ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਕੱਥੂਨੰਗਲ ਦੇ ਅਧੀਨ ਪੈਂਦੀ ਚੌਕੀ ਚਵਿੰਡਾ ਦੇਵੀ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ 9 ਗ੍ਰਾਮ ਹੈਰੋਇਨ ਸਮੇਤ ਫੜੇ ਇਕ ਮੁਲਜ਼ਮ ਨੂੰ ਉਸ ਦੇ ਸਾਥੀ ਪੁਲਸ ਚੌਂਕੀ ਵਿਚੋਂ ਹੱਥਕੜੀ ਸਣੇ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਰਾਤ 10 ਵਜੇ ਦੀ ਹੈ। ਫ਼ਰਾਰ ਮੁਲਜ਼ਮ ਦੀ ਪਛਾਣ ਅਕਾਸ਼ਦੀਪ ਵਜੋਂ ਹੋਈ ਹੈ, ਜਿਸ ਨੂੰ ਹੈਰੋਇਨ ਸਮੇਤ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ
ਅੰਮ੍ਰਿਤਸਰ ਸ਼ਹਿਰ 'ਚ ਰਾਤ ਸਮੇਂ ਪਿੰਡ ਦੀਆਂ ਜਨਾਨੀਆਂ ਸਮੇਤ ਕੁਝ ਲੋਕਾਂ ਨੇ ਪੁਲਸ ਚੌਕੀ 'ਤੇ ਧਾਵਾ ਬੋਲ ਦਿੱਤਾ। ਚੌਕੀ ’ਚ ਸਿਰਫ਼ 4 ਪੁਲਸ ਮੁਲਾਜ਼ਮ ਸਨ, ਜਿਨ੍ਹਾਂ ਦੇ ਸਾਹਮਣੇ ਐੱਨ.ਡੀ.ਪੀ.ਐੱਸ. ਐਕਟ ਤਹਿਤ ਫੜੇ ਗਏ ਇੱਕ ਮੁਲਜ਼ਮ ਨੂੰ ਲੋਕ ਭਜਾ ਕੇ ਲੈ ਗਏ। ਪਿੰਡ ਦੇ ਲੋਕਾਂ ਨੇ ਪੁਲਸ ’ਤੇ ਦੋਸ਼ ਲਾਇਆ ਕਿ ਜਿਸ ਨੌਜਵਾਨ ਨੂੰ ਫੜਿਆ ਗਿਆ ਹੈ, ਉਹ ਸਿਰਫ਼ ਨਸ਼ਾ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਰਾਜ ਸਭਾ ’ਚ ਗੂੰਜਿਆ ਪੰਜਾਬ 'ਚ ਜਲ ਸੰਕਟ ਦਾ ਮਾਮਲਾ, ਰਾਘਵ ਚੱਢਾ ਨੇ ਕੇਂਦਰ ਨੂੰ ਕੀਤੀ ਇਹ ਅਪੀਲ
NEXT STORY