ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਵਿਖ ਆਰ. ਡੀ. ਐੱਕਸ. ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਹੈ। ਇਹ ਕਿਸੇ ਅਣਪਛਾਤੇ ਵੱਲੋਂ ਈ-ਮੇਲ ਭੇਜ ਕੇ ਦਿੱਤੀ ਗਈ ਹੈ। ਈ ਮੇਲ ਵਿਚ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਧਮਕੀ ਭਰੀ ਈ ਮੇਲ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚੌਕਸੀ ਵਜੋਂ ਸ੍ਰੀ ਦਰਬਾਰ ਸਾਹਿਬ ਦੇ ਸਾਰੇ ਪ੍ਰਵੇਸ਼ ਦੁਆਰਾਂ, ਪਰਿਕਰਮਾ, ਲੰਗਰ ਹਾਲ ਅਤੇ ਸਰਾਵਾਂ ਤੇ ਟਾਸਕ ਫੋਰਸ ਤਾਇਨਾਤ ਕਰਕੇ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੈ ਗਿਆ ਪੁਆੜਾ, ਖ਼ਬਰ ਪੜ੍ਹ ਉਡਣਗੇ ਹੋਸ਼
ਐੱਸ. ਜੀ. ਪੀ. ਸੀ. ਨੇ ਇਸ ਈ ਮੇਲ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ। ਦੂਜੇ ਪਾਸੇ ਪੁਲਸ ਵੱਲੋਂ ਵੀ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਸਿੱਖ ਜਥੇਬੰਦੀਆਂ ਦਾ ਹੋ ਗਿਆ ਇਕੱਠ
180 ਨਸ਼ੀਲੇ ਕੈਪਸੂਲਾਂ ਸਮੇਤ ਇੱਕ ਕਾਬੂ
NEXT STORY