ਗੋਰਾਇਆ (ਮੁਨੀਸ਼)— ਇਥੋਂ ਦੇ ਬੱਸ ਸਟੈਂਡ ਨੇੜੇ ਐੱਸ. ਬੀ. ਆਈ. ਬੈਂਕ ਦੀ ਏ. ਟੀ. ਐੱਮ. ਮਸ਼ੀਨ 'ਚੋਂ ਪੈਸੇ ਕੱਢਵਾਉਣ ਲਈ ਗਾਹਕਾਂ ਨੂੰ ਉਸ ਸਮੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਜਦੋਂ ਏ. ਟੀ. ਐੱਮ. 'ਚੋਂ 2 ਹਜ਼ਾਰ ਦੇ ਫਟੇ ਅਤੇ ਰੰਗ ਲੱਗੇ ਨੋਟ ਬਾਹਰ ਨਿਕਲੇ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਬੈਂਕ ਬੰਦ ਹੋਣ ਕਰਕੇ ਏ. ਟੀ. ਐੱਮ. 'ਚੋਂ 3 ਲੋਕਾਂ ਨੇ ਪੈਸੇ ਕੱਢਵਾਏ, ਜਿਸ 'ਚ ਇਕ ਵਿਅਕਤੀ ਨੇ 6 ਹਜ਼ਾਰ, ਦੂਜੇ ਨੇ 8 ਹਜ਼ਾਰ ਅਤੇ ਤੀਜੇ ਨੇ 20 ਹਜ਼ਾਰ ਕੱਢਵਾਏ। ਮਸ਼ੀਨ 'ਚੋਂ ਨਿਕਲੇ 2 ਹਜ਼ਾਰ ਦੇ ਨੋਟ ਫਟੇ ਅਤੇ ਰੰਗ ਲੱਗੇ ਹੋਏ ਸਨ।

ਇਨ੍ਹਾਂ 'ਚੋਂ ਇਕ ਵਿਅਕਤੀ ਨੇ ਏ. ਟੀ. ਐੱਮ. ਮਸ਼ੀਨ ਦੇ ਉੱਪਰ ਲੱਗੇ ਐਮਰਜੈਂਸੀ ਬਟਨ ਨੂੰ ਦਬਾ ਦਿੱਤਾ, ਜਿਸ ਕਾਰਨ ਬੈਂਕ ਕਰਮਚਾਰੀਆਂ 'ਚ ਭਜਦੌੜ ਮਚ ਗਈ ਅਤੇ ਬੈਂਕ ਮੈਨੇਜਰ ਨੂੰ ਮੁੰਬਈ ਤੋਂ ਫੋਨ ਆਉਣ ਲੱਗੇ, ਜਿਨ੍ਹਾਂ ਨੇ ਏ. ਟੀ. ਐੱਮ. ਮਸ਼ੀਨ 'ਚ ਆ ਕੇ ਪੁੱਛਿਆ ਤਾਂ ਵਿਅਕਤੀਆਂ ਨੇ ਦੱਸਿਆ ਕਿ ਮਸ਼ੀਨ 'ਚੋਂ ਰੰਗ ਲੱਗੇ ਨੋਟ ਨਿਕਲ ਰਹੇ ਹਨ। ਇਸ ਦੇ ਬਾਅਦ ਬੈਂਕ ਮੈਨੇਜਰ ਵੱਲੋਂ ਬੈਂਕ ਤੋਂ ਨੋਟ ਬਦਲਵਾ ਕੇ ਦਿੱਤੇ ਗਾਹਕਾਂ ਨੂੰ ਦਿੱਤੇ ਗਏ।
ਬਰਗਾੜੀ ਕਾਂਡ ਦੇ ਦੋਸ਼ੀ ਦਾ ਕਾਬੂ ਨਾ ਹੋਣ 'ਤੇ ਸਿੱਧ ਹੋਈ ਭਾਜਪਾ ਅਤੇ ਕਾਂਗਰਸੀ ਦੀ ਯਾਰੀ : ਮਾਨ
NEXT STORY