ਬਟਾਲਾ, (ਸਾਹਿਲ)- ਬੁੱਧੀਜੀਵੀ ਸੀਨੀਅਰ ਸਿਟੀਜ਼ਨ ਫੋਰਮ ਦੇ ਪ੍ਰਧਾਨ ਪ੍ਰਿੰ. ਹਰਬੰਸ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਵਾਮਾ ਤੇ ਬਾਲਾਕੋਟ ਦੇ ਹਮਲੇ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਜਲਦ ਮੁਕੰਮਲ ਕਰਨ ਤੇ ਪੂਰੀ ਰੂਪ-ਰੇਖਾ ਤਿਆਰ ਕਰਨ ਲਈ ਪਾਕਿਸਤਾਨ ਤੋਂ ਆਏ 22 ਮੈਂਬਰੀ ਵਫਦ ਤੇ ਦਿੱਲੀ ਤੋਂ ਆਏ ਵਫਦ ਨਾਲ 5 ਘੰਟੇ ਸ਼ਾਂਤਮਈ ਮੀਟਿੰਗ ਹੋਈ ਤੇ ਵਧੇਰੇ ਮਸਲਿਆ 'ਤੇ ਸਹਿਮਤੀ ਪ੍ਰਗਟਾਈ। ਮੀਟਿੰਗ 'ਚ ਭਾਰਤੀ ਵਫਦ ਨੇ ਕਿਹਾ ਕਿ ਰੋਜ਼ਾਨਾ 5000 ਸ਼ਰਧਾਲੂ ਤੇ ਖਾਸ ਸਮਾਗਮਾਂ 'ਤੇ 10,000 ਸ਼ਰਧਾਲੂ ਵੀਜ਼ਾ ਮੁਕਤ ਤੌਰ 'ਤੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਰਸ਼ਨ ਲਈ ਪਹੁੰਚਣਗੇ। ਇਸੇ ਤਰ੍ਹਾਂ ਪਾਕਿਸਤਾਨ ਟੀਮ ਨੇ ਸੰਗਤਾਂ ਲਈ ਹਰ ਪ੍ਰਕਾਰ ਦੀਆਂ ਪੂਰੀਆਂ ਸਹੂਲਤਾਂ ਤੇ ਸੁਰੱਖਿਆ ਦਿੱਤੇ ਜਾਣ ਦਾ ਵਿਸ਼ਵਾਸ ਦਿੱਤਾ। ਇਸ ਫੈਸਲੇ ਦੀ ਬੁੱਧੀਜੀਵੀ ਵਰਗ ਸ਼ਲਾਘਾ ਕਰਦਾ ਹੈ।
ਇਸ ਮੌਕੇ ਪ੍ਰਿੰ. ਨਾਨਕ ਸਿੰਘ, ਮਨੋਹਰ ਲਾਲ ਸ਼ਰਮਾ ਸਿੱਖਿਆ ਅਫਸਰ, ਪ੍ਰਿੰ. ਲਛਮਣ ਸਿੰਘ, ਕੁਲਵੰਤ ਸਿੰਘ ਬੇਦੀ, ਡਾ. ਸੁਰਿੰਦਰ ਸਿੰਘ ਰੰਧਾਵਾ, ਸਤਪਾਲ ਰੰਧਾਵਾ, ਪ੍ਰਿਤਪਾਲ ਸਿੰਘ, ਗੁਰਦਰਸ਼ਨ ਸਿੰਘ, ਰਾਮ ਕੁਮਾਰ, ਐੱਸ. ਐੱਸ. ਸੰਧੂ, ਗੁਰਪ੍ਰੀਤ ਸਿੰਘ, ਸੁਲੱਖਣ ਸਿੰਘ ਜੇ. ਈ., ਡਾ. ਐੱਸ. ਐੱਸ. ਸੋਖੀ, ਸਰਦੂਲ ਸਿੰਘ ਸੋਢੀ ਐਡਵੋਕੇਟ, ਗੁਰਦਰਸ਼ਨ ਸਿੰਘ ਬੈਂਕ ਮੈਨੇਜਰ, ਹਰਬੰਸ ਸਿੰਘ ਰੰਧਾਵਾ ਮੈਨੇਜਰ ਆਦਿ ਹਾਜ਼ਰ ਸਨ।
ਅੰਮ੍ਰਿਤਸਰ 'ਚ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ 20 ਨੂੰ
NEXT STORY