ਨਾਭਾ (ਰਾਹੁਲ ਖੁਰਾਨਾ) : ਨਾਭਾ ਦੇ ਇਕ ਪਿੰਡ 'ਚ ਸਮਾਜ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਮਤਰੇਏ ਪਿਤਾ ਵੱਲੋਂ ਆਪਣੀ ਤਿੰਨ ਸਾਲਾਂ ਦੀ ਲੜਕੀ ਨਾਲ ਰੇਪ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਲੜਕੀ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਹੈ, ਪੁਲਸ ਨੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਪੀੜਤ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।
ਮੋਗਾ ਪੁਲਸ ਦੀ ਵੱਡੀ ਕਾਰਵਾਈ! ਨਸ਼ਾ ਤਸਕਰਾਂ ਦੀ 1 ਕਰੋੜ 35 ਲੱਖ 54 ਹਜ਼ਾਰ ਦੀ ਪ੍ਰਾਪਰਟੀ ਸੀਜ਼
ਨਾਭਾ ਦੇ ਪਿੰਡ ਦੇ ਰਹਿਣ ਵਾਲੇ ਵਿਅਰਤੀ ਵੱਲੋਂ ਆਪਣੀ ਹੀ ਸੌਤੇਲੀ ਧੀ ਨਾਲ ਬਲਾਤਕਾਰ ਕਰਨ ਦੇ ਆਰੋਪ ਲੱਗੇ ਹਨ। ਤਿੰਨ ਸਾਲਾਂ ਦੀ ਬੱਚੀ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਦੂਜੇ ਪਾਸੇ ਸਰਕਾਰੀ ਹਸਪਤਾਲ ਦੀ ਡਾਕਟਰ ਅਨੁਮੇਹਾ ਭੱਲਾ ਨੇ ਕਿਹਾ ਕਿ ਅਸੀਂ ਡਾਕਟਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਸੈਂਪਲ ਵੀ ਭੇਜ ਦਿੱਤੇ ਹਨ। ਪਿਤਾ ਵੱਲੋਂ ਹੀ ਆਪਣੀ ਸੌਤੇਲੀ ਧੀ ਦੇ ਨਾਲ ਰੇਪ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ 'ਤੇ ਨਾਭਾ ਸਦਰ ਥਾਣਾ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਸੌਤੇਲੇ ਪਿਤਾ ਵੱਲੋਂ ਆਪਣੀ ਹੀ ਧੀ ਜਿਸ ਦੀ ਉਮਰ ਤਿੰਨ ਸਾਲ ਹੈ ਉਸ ਦੇ ਨਾਲ ਰੇਪ ਕੀਤਾ ਹੈ ਅਤੇ ਇਸ ਸਬੰਧ ਵਿੱਚ ਅਸੀਂ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ 6 ਲੋਕਾਂ ਨੇ ਮਾਰ'ਤੀ ਛਾਲ, ਵੀਡੀਓ ਤੇਜ਼ੀ ਨਾਲ ਹੋ ਰਿਹੈ ਵਾਇਰਲ
ਇਸ ਮੌਕੇ ਪੀੜਿਤ ਲੜਕੀ ਦੀ ਰਿਸ਼ਤੇਦਾਰ ਤੇ ਮਹਿਲਾ ਸਰਪੰਚ ਦੇ ਪਤੀ ਨੇ ਕਿਹਾ ਕਿ ਇਹ ਔਰਤ ਨਾਲ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਵਿੱਚ ਰਿਲੇਸ਼ਨਸ਼ਿਪ ਵਿੱਚ ਰਹਿ ਰਿਹਾ ਹੈ। ਇਹ ਅਕਸਰ ਲੜਾਈ ਝਗੜਾ ਕਰਦਾ ਆਉਂਦਾ ਹੈ ਅਤੇ ਇਸ ਨੇ ਬੀਤੀ ਰਾਤ ਆਪਣੀ ਮਤਰੇਈ ਬੇਟੀ ਨਾਲ ਰੇਪ ਦੀ ਘਟਣ ਨੂੰ ਅੰਜਾਮ ਦਿੱਤਾ ਅਤੇ ਅਸੀਂ ਮੰਗ ਕਰਦੇ ਹਾਂ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਨਾਭਾ ਸਰਕਾਰੀ ਹਸਪਤਾਲ ਦੇ ਡਾਕਟਰ ਅਨੁਮੇਹਾ ਭੱਲਾ ਨੇ ਕਿਹਾ ਕਿ ਅਸੀਂ ਡਾਕਟਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਸੈਂਪਲ ਵੀ ਭੇਜ ਦਿੱਤੇ ਹਨ।
ਲਿਆਓ ਜ਼ਿੰਦਾ ਜਾਂ ਮੁਰਦਾ...'! ਡੇਂਗੂ ਨਾਲ ਨਜਿੱਠਣ ਲਈ ਪਿੰਡ ਨੇ ਕਰ'ਤਾ ਵੱਡਾ ਐਲਾਨ
ਨਾਭਾ ਸਦਰ ਥਾਣਾ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਨੇ ਕਿਹਾ ਕਿ ਸੋਤੇਲੇ ਪਿਤਾ ਵੱਲੋਂ ਆਪਣੀ ਹੀ ਧੀ ਜਿਸ ਦੀ ਉਮਰ ਤਿੰਨ ਸਾਲ ਹੈ ਉਸ ਦੇ ਨਾਲ ਰੇਪ ਕੀਤਾ ਹੈ ਅਤੇ ਇਸ ਸਬੰਧ ਵਿੱਚ ਅਸੀਂ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਗਾ ਪੁਲਸ ਦੀ ਵੱਡੀ ਕਾਰਵਾਈ! ਨਸ਼ਾ ਤਸਕਰਾਂ ਦੀ 1 ਕਰੋੜ 35 ਲੱਖ 54 ਹਜ਼ਾਰ ਦੀ ਪ੍ਰਾਪਰਟੀ ਸੀਜ਼
NEXT STORY