ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਕੋਰੋਨਾ ਦੇ ਇਸ ਦੌਰ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਲਵਾਰਿਸ ਲਾਸ਼ਾਂ ਦੇ ਅੰਤਿਮ ਸੰਸਕਾਰ ਦੀ ਸੇਵਾ ਕਰ ਰਹੀ ਹੈ। ਇਹ ਸੇਵਾ ਬੀਤੇ ਕਈ ਵਰ੍ਹਿਆ ਤੋਂ ਜਾਰੀ ਹੈ ਅਤੇ ਕੋਰੋਨਾ ਕਾਲ ’ਚ ਵੀ ਜਦ ਕਈ ਲੋਕ ਕੋਰੋਨਾ ਨਾਲ ਰਬ ਨੂੰ ਪਿਆਰੇ ਹੋਏ ਆਪਣਿਆਂ ਦੇ ਅੰਤਿਮ ਸੰਸਕਾਰ ਤੋ ਪਾਸਾ ਵੱਟ ਰਹੇ ਉੱਥੇ ਇਹ ਸੁਸਾਇਟੀ ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕਰ ਰਹੀ ਹੈ। ਕੋਰੋਨਾ ਦੇ ਇਸ ਦੌਰ ਵਿਚ ਜਦ ਲੋਕ ਵਾਇਰਸ ਦੇ ਡਰੋਂ ਕੋਰੋਨਾ ਨਾਲ ਮੌਤ ਦੇ ਮੂੰਹ ’ਚ ਜਾ ਪਏ ਆਪਣਿਆਂ ਦੀਆਂ ਲਾਸ਼ਾਂ ਛੱਡ-ਛੱਡ ਜਾ ਰਹੇ ਹਨ ਤਾਂ ਅਜਿਹੇ ਦੌਰ ਵਿਚ ਸ੍ਰੀ ਮੁਕਤਸਰ ਸਾਹਿਬ ਦੀ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਲਵਾਰਿਸ ਲਾਸ਼ਾਂ ਦੀ ਸੇਵਾ ਨਿਭਾ ਰਹੀ ਹੈ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਸ਼ਰੇਆਮ ਅਗਵਾ ਕੀਤੇ 2 ਬੱਚੇ, ਪੁਲਸ ਦੀ ਘੇਰਾਬੰਦੀ ਨਾਲ ਅਗਵਾਕਾਰਾਂ ਨੂੰ ਪਈਆਂ ਭਾਜੜਾਂ
ਸੁਸਾਇਟੀ ਦੇ ਮੁੱਖ ਸੇਵਾਦਾਰ ਦਵਿੰਦਰ ਗਾਂਧੀ ਰੋਬਿਨ ਨਾਲ ਜਦ ਅਸੀਂ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਸਾਇਟੀ ਲੰਮੇ ਸਮੇਂ ਤੋ ਇਹ ਕਾਰਜ ਕਰ ਰਹੀ। ਹੁਣ ਕੋਰੋਨਾ ਦੇ ਦੌਰ ਵਿਚ ਵੀ ਕਰੀਬ 16 ਲਵਾਰਿਸ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਜੋ ਕੋਈ ਵਿਅਕਤੀ ਲਵਾਰਿਸ ਮਰ ਜਾਂਦਾ ਤੇ 72 ਘੰਟੇ ਤਕ ਉਸਦੀ ਸ਼ਨਾਖਤ ਨਹੀਂ ਹੁੰਦੀ ਤਾਂ।ਸੁਸਾਇਟੀ ਵੱਲੋਂ ਪੁਲਸ ਕਾਰਵਾਈ ਉਪਰੰਤ ਉਸ ਲਵਾਰਿਸ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਦੌਰ ਵਿਚ ਕੋਈ ਲਵਾਰਿਸ ਕਿਸ ਤਰ੍ਹਾਂ ਮਰਿਆ ਇਹ ਵੀ ਪਤਾ ਨਹੀਂ ਲੱਗਦਾ ਪਰ ਸੁਸਾਇਟੀ ਪੂਰੀਆਂ ਹਦਾਇਤਾਂ ਦਾ ਪਾਲਣ ਕਰ ਅੰਤਿਮ ਸੰਸਕਾਰ ਦਾ ਸੇਵਾ ਕਾਰਜ ਕਰਦੀ ਹੈ ਅਤੇ ਭਵਿੱਖ ’ਚ ਵੀ ਸੁਸਾਇਟੀ ਦੀ ਸੇਵਾ ਜਾਰੀ ਰਹੇਗੀ।
ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬੇਅੰਤ ਸਿੰਘ ਕਤਲ ਮਾਮਲਾ : ਹਾਈਕੋਰਟ ਵੱਲੋਂ 'ਜਗਤਾਰ ਸਿੰਘ ਹਵਾਰਾ' ਦੀ ਜ਼ਮਾਨਤ ਪਟੀਸ਼ਨ ਖਾਰਿਜ
NEXT STORY