ਭਵਾਨੀਗੜ੍ਹ (ਵਿਕਾਸ ਮਿੱਤਲ) : ਲਾਇਨਜ਼ ਕਲੱਬ ਭਵਾਨੀਗੜ੍ਹ ਵੱਲੋਂ ਅੱਜ ਇੱਥੇ ਨਵੇਂ ਬੱਸ ਅੱਡੇ 'ਤੇ ਸੜਕ ਸੁਰੱਖਿਆ ਫੋਰਸ (ਐੱਸ. ਐੱਸ. ਐੱਫ.) ਦੇ ਸਹਿਯੋਗ ਨਾਲ 'ਡਾਇਲ 112' ਦੀ ਮਹੱਤਤਾ ਅਤੇ ਸੜਕ ਸੁਰੱਖਿਆ ਨਿਯਮਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਚਰਨਜੀਤ ਸਚਦੇਵਾ, ਸੈਕਟਰੀ ਹਰੀਸ਼ ਗਰਗ ਨੇ ਕਿਹਾ ਕਿ ਸੜਕ ਸੁਰੱਖਿਆ ਫੋਰਸ ਸੜਕ ਦੁਰਘਟਨਾ ਵਾਪਰਨ ਸਮੇਂ ਕਿਸੇ ਜਖ਼ਮੀ ਨੂੰ ਸਮੇਂ ਸਿਰ ਬਚਾਉਣ ਵਿੱਚ ਕਾਰਜਸ਼ੀਲ ਹੈ। ਇਸ ਲਈ ਅਜਿਹੇ ਸੰਕਟ ਦੌਰਾਨ ਸਹਾਇਤਾ ਲਈ ਹੈਲਪਲਾਇਨ ਨੰਬਰ 112 'ਤੇ ਕਾਲ ਕਰਨੀ ਚਾਹੀਦੀ ਹੈ।
ਇਸ ਮੌਕੇ ਐੱਸ. ਐੱਸ. ਐੱਫ. ਪਟਿਆਲਾ ਰੇਂਜ ਦੇ ਇੰਚਾਰਜ ਇੰਸਪੈਕਟਰ ਰਾਮਕੇਸ਼ ਨੇ ਆਖਿਆ ਕਿ ਹਰੇਕ ਵਾਹਨ ਚਾਲਕ ਨੂੰ ਸੜਕੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਦੁਰਘਟਨਾ ਤੋਂ ਦੇਰੀ ਭਲੀ ਹੈ। ਉਨ੍ਹਾਂ ਅਪੀਲ ਕੀਤੀ ਕਿ ਸੜਕ ਹਾਦਸਾ ਦੇਖਣ 'ਤੇ ਦਰਸ਼ਕ ਬਣਨ ਦੀ ਬਜਾਏ ਸਾਨੂੰ ਤੁਰੰਤ ਹੈਲਪਲਾਈਨ ਨੰਬਰ 112 ਡਾਇਲ ਕਰਨਾ ਚਾਹੀਦਾ ਹੈ ਤਾਂ ਜੋ ਵਿਅਕਤੀ ਦੀ ਜਾਨ ਬਚਾਈ ਜਾ ਸਕੇ। ਇਸ ਦੌਰਾਨ ਕਲੱਬ ਮੈਂਬਰਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੜਕਾਂ 'ਤੇ ਬੋਰਡ ਵੀ ਲਗਾਏ। ਇਸ ਮੌਕੇ ਟ੍ਰੈਫਿਕ ਇੰਚਾਰਜ ਸਾਹਿਬ ਸਿੰਘ, ਐੱਸ. ਐੱਸ. ਐੱਫ. ਦੇ ਮੁਲਾਜ਼ਮ ਹਰਸ਼ਵੀਰ ਭਵਾਨੀਗੜ੍ਹ, ਲਵੀਸ਼ ਕੁਮਾਰ, ਬਲਵਿੰਦਰ ਸਿੰਘ, ਮਨਦੀਪ ਕੌਰ, ਗੁਰਜੀਵਨ ਕੌਰ, ਸੁਖਵਿੰਦਰ ਸਿੰਘ ਤੋੰ ਇਲਾਵਾ ਕਲੱਬ ਦੇ ਸਾਬਕਾ ਪ੍ਰਧਾਨ ਮਨੀਸ਼ ਸਿੰਗਲਾ, ਵਿਨੋਦ ਜੈਨ, ਪ੍ਰਦੀਪ ਕੁਮਾਰ, ਸ਼ੰਮੀ ਸਿੰਗਲਾ, ਸਚਿਨ ਗਰਗ, ਵਿਜੇ ਸਿੰਗਲਾ, ਟਵਿੰਕਲ ਗੋਇਲ ਆਦਿ ਹਾਜ਼ਰ ਸਨ।
ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ
NEXT STORY