ਬਟਾਲਾ (ਬੇਰੀ) : ਬੀਤੀ ਦੇਰ ਰਾਤ ਬਟਾਲਾ ਜਲੰਧਰ ਬਾਈਪਾਸ ਨੇੜੇ ਵਾਪਰੇ ਸੜਕ ਹਾਦਸੇ ’ਚ ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ ਦੇ ਪੀ.ਏ. ਅਤੇ ਉਸ ਦੇ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਵਿਧਾਇਕ ਦਾ ਛੋਟਾ ਭਰਾ ਅਤੇ ਇਕ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ: ਜੇਠ-ਜਠਾਣੀ ਤੋਂ ਦੁਖੀ ਦਰਾਣੀ ਨੇ ਗਲ ਲਾਈ ਮੌਤ, ਖ਼ੁਦਕੁਸ਼ੀ ਨੋਟ 'ਚ ਕੀਤਾ ਹੈਰਾਨੀਜਨਕ ਖ਼ੁਲਾਸਾ

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਬਟਾਲਾ ਦੇ ਮੌਜੂਦਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦਾ ਭਰਾ ਅੰਮ੍ਰਿਤਪਾਲ ਸਿੰਘ ਕਲਸੀ, ਪੀ.ਏ. ਉਪਦੇਸ਼ ਕੁਮਾਰ ਸਣੇ 5 ਨੌਜਵਾਨ ਇਕ ਪਾਰਟੀ ਤੋਂ ਵਾਪਸ ਆ ਰਹੇ ਸਨ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਗੱਡੀ ਡਿਵਾਇਡਰ ਨਾਲ ਟਕਰਾ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਵਿਧਾਇਕ ਦੇ ਪੀ.ਏ ਸਣੇ 3 ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਪਿਆਰ ਲਈ ਸਰਹੱਦ ਪਾਰ ਕਰ ਜਲੰਧਰ ਆਈ ਪਾਕਿਸਤਾਨੀ ਕੁੜੀ, ਇੰਝ ਸ਼ੁਰੂ ਹੋਈ ਸੀ ਲਵ ਸਟੋਰੀ

ਹਾਦਸੇ ’ਚ ਗੰਭੀਰ ਜ਼ਖ਼ਮੀ ਹੋਣ ’ਤੇ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਅੰਮ੍ਰਿਤਪਾਲ ਸਿੰਘ ਕਲਸੀ ਤੇ ਨੌਜਵਾਨ ਮਾਣਿਕ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦੀ ਖ਼ਬਰ ਸੁਣਦਿਆਂ ਸ਼ਹਿਰ ਵਾਸੀਆਂ 'ਚ ਸੋਗ ਦੀ ਲਹਿਰ ਦੌੜ ਗਈ ਹੈ। ਘਟਨਾ ਸਥਾਨ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦਾ ਗੋਲਡ ਮੈਡਲਿਸਟ ਖਿਡਾਰੀ ਖਾ ਰਿਹਾ ਦਰ-ਦਰ ਦੀਆਂ ਠੋਕਰਾਂ, ਸਬਜ਼ੀ ਵੇਚ ਕਰ ਰਿਹੈ ਗੁਜ਼ਾਰਾ






ਸ਼੍ਰੀ ਅਮਰਨਾਥ ਯਾਤਰਾ ਮਾਰਗ ’ਚ ਫਸੇ ਯਾਤਰੀਆਂ ਲਈ ਭਗਵਾਨ ਦਾ ਦੂਜਾ ਰੂਪ ਬਣ ਕੇ ਆਈ ਫੌਜ
NEXT STORY