ਫਿਰੋਜ਼ਪੁਰ, (ਕੁਮਾਰ)- ਸ਼ਹਿਰ ਨਗਰ ਕੌਂਸਲ ਦੇ ਪਾਰਕ ਵਿਚ ਪਾਣੀ ਵਾਲੀ ਟੈਂਕੀ ਦੀ ਹਾਲਤ ਖਸਤਾ ਹੋਣ ਅਤੇ ਟੈਂਕੀ ਦੀਆਂ ਡਿੱਗ ਰਹੀਆਂ ਪੌੜੀਆਂ ਸਬੰਧੀ ਫਿਰੋਜ਼ਪੁਰ ਕੇਸਰੀ ਤੇ ਬਾਣੀ ਵਿਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਵੱਲੋਂ ਪਾਣੀ ਵਾਲੀ ਟੈਂਕੀ ਦੀ ਮੁਰੰਮਤ ਸ਼ੁਰੂ ਕਰਵਾ ਦਿੱਤੀ ਗਈ ਹੈ।
ਇਹ ਖਸਤਾ ਹਾਲਤ ਵਾਲੀ ਟੈਂਕੀ ਦੀਆਂ ਡਿੱਗ ਰਹੀਆਂ ਪੌੜੀਆਂ ਲੋਕਾਂ ਲਈ ਜਾਨਲੇਵਾ ਸਾਬਤ ਹੋ ਰਹੀਆਂ ਸਨ ਅਤੇ ਅਜਿਹਾ ਲੱਗ ਰਿਹਾ ਸੀ ਕਿ ਜੇਕਰ ਜਲਦ ਇਸ ਟੈਂਕੀ ਦੀ ਮੁਰੰਮਤ ਨਾ ਕੀਤੀ ਗਈ ਤਾਂ ਪਾਰਕ ਵਿਚ ਖੇਡਣ ਵਾਲੇ ਬੱਚਿਆਂ ਅਤੇ ਸੈਰ ਕਰਨ ਵਾਲੇ ਲੋਕਾਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਐੱਸ. ਡੀ. ਓ. ਇੰਜੀਨੀਅਰ ਐੱਲ. ਆਰ. ਸਚਦੇਵਾ ਨੇ ਦੱਸਿਆ ਕਿ ਟੈਂਕੀ ਦੀ ਰਿਪੇਅਰ ਦਾ ਕੰਮ ਜਲਦ ਪੂਰਾ ਹੋਣ 'ਤੇ ਇਸ ਟੈਂਕੀ ਨੂੰ ਚਾਲੂ ਕਰ ਦਿੱਤਾ ਜਾਵੇਗਾ।
ਪੁਲਸ ਨੇ ਨੰਬਰਦਾਰ ਨੂੰ ਕੀਤਾ ਗ੍ਰਿਫਤਾਰ
NEXT STORY