ਨਵੀਂ ਦਿੱਲੀ— ਹਰੇਕ ਧਰਮ ’ਚ ਗ੍ਰੰਥਾਂ ਨੂੰ ਪਵਿੱਤਰ ਸਥਾਨ ਹਾਸਲ ਹੈ। ਹਿੰਦੂਆਂ ’ਚ ਗੀਤਾ, ਮੁਸਲਮਾਨਾਂ ’ਚ ਕੁਰਾਨ, ਈਸਾਈਆਂ ’ਚ ਬਾਈਬਲ ਦੀ ਤਰ੍ਹਾਂ ਹੀ ਸਿੱਖਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਵਿੱਤਰ ਗ੍ਰੰਥ ਹੈ। ਸਿੱਖ ਇਤਿਹਾਸ ’ਚ 27 ਅਗਸਤ ਦਾ ਵਿਸ਼ੇਸ਼ ਮਹੱਤਵ ਹੈ। ਦਰਅਸਲ ਸਿੱਖਾਂ ਲਈ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ’ਚ 1604 ਨੂੰ 27 ਅਗਸਤ ਦੇ ਦਿਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ। ਦੇਸ਼ ਦੁਨੀਆ ਦੇ ਇਤਿਹਾਸ ’ਚ 27 ਅਗਸਤ ਦੀ ਤਾਰੀਕ ’ਤੇ ਦਰਜ ਦੇਸ਼ ਦੁਨੀਆ ਦੀਆਂ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਦਾ ਲੜੀਵਾਰ ਵੇਰਵਾ ਇਸ ਤਰ੍ਹਾਂ ਹੈ:-
1604- ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ।
1870- ਭਾਰਤ ਦੇ ਪਹਿਲੇ ਮਜ਼ਦੂਰ ਸੰਗਠਨ ਦੇ ਰੂਪ ’ਚ ਸ਼ਰਮਜੀਵੀ ਸੰਘ ਦੀ ਸਥਾਪਨਾ ਕੀਤੀ ਗਈ।
1781- ਹੈਦਰ ਅਲੀ ਨੇ ਬਿ੍ਰਟਿਸ਼ ਸੈਨਾ ਵਿਰੁੱਧ ਪੱਲੀਲੋਰ ਦਾ ਯੁੱਧ ਲੜਿਆ।
1907- ਕ੍ਰਿਕੇਟ ਦੇ ਸੂਰਜਾ ਸਰ ਡਾਨ ਜਾਰਜ ਬ੍ਰੈਡਮੈਨ ਦਾ ਜਨਮ।
1939- ਜੈੱਟ ਇੰਧਣ ਵਾਲੇ ਵਿਸ਼ਵ ਦੇ ਪਹਿਲੇ ਜਹਾਜ਼ ਨੇ ਜਰਮਨੀ ਤੋਂ ਪਹਿਲੀ ਉਡਾਣ ਭਰੀ।
1950- ਟੈਲੀਵਿਜ਼ਨ ਦੀ ਦੁਨੀਆ ਦੇ ਇਤਿਹਾਸ ’ਚ ਬੀ.ਬੀ.ਸੀ. ਨੇ ਪਹਿਲੀ ਵਾਰ ਸਿੱਧਾ ਪ੍ਰਸਾਰਨ ਕੀਤਾ।
1985- ਨਾਈਜ਼ੀਰੀਆ ’ਚ ਸੈਨਿਕ ¬ਕ੍ਰਾਂਤੀ ’ਚ ਮੇਜਰ ਜਨਰਲ ਮੁਹੰਮਦ ਬੁਹਾਰੀ ਦੀ ਸਰਕਾਰ ਦਾ ਤਖਤਾ ਪਲਟ। ਜਨਰਲ ਇਬਰਾਹਿਮ ਬਾਬਨਗਿਦਾ ਨਵੇਂ ਸੈਨਿਕ ਸ਼ਾਸਕ ਬਣੇ।
1990- ਵਾਸ਼ਿੰਗਟਨ ਸਥਿਤ ਇਰਾਕੀ ਦੂਤਾਘਰ ਦੇ 55 ’ਚੋਂ 36 ਕਰਮਚਾਰੀਆਂ ਨੂੰ ਅਮਰੀਕਾ ਨੇ ਬਰਖ਼ਾਸਤ ਕਰ ਦਿੱਤਾ।
1991- ਮਾਲਦੋਵਾ ਨੇ ਸੋਵਿਅਤ ਸੰਘ ਤੋਂ ਆਜ਼ਾਦ ਹੋਣ ਦਾ ਐਲਾਨ ਕੀਤਾ। 1999- ਭਾਰਤ ਨੇ ਕਾਰਗਿਲ ਸੰਘਰਸ਼ ਦੌਰਾਨ ਆਪਣੇ ਇੱਥੇ ਬੰਦੀ ਬਣਾਏ ਗਏ ਪਾਕਿਸਤਾਨੀ ਯੁੱਧਬੰਦੀਆਂ ਨੂੰ ਰਿਹਾਅ ਕੀਤਾ।
1999- ਸੋਨਾਲੀ ਬੈਨਰਜੀ ਭਾਰਤ ਦੀ ਪਹਿਲੀ ਮਹਿਲਾ ਮੈਰਿਨ ਇੰਜੀਨੀਅਰ ਬਣੀ।
2003- 60 ਹਜ਼ਾਰ ਸਾਲਾਂ ਦੇ ਅੰਤਰਾਲ ਤੋਂ ਬਾਅਦ ਮੰਗਲ ਧਰਤੀ ਦੇ ਸਭ ਤੋਂ ਨੇੜੇ ਪਹੁੰਚਿਆ।
2004- ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਅਜੀਜ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ।
2018- ਸਸਤੀ ਉਡਾਣ ਸੇਵਾ ਦੇਣ ਵਾਲੀ ਹਵਾਬਾਜ਼ੀ ਕੰਪਨੀ ਸਪਾਈਸਜੈੱਟ ਨੇ ਦੇਸ਼ ਦੀ ਪਹਿਲੀ ਜੈਵ ਜੈੱਟ ਇੰਧਣ ਨਾਲ ਚੱਲਣ ਵਾਲੀ ਟਰੇਨਿੰਗ ਉਡਾਣ ਦਾ ਸੰਚਾਲਨ ਕੀਤਾ।
ਟੇਂਡੀਵਾਲਾ ਬੰਨ੍ਹ ਟੁੱਟਾ ਨਹੀਂ, ਪਾਣੀ ਦੇ ਤੇਜ਼ ਵਹਾਅ ਨਾਲ ਹੋਇਆ ਸੀ ਨੁਕਸਾਨ: ਡੀ. ਸੀ.
NEXT STORY