ਹਰਚੋਵਾਲ/ਗੁਰਦਾਸਪੁਰ (ਜ. ਬ.): ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਦੁਕਾਨ ’ਤੇ ਬੈਠੀ ਇਕ ਔਰਤ ਨੂੰ ਬੇਹੋਸ਼ ਕਰ ਕੇ ਭੈਣ-ਭਰਾ ਨੂੰ ਅਗਵਾ ਕਰ ਲਿਆ ਗਿਆ ਪਰ ਪੁਲਸ ਅਤੇ ਲੋਕਾਂ ਦੀ ਘੇਰਾਬੰਦੀ ਕਾਰਨ ਅਗਵਾਕਾਰ ਬੱਚਿਆਂ ਨੂੰ ਰਸਤੇ ’ਚ ਛੱਡ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਪੰਜਾਬ 'ਚ ਖ਼ਤਮ ਹੋਣ ਦੀ ਕਗਾਰ 'ਤੇ ਕੋਰੋਨਾ ਵੈਕਸੀਨ, ਜ਼ਿਲ੍ਹਾ ਸੰਗਰੂਰ 'ਚ ਬੰਦ ਹੋਏ ਵੈਕਸੀਨੇਸ਼ਨ ਸੈਂਟਰ
ਇਸ ਸਬੰਧੀ ਸਵਰਨ ਕੌਰ ਪਤਨੀ ਸਵ. ਬੂਟਾ ਰਾਮ ਵਾਸੀ ਪਿੰਡ ਭਾਮ ਨੇ ਦੱਸਿਆ ਕਿ ਉਹ ਮਿੱਟੀ ਦੇ ਬਰਤਨ ਵੇਚਣ ਦਾ ਕੰਮ ਪਿੰਡ ਦੇ ਬੱਸ ਅੱਡੇ ’ਤੇ ਕਰਦੀ ਹੈ। ਬੀਤੇ ਦਿਨੀਂ ਮੇਰੀ ਨੂੰਹ ਸਿਮਰਨਜੀਤ ਕੌਰ ਪਤਨੀ ਅਵਤਾਰ ਸਿੰਘ ਦੁਕਾਨ ’ਤੇ ਵੀ ਆਪਣੇ ਲੜਕੇ ਫਤਿਹ ਸਿੰਘ (7) ਅਤੇ ਦੂਜੇ ਲੜਕੇ ਤਰਸੇਮ ਸਿੰਘ ਦੀ ਲੜਕੀ ਮਨਪ੍ਰੀਤ ਕੌਰ (12) ਨੂੰ ਲੈ ਕੇ ਦੁਕਾਨ ’ਤੇ ਆ ਗਈ ਅਤੇ ਉਹ ਦੁਪਹਿਰ ਸਮੇਂ ਘਰ ਖਾਣਾ ਖਾਣ ਲਈ ਚਲੀ ਗਈ। ਉਪਰੰਤ ਮੋਟਰਸਾਈਕਲ ਸਵਾਰ ਨੌਜਵਾਨ ਦੁਕਾਨ ’ਤੇ ਆਏ ਅਤੇ ਕਹਿਣ ਲੱਗੇ ਕਿ ਅਸੀਂ ਗਰੀਬ ਪਰਿਵਾਰ ਦੇ ਬੱਚਿਆਂ ਨੂੰ ਸਾਮਾਨ ਵੰਡਦੇ ਹਾਂ, ਜੇਕਰ ਤੁਹਾਨੂੰ ਸਾਮਾਨ ਚਾਹੀਦਾ ਹੈ ਤਾਂ ਦੱਸੋਂ। ਸਿਮਰਨਜੀਤ ਕੌਰ ਨੇ ਕਿਹਾ ਕਿ ਸਾਨੂੰ ਕੋਈ ਸਾਮਾਨ ਨਹੀਂ ਚਾਹੀਦਾ। ਜਿਸ ’ਤੇ ਨੌਜਵਾਨਾਂ ਨੇ ਜੇਬ ’ਚੋਂ ਰੁਮਾਲ ਕੱਢ ਕੇ ਸਿਮਰਨਜੀਤ ਕੌਰ ਦੇ ਮੂੰਹ ’ਤੇ ਲਗਾ ਦਿੱਤਾ ਅਤੇ ਉਹ ਬੇਹੋਸ਼ ਹੋ ਗਈ। ਅਗਵਾਕਾਰ ਦੋਵਾਂ ਬੱਚਿਆਂ ਨੂੰ ਜ਼ਬਰਦਸਤੀ ਮੋਟਰਸਾਈਕਲ ’ਤੇ ਬੈਠ ਕੇ ਹਰਚੋਵਾਲ ਵੱਲ ਲੈ ਗਏ।
ਇਹ ਵੀ ਪੜ੍ਹੋ: ਯਾਤਰੀਆਂ ਦੀ ਸੁਵਿਧਾਵਾਂ ਦੇ ਮੱਦੇਨਜ਼ਰ ਪੰਜਾਬ ਰੋਡਵੇਜ਼ ਨੇ ਸ਼ੁਰੂ ਕੀਤੀ ਇੰਟਰਸਟੇਟ ਬੱਸਾਂ ਦੀ ਆਵਾਜਾਈ
ਇਸ ਸਬੰਧੀ ਸੂਚਨਾ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ, ਜਿਸਨੇ ਨਾਲ ਹੀ ਪੁਲਸ ਚੌਕੀ ਹਰਚੋਵਾਲ ਨੂੰ ਵੀ ਸੂਚਿਤ ਕੀਤਾ। ਪੁਲਸ ਵੱਲੋਂ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਅਤੇ ਲੋਕਾਂ ਨੇ ਵੀ ਇਲਾਕੇ ’ਚ ਘੇਰਾਬੰਦੀ ਕਰ ਲਈ, ਜਿਸ ’ਤੇ ਅਗਵਾਕਾਰ ਬੱਚਿਆਂ ਨੂੰ ਭਾਮੜੀ ਮੋੜ ’ਤੇ ਉਤਾਰ ਕੇ ਫਰਾਰ ਹੋ ਗਏ। ਬੱਚੇ ਹਰਚੋਵਾਲ ’ਚ ਅਵਤਾਰ ਸਿੰਘ ਦੇ ਕੋਲ ਪਹੁੰਚ ਗਏ। ਪੁਲਸ ਨੇ ਬੱਚਿਆਂ ਤੋਂ ਪੁੱਛਗਿੱਛ ਕਰ ਕੇ ਪਰਿਵਾਰ ਨੂੰ ਸੌਂਪ ਦਿੱਤਾ। ਪੁਲਸ ਨੇ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ਼ ਦੀ ਮਦਦ ਨਾਲ ਅਗਵਾਕਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਬਠਿੰਡਾ 'ਚ ਮਿੰਨੀ ਲਾਕਡਾਊਨ ਦਾ ਵਿਰੋਧ, ਪ੍ਰਦਰਸ਼ਨ ਕਰ ਰਹੇ ਕਈ ਦੁਕਾਨਦਾਰ ਲਏ ਹਿਰਾਸਤ 'ਚ
ਮਾੜੀ ਖ਼ਬਰ : ਪਟਿਆਲਾ 'ਚ ਮਾਰੂ ਹੋਇਆ 'ਕੋਰੋਨਾ', ਰਾਜਿੰਦਰਾ ਹਸਪਤਾਲ 'ਚ 24 ਘੰਟੇ ਦੌਰਾਨ 38 ਮੌਤਾਂ
NEXT STORY