ਫਤਿਹਗੜ੍ਹ ਸਾਹਿਬ (ਬਿਊਰੋ) : ਬਾਲੀਵੁੱਡ ਅਦਾਕਾਰ ਜਾਨ੍ਹਵੀ ਕਪੂਰ ਅੱਜ ਕਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਗੁਡ ਲੱਕ ਜੈਰੀ' ਦੀ ਸ਼ੂਟਿੰਗ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਵਿਖੇ ਕਰ ਰਹੀ ਹੈ। ਇਸ ਕਰਕੇ ਆਪਣੇ ਰੋਜ਼ਾਨਾ ਸਫ਼ਰ ਲਈ ਜਾਨ੍ਹਵੀ ਕਿਸੀ ਲਗਜ਼ਰੀ ਕਾਰ ਦੀ ਬਜਾਏ ਆਟੋ ਰਿਕਸ਼ਾ ਇਸ ਇਸਤੇਮਾਲ ਕਰ ਰਹੀ ਹੈ। ਆਟੋ ਡਰਾਈਵਰ ਨੂੰ ਇਸ ਦੇ ਲਈ ਪ੍ਰਤੀ ਦਿਨ 1000 ਰੁਪਏ ਮਿਲਦੇ ਹਨ। ਕੁਝ ਦਿਨ ਪਹਿਲਾਂ ਕਿਸਾਨਾਂ ਨੇ ਇਸ ਫ਼ਿਲਮ ਦੇ ਸ਼ੂਟ ਨੂੰ ਰੁਕਵਾ ਦਿੱਤਾ ਸੀ। ਉਥੇ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬੀ ਇੰਡਸਟਰੀ ਦੇ ਸਾਰੇ ਗਾਇਕ ਤੇ ਅਦਾਕਾਰ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ ਪਰ ਬਾਲੀਵੁੱਡ ਕਲਾਕਾਰ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਲਈ ਪੰਜਾਬ ਆਉਂਦੇ ਹਨ ਪਰ ਉਨ੍ਹਾਂ ਨੇ ਇਕ ਵਾਰ ਵੀ ਕਿਸਾਨ ਲਹਿਰ ਦੇ ਹੱਕ ’ਚ ਕੁਝ ਨਹੀਂ ਕਿਹਾ। ਇਸ ਕਾਰਨ ਉਨ੍ਹਾਂ ਨੂੰ ਗੁੱਸਾ ਹੈ।
ਕਿਸਾਨਾਂ ਨੇ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਬਾਲੀਵੁੱਡ ਕਿਸਾਨਾਂ ਦੇ ਇਸ ਅੰਦੋਲਨ 'ਤੇ ਚੁੱਪ ਹੈ, ਜਿਸ ਤੋਂ ਬਾਅਦ ਜਾਨ੍ਹਵੀ ਕਪੂਰ ਨੇ ਕਿਸਾਨਾਂ ਦੇ ਸਮਰਥਨ ਲਈ ਇਕ ਪੋਸਟ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ ਪਰ ਹੁਣ ਫ਼ਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਹੋ ਚੁੱਕੀ ਹੈ। ਇਸ ਦੀ ਸ਼ੂਟਿੰਗ 'ਚ ਫਿਰ ਤੋਂ ਕੋਈ ਦਿੱਕਤ ਨਾ ਆਏ, ਇਸ ਦੇ ਲਈ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਫਿਲਹਾਲ ਅਗਲੇ 10 ਦਿਨਾਂ ਤੱਕ ਜਾਨ੍ਹਵੀ ਕਪੂਰ ਪੰਜਾਬ 'ਚ ਫ਼ਿਲਮ ਦੀ ਸ਼ੂਟਿੰਗ ਕਰੇਗੀ। ਇਸ ਦਾ ਕੁਝ ਭਾਗ ਮੁੰਬਈ ਵਿਖੇ ਵੀ ਸ਼ੂਟ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਵਿਰੋਧ ਤੋਂ ਬਾਅਦ ਜਾਨ੍ਹਵੀ ਕਪੂਰ ਵਲੋਂ ਇਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਗਈ ਹੈ। ਇਸ ਪੋਸਟ ’ਚ ਜਾਨ੍ਹਵੀ ਕਪੂਰ ਕਿਸਾਨਾਂ ਦਾ ਸਮਰਥਨ ਕਰਦੀ ਨਜ਼ਰ ਆ ਰਹੀ ਹੈ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਜਲਦ ਖ਼ਤਮ ਹੋਣ ਦੀ ਉਮੀਦ ਕਰ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦਿਓ ਆਪਣੀ ਰਾਏ।
ਕੇਂਦਰ ਸਰਕਾਰ ਆਪਣੇ ਚਹੇਤਿਆਂ ਦੇ ਜ਼ਰੀਏ ਅਰਜ਼ੀਆਂ ਦਾਇਰ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ : ਢੀਂਡਸਾ
NEXT STORY