ਜਲੰਧਰ (ਚੋਪੜਾ)- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਆਦਮਪੁਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਸੁਖਵਿੰਦਰ ਕੋਟਲੀ ਦਾ ਹਾਲਚਾਲ ਜਾਣਨ ਲਈ ਸਥਾਨਕ ਜੌਹਲ ਹਸਪਤਾਲ ਪੁੱਜੇ। ਇਸ ਦੌਰਾਨ ਉਨ੍ਹਾਂ ਨਾਲ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਜਿਲ੍ਹਾ ਕਾਂਗਰਸੀ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਅਵਸ਼ਨ ਭੱਲਾ ਅਤੇ ਹੋਰ ਵੀ ਮੌਜੂਦ ਸਨ। ਰਾਜਾ ਵੜਿੰਗ ਨੇ ਵਿਧਾਇਕ ਕੋਟਲੀ ਤੋਂ ਕੱਲ੍ਹ ਵਾਪਰੇ ਹਾਦਸੇ ਅਤੇ ਉਨ੍ਹਾਂ ਨੂੰ ਲੱਗੀਆਂ ਸੱਟਾਂ ਦੇ ਬਾਰੇ ਪੁੱਛਿਆ। ਉਨ੍ਹਾਂ ਨੇ ਵਿਧਾਇਕ ਕੋਟਲੀ ਨੂੰ ਦਿਲਾਸਾ ਦਿੰਦੇ ਹੋਏ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ :- ਜੇਲ੍ਹ ’ਚ ਕੈਦੀ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ
ਰਾਜਾ ਵੜਿੰਗ ਨੇ ਕਿਹਾ ਕਿ ਸੁਖਵਿੰਦਰ ਕੋਟਲੀ ਕਾਂਗਰਸ ਦੇ ਇਕ ਜੁਝਾਰੂ ਅਤੇ ਨੌਜਵਾਨ ਵਿਧਾਇਕ ਹਨ ਅਤੇ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਜਨਹਿੱਤ ਦੇ ਕੰਮਾਂ ਲਈ ਦਿਨ-ਰਾਤ ਇਕ ਕਰ ਦਿੱਤਾ ਹੈ। ਪਰ ਹੁਣ ਮਜ਼ਬੂਰੀ ਕਾਰਨ ਉਹ ਕੁਝ ਸਮੇਂ ਪਾਰਟੀ ਦੀਆਂ ਗਤੀਵਿਧੀਆਂ 'ਚ ਸ਼ਾਮਲ ਨਹੀਂ ਹੋ ਸਕਣਗੇ ਜਿਸ ਦੀ ਕਮੀ ਸੰਗਠਨ ਅਤੇ ਵਿਧਾਨ ਸਭਾ ਨੂੰ ਵੀ ਮਹਿਸੂਸ ਹੁੰਦੀ ਰਹੇਗੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੰਡੀਗੜ੍ਹ ਤੋਂ ਵਾਪਸ ਆਉਂਦੇ ਸਮੇਂ ਵਿਧਾਇਕ ਕੋਟਲੀ ਦੀ ਗੱਡੀ ਇਕ ਦੁਰਘਟਨਾ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਉਨ੍ਹਾਂ ਦੀ ਲੱਤ 'ਚ ਫਰੈਕਚਰ ਤੋਂ ਇਲਾਵਾ ਪਸਲੀਆਂ 'ਤੇ ਵੀ ਸੱਟ ਲੱਗੀ ਸੀ।
ਇਹ ਵੀ ਪੜ੍ਹੋ :- DRI ਨੇ ਇਕ ਵੱਡੇ ਡਰੱਗ ਨੈਕਸਸ ਦਾ ਪਰਦਾਫਾਸ਼ ਕਰਦਿਆਂ 434 ਕਰੋੜ ਰੁਪਏ ਦੀ ਹੈਰੋਇਨ ਕੀਤੀ ਜ਼ਬਤ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਜੇਲ੍ਹ ’ਚ ਕੈਦੀ ਤੋਂ ਬਰਾਮਦ ਹੋਈਆਂ ਨਸ਼ੀਲੀਆਂ ਗੋਲੀਆਂ, ਮਾਮਲਾ ਦਰਜ
NEXT STORY