ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਸੂਬੇ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੋਕਾਂ ਨੂੰ 10-20 ਦੇ ਨੋਟਾਂ ਦੀ ਕਾਫ਼ੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਵਾਲੀਅਰ ਤੇ ਉਸ ਦੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਲੋਕ, ਜੋ 10 ਤੇ 20 ਦੇ ਨੋਟਾਂ ਦੇ ਬੰਡਲ ਲੈਣ ਜਾ ਰਹੇ ਹਨ, ਨੂੰ ਬੈਂਕਾਂ ਤੋਂ ਖ਼ਾਲੀ ਹੱਥ ਵਾਪਸ ਆਉਣਾ ਪੈ ਰਿਹਾ ਹੈ। ਇਸ ਦਾ ਕਾਰਨ ਬੈਂਕ ਅਧਿਕਾਰੀਆਂ ਨੇ ਤਿਉਹਾਰਾਂ ਦੀ ਆਮਦ ਨੂੰ ਦੱਸਿਆ ਹੈ।
ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਨੇੜੇ ਆਉਂਦਿਆਂ ਹੀ ਲੋਕ 10 ਤੇ 20 ਦੇ ਨੋਟ ਜਮ੍ਹਾ ਕਰਨ ਲੱਗ ਪੈਂਦੇ ਹਨ, ਜਿਸ ਕਾਰਨ ਇਨ੍ਹਾਂ ਨੋਟਾਂ ਦੀ ਬੈਂਕਾਂ 'ਚ ਵੀ ਕਾਫ਼ੀ ਕਿੱਲਤ ਹੋ ਜਾਂਦੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੋ ਨੋਟਾਂ ਦੇ ਬੰਡਲ ਬੈਂਕਾਂ 'ਚ ਨਹੀਂ ਮਿਲ ਰਹੇ, ਉਹ ਬਾਜ਼ਾਰ 'ਚ ਕਾਫ਼ੀ ਜ਼ਿਆਦਾ ਕੀਮਤਾਂ 'ਤੇ ਵੇਚੇ ਜਾ ਰਹੇ ਹਨ। ਇੱਥੇ 10-10 ਦੇ 100 ਨੋਟ 1500 ਰੁਪਏ, ਜਦਕਿ 20-20 ਦੇ 100 ਨੋਟ 2400 ਤੱਕ ਦੀਆਂ ਕੀਮਤਾਂ 'ਤੇ ਮਿਲਦੇ ਹਨ।
ਇਹ ਵੀ ਪੜ੍ਹੋ- ਵਿਆਹ ਕਰਵਾਉਣ ਜਾ ਰਹੇ ਜੋੜਿਆਂ ਲਈ ਵੱਡੀ ਖ਼ੁਸ਼ਖ਼ਬਰੀ ! ਹੁਣ ਮੌਕੇ 'ਤੇ ਹੀ..
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ.ਬੀ.ਆਈ. ਸਿਟੀ ਸੈਂਟਰ ਦੇ ਚੀਫ਼ ਮੈਨੇਜਰ ਨੇ ਦੱਸਿਆ ਕਿ 10 ਰੁਪਏ ਦੇ ਨੋਟ ਦੀਵਾਲੀ ਸਮੇਂ ਹੀ ਜ਼ਿਆਦਾ ਸਰਕਲ 'ਚ ਆਉਂਦੇ ਹਨ ਤੇ ਉਨ੍ਹਾਂ ਦਾ ਸਟਾਕ ਛੇਤੀ ਹੀ ਖ਼ਤਮ ਹੋ ਜਾਂਦਾ ਹੈ। ਇਸ 'ਚੋਂ ਜ਼ਿਆਦਾਤਰ ਸਟਾਕ ਤਾਂ ਸਟਾਫ਼ 'ਚ ਹੀ ਖ਼ਤਮ ਹੋ ਜਾਂਦਾ ਹੈ।
ਇਸ ਸਭ ਦੌਰਾਨ ਅਸਲ ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਜੇਕਰ ਬੈਂਕਾਂ 'ਚ ਇਹ ਨੋਟ ਪੂਰੀ ਗਿਣਤੀ 'ਚ ਨਹੀਂ ਆਉਂਦੇ ਤਾਂ ਆਖ਼ਿਰ ਇਹ ਬਾਜ਼ਾਰਾਂ 'ਚ ਵਿਕਣ ਲਈ ਕਿਵੇਂ ਪਹੁੰਚ ਜਾਂਦੇ ਹਨ ? ਸਥਾਨਕ ਲੋਕ ਇਸ ਨੂੰ ਵੀ ਕਾਲਾ ਬਾਜ਼ਾਰੀ ਮੰਨ ਰਹੇ ਹਨ ਤੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰਾਂ ਦੀ ਸੂਚੀ ਜਾਰੀ! Top 'ਤੇ ਹੈ ਇਹ ਸ਼ਹਿਰ
NEXT STORY