ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਦੇ ਵਿਜੀਲੈਂਸ ਵਿਭਾਗ ਨੇ 3000 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਥਾਣਾ ਕਬਰ ਵਾਲਾ ਦੇ ਹੌਲਦਾਰ ਨੂੰ ਰੰਗੇ ਹੱਥੀਂ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਰਾਨੀ ਵਾਲਾ ਦੇ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੇਢ ਸਾਲ ਪਹਿਲਾ ਥਾਣਾ ਕਬਰ ਵਾਲਾ ਵਿਖੇ ਉਸ ਖਿਲਾਫ਼ ਨਾਜਾਇਜ ਸ਼ਰਾਬ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦਾ ਚਲਾਨ ਪੇਸ਼ ਕਰਨ ਦੇ ਬਦਲੇ ਥਾਣਾ ਕਬਰ ਵਾਲਾ ਦਾ ਇਕ ਹੌਲਦਾਰ ਸੁਖਮੰਦਰ ਸਿੰਘ ਉਸ ਕੋਲੋ 5 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਬਲਵਿੰਦਰ ਸਿੰਘ ਉਸ ਨੂੰ ਪੈਸੇ ਕਈ ਵਾਰ ਪੈਸੇ ਦੇਣ ਤੋਂ ਮੰਨਾ ਕੀਤਾ ਪਰ ਉਹ ਉਸ ਤੋਂ ਮੁੜ-ਮੁੜ ਪੈਸੇ ਮੰਗਦਾ ਰਿਹਾ। ਬਲਵਿੰਦਰ ਨੇ ਆਪਣਾ ਪਿਛਾ ਛਡਾਉਣ ਲਈ ਉਸ ਨਾਲ 3000 'ਚ ਸੌਦਾ ਤਹਿ ਕਰ ਲਿਆ ਅਤੇ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਦੇ ਦਫਤਰ 'ਚ ਕਰ ਦਿੱਤੀ। ਬਲਵਿੰਦਰ ਸਿੰਘ ਜਦੋਂ ਮਲੋਟ ਵਿਖੇ ਸੁਖਮੰਦਰ ਸਿੰਘ ਨੂੰ ਰਿਸ਼ਵਤ ਦੇ ਪੈਣ ਲੱਗਾ ਤਾਂ ਵਿਜੀਲੈਂਸ ਵਿਭਾਗ ਦੇ ਡੀ.ਐੱਸ.ਪੀ. ਰਾਜ ਕੁਮਾਰ ਅਤੇ ਉਨ੍ਹਾਂ ਦੇ ਨਾਲ ਆਏ ਵਿਜੀਲੈਂਸ ਦੇ ਮੁਲਾਜ਼ਮਾਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਸਿੱਧੂ ਦੇ ਮਹਿਕਮੇ 'ਤੇ ਕੈਪਟਨ ਦਾ ਕਬਜ਼ਾ
NEXT STORY