ਅੰਮ੍ਰਿਤਸਰ (ਅਰੁਣ) - ਪਤੀ ਨਾਲ ਤਲਾਕ ਹੋਣ ਮਗਰੋਂ ਮਜੀਠਾ ਰੋਡ ਦੇ ਇਕ ਪੀ.ਜੀ. ਵਿਚ ਰਹਿ ਰਹੀ ਸਟਾਫ ਨਰਸ ਵਲੋਂ ਪੱਖੇ ਨਾਲ ਲਟਕ ਕੇ ਫਾਹਾ ਲੈਣ ਮਗਰੋਂ ਆਪਣੀ ਜੀਵਨ-ਲੀਲਾ ਖ਼ਤਮ ਕਰ ਲਈ। ਮਰਨ ਤੋਂ ਪਹਿਲਾਂ ਇਸ ਜਨਾਨੀ ਵਲੋਂ ਆਪਣੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਦਾ ਨਾਂ ਇਕ ਸੁਸਾਈਡ ਨੋਟ ਵਿਚ ਲਿਖਿਆ ਗਿਆ। ਮ੍ਰਿਤਕਾ ਦੀ ਪਛਾਣ ਆਲੀਸਾ ਗੁਪਤਾ ਵਜੋਂ ਹੋਈ ਹੈ। ਮਜੀਠਾ ਰੋਡ ਥਾਣੇ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਜੰਮੂ ਵਾਸੀ ਮ੍ਰਿਤਕਾ ਦੇ ਭਰਾ ਰਿਸ਼ਭ ਗੁਪਤਾ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ ਸਾਲ 2014 ਵਿਚ ਸਤੀਸ਼ ਗੁਪਤਾ ਨਾਲ ਹੋਇਆ ਸੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ
ਉਸ ਨੇ ਦੱਸਿਆ ਕਿ ਪਤੀ ਨਾਲ ਤਕਰਾਰ ਹੋਣ ਕਾਰਨ ਫਰਵਰੀ 2021 ਵਿਚ ਉਸ ਦਾ ਤਲਾਕ ਹੋ ਗਿਆ, ਉਸ ਦੀ ਭੈਣ ਅਲੀਸ਼ਾ ਸਾਲ 2019 ਵਿਚ ਅੰਮ੍ਰਿਤਸਰ ਆ ਗਈ ਅਤੇ ਆਈ. ਵੀ. ਵਾਈ. ਹਸਪਤਾਲ ਵਿਚ ਬਤੌਰ ਸਟਾਫ ਨਰਸ ਕੰਮ ਕਰ ਰਹੀ ਸੀ। ਇਥੇ ਭਵਾਨੀ ਨਗਰ ਮਜੀਠਾ ਰੋਡ ਸਥਿਤ ਇਕ ਪੀ. ਜੀ. ਵਿਚ ਰਹਿ ਰਹੀ ਸੀ। 30 ਜੁਲਾਈ ਨੂੰ ਉਸ ਵਲੋਂ ਆਪਣੀ ਭੈਣ ਅਲੀਸ਼ਾ ਨੂੰ ਵਾਰ-ਵਾਰ ਫੋਨ ਕਰਨ ’ਤੇ ਫੋਨ ਨਾ ਚੁੱਕਿਆ ਤਾਂ ਉਸ ਵਲੋਂ ਆਪਣੇ ਕਿਸੇ ਵਾਕਿਫਕਾਰ ਰਿਸ਼ਤੇਦਾਰ ਨੂੰ ਉਕਤ ਪੀ. ਜੀ. ਵਿਚ ਭੇਜਿਆ ਗਿਆ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਉਸ ਨੇ ਦੱਸਿਆ ਕਿ ਪੀ. ਜੀ. ਦਾ ਦਰਵਾਜ਼ਾ ਨਾ ਖੋਲ੍ਹਣ ’ਤੇ ਜਦੋਂ ਜਾਂਚ ਕੀਤੀ ਤਾਂ ਕਮਰੇ ਵਿਚ ਬੰਦ ਅਲੀਸ਼ਾ ਵਲੋਂ ਪੱਖੇ ਨਾਲ ਫਾਹਾ ਲਿਆ ਗਿਆ ਸੀ। ਉਸ ਦੀ ਲਾਸ਼ ਕੋਲੋਂ ਇਕ ਸੁਸਾਈਡ ਨੋਟ ਮਿਲਿਆ, ਜਿਸ ਵਿਚ ਉਸ ਵਲੋਂ ਆਪਣੀ ਮੌਤ ਦਾ ਜ਼ਿੰਮੇਦਾਰ ਠਹਿਰਾਉਦਿਆਂ ਜੰਮੂ ਵਾਸੀ ਸੁਸ਼ਾਂਤ ਮਹਾਜਨ, ਨਿਸ਼ਾਤ ਦੀ ਭਾਬੀ ਨੇਹਾ ਸਮੇਤ ਆਈ. ਵੀ. ਵਾਈ. ਹਸਪਤਾਲ ਦੇ ਐੱਨ. ਐਸ. ਪ੍ਰਭ ਸਿੰਘ ਦੇ ਨਾਂ ਬਾਰੇ ਲਿਖਿਆ ਗਿਆ। ਪੁਲਸ ਵਲੋਂ ਸੁਸਾਇਡ ਨੋਟ ਦੇ ਆਧਾਰ ਤੇ ਕਾਰਵਾਈ ਕਰਦਿਆਂ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ: ਪਿੰਡ ਵਾਸੀਆਂ ਨੇ ਬੋਲ੍ਹਿਆ ਪੁਲਸ ਚੌਂਕੀ 'ਤੇ ਧਾਵਾ, ਗ੍ਰਿਫ਼ਤਾਰ ਮੁਲਜ਼ਮ ਨੂੰ ਹੱਥਕੜੀ ਸਣੇ ਲੈ ਕੇ ਹੋਏ ਫ਼ਰਾਰ
ਘਰ ਦੀ ਰਾਖੀ ਲਈ ਲਿਆਂਦੀ ਪਿਟਬੁਲ ਕੁੱਤੀ ਹੋਈ ਬੇਕਾਬੂ, ਦੋ ਭੈਣਾਂ ਨੋਚ-ਨੋਚ ਕੀਤਾ ਲਹੂ-ਲੁਹਾਨ
NEXT STORY