾਈ ਲੱਖ ਤੱਕ ਹੁੰਦੀ ਹੈ। ਅੱਜ ਤੱਕ ਅਜਿਹਾ ਕੋਈ ਸ਼ਰਧਾਲੂ ਨਹੀਂ ਮਿਲਿਆ ਜੋ ਲੰਗਰ ਛਕ ਕੇ ਕੋਈ ਵੀ ਸ਼ਿਕਾਇਤ ਕਰਦਾ ਹੋਵੇ।
ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ
ਲੰਗਰ ਵਿੱਚ ਰੋਜ਼ਾਨਾ ਸੌ ਤੋਂ ਵੱਧ ਵੱਡੇ ਐਲ.ਪੀ.ਜੀ. ਗੈਸ ਸਿਲੰਡਰ ਲਗਾਏ ਜਾਂਦੇ ਹਨ। ਜਦਕਿ ਰੋਜ਼ਾਨਾ ਸੱਤ ਹਜ਼ਾਰ ਕਿਲੋ ਆਟਾ, ਤਿੰਨ ਸੌ ਕਿਲੋ ਦਾਲ, ਪੰਜ ਸੌ ਕਿਲੋ ਲੱਕੜ, 12 ਸੌ ਕਿਲੋ ਚੌਲ, ਪੰਜ ਸੌ ਕਿਲੋ ਸ਼ੁੱਧ ਮੱਖਣ, ਹਜ਼ਾਰਾਂ ਲੀਟਰ ਦੁੱਧ ਦੀ ਵਰਤੋਂ ਹੁੰਦੀ ਹੈ। ਲੰਗਰ ਵਿੱਚ ਆਧੁਨਿਕ ਢੰਗ ਨਾਲ ਪ੍ਰਸ਼ਾਦੇ ਯਾਨਿ ਰੋਟੀਆਂ ਬਣਾਉਣ ਵਾਲੀ ਮਸ਼ੀਨ ਇੱਕ ਘੰਟੇ ਵਿੱਚ ਸੱਤ ਹਜ਼ਾਰ ਰੋਟੀਆਂ ਬਣਾ ਦਿੰਦੀ ਹੈ, ਜਦਕਿ ਰੋਜ਼ਾਨਾ ਦੋ ਹਜ਼ਾਰ ਰੋਟੀਆਂ ਸੰਗਤਾਂ ਆਪਣੇ ਹੱਥਾਂ ਨਾਲ ਬਣਾਉਂਦੀਆਂ ਹਨ। ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਲੰਗਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 475 ਸੇਵਾਦਾਰ 24 ਘੰਟੇ ਆਪਣੀਆਂ ਡਿਊਟੀਆਂ ਨਿਭਾਉਂਦੇ ਹਨ, ਜਦਕਿ ਸੰਗਤਾਂ ਸਬਜ਼ੀਆਂ ਕੱਟਣ, ਝੂਠੇ ਭਾਂਡੇ ਧੋਣ ਦੀ ਸੇਵਾ ਕਰਦੀਆਂ ਹਨ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦਾ ਗੋਲਡ ਮੈਡਲਿਸਟ ਖਿਡਾਰੀ ਖਾ ਰਿਹਾ ਦਰ-ਦਰ ਦੀਆਂ ਠੋਕਰਾਂ, ਸਬਜ਼ੀ ਵੇਚ ਕਰ ਰਿਹੈ ਗੁਜ਼ਾਰਾ
ਪ੍ਰਾਚੀਨ ਕਾਲ ਤੋਂ ਹੀ ਵੱਡੇ ਭਾਂਡਿਆਂ ਵਿੱਚ ਇਥੇ ਪੂਰਾ ਭੋਜਨ ਤਿਆਰ ਕਰ ਕੇ ਸ਼ਰਧਾ, ਸਫਾਈ ਅਤੇ ਸਤਿਕਾਰ ਸਹਿਤ ਸੰਗਤ ਨੂੰ ਬਿਠਾਇਆ ਜਾਂਦਾ ਹੈ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਲੰਗਰ ਛਕਾਇਆ ਜਾਂਦਾ ਹੈ। ਜਦਕਿ ਭੁੱਖ ਅਤੇ ਮੰਗ ਅਨੁਸਾਰ ਹਰ ਸ਼ਰਧਾਲੂ ਨੂੰ ਸਮਾਨ ਵੰਡਿਆ ਜਾਂਦਾ ਹੈ। ਜ਼ਾਹਿਰ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਅਤੁੱਟ ਲੰਗਰ ਵਰਤਾਉਣ ਤੋਂ ਕਾਫੀ ਪ੍ਰਭਾਵਿਤ ਹੁੰਦੀ ਹੈ।
ਚੰਡੀਗੜ੍ਹ : ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ 'ਸੁਖ਼ਨਾ ਝੀਲ' ਦਾ ਪਾਣੀ, ਅਧਿਕਾਰੀਆਂ ਨੇ ਵਧਾਈ ਨਿਗਰਾਨੀ
NEXT STORY