ਭਵਾਨੀਗੜ੍ਹ (ਵਿਕਾਸ)-ਨਸ਼ਿਆਂ ਦਾ ਹੋਟਸਪੌਟ ਕਹੇ ਜਾਣ ਵਾਲੇ ਇਲਾਕੇ ਦੇ ਪਿੰਡ ਜੌਲੀਆਂ ’ਚ ਮੰਗਲਵਾਰ ਤੜਕੇ ਕਰੀਬ 4 ਵਜੇ ਐੱਸ. ਟੀ. ਐੱਫ਼. ਪਟਿਆਲਾ ਰੇਂਜ ਦੇ ਡੀ. ਐੱਸ. ਪੀ. ਸਰਬਜੀਤ ਸਿੰਘ ਪੀ. ਪੀ. ਐੱਸ. ਦੀ ਅਗਵਾਈ ਹੇਠ ਪੁਲਸ ਵੱਲੋਂ ਅਚਨਚੇਤ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ ਪੁਲਸ ਨੂੰ ਪਿੰਡ ’ਚੋਂ ਕੋਈ ਵੀ ਨਸ਼ਾ ਬਰਾਮਦ ਨਹੀਂ ਹੋ ਸਕਿਆ ਪਰ 4 ਘੰਟੇ ਦੇ ਕਰੀਬ ਚੱਲੇ ਇਸ ਆਪ੍ਰੇਸ਼ਨ ਦੌਰਾਨ ਪੁਲਸ ਨੇ 1 ਕਾਰ ਅਤੇ 3 ਦੋ ਪਹੀਆ ਵਾਹਨਾਂ ਨੂੰ ਜ਼ਬਤ ਕਰਕੇ ਥਾਣੇ ’ਚ ਬੰਦ ਕਰ ਦਿੱਤਾ ਅਤੇ ਡੇਢ ਦਰਜਨ ਤੋਂ ਵੱਧ ਲੋਕਾਂ ਨੂੰ ਪੁੱਛਗਿੱਛ ਲਈ ਪੁਲਸ ਚੌਕੀ ਲਿਆਂਦਾ ਗਿਆ।
ਇਸ ਮੌਕੇ ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਜੌਲੀਆਂ ਪਿੰਡ ਪੁਲਸ ਦਾ ਹੋਟਸਪੌਟ ਹੈ ਅਤੇ ਪਿਛਲੇ ਸਮੇਂ ਤੋਂ ਉਨ੍ਹਾਂ ਨੂੰ ਪਿੰਡ ’ਚ ਇਕ ਵਿਸ਼ੇਸ਼ ਬਰਾਦਰੀ ਵੱਲੋਂ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਨਸ਼ੇ ਦੀ ਓਵਰਡੋਜ਼ ਕਾਰਨ ਲੋਕ ਮਰ ਰਹੇ ਹਨ ਅਤੇ ਨਸ਼ਿਆਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਅੱਜ ਉਨ੍ਹਾਂ ਦੀ ਅਗਵਾਈ ’ਚ ਪਿੰਡ ਦੇ ਇਕੱਲੇ-ਇਕੱਲੇ ਘਰ ਦੀ ਤਲਾਸ਼ੀ ਲਈ ਗਈ। ਇਸ ਦੌਰਾਨ 14-15 ਔਰਤਾਂ ਸਮੇਤ ਡੇਢ ਦਰਜਨ ਤੋਂ ਵੱਧ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿੱਛ ਲਈ ਪੁਲਸ ਚੌਂਕੀ ਬੁਲਾਇਆ ਗਿਆ।
ਇਹ ਵੀ ਪੜ੍ਹੋ- ਜਲੰਧਰ 'ਚ ਜ਼ਿਮਨੀ ਚੋਣ ਲੜਨ ਵਾਲੀ ਅਕਾਲੀ ਆਗੂ ਸੁਰਜੀਤ ਕੌਰ ਦੀਆਂ ਵਧੀਆ ਮੁਸ਼ਕਿਲਾਂ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਤੋਂ ਇਲਾਵਾ ਡੀ. ਐੱਸ. ਪੀ. ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ’ਚ ਪਿਛਲੇ ਸਮੇਂ ’ਚ ਨਸ਼ਾ ਵੇਚਣ ਵਾਲੇ ਅਪਰਾਧੀ ਕਿਸਮ ਦੇ ਲੋਕਾਂ ਦੀ ਵੀ ਪੜਤਾਲ ਕੀਤੀ ਜਾਵੇਗੀ। ਨਸ਼ਿਆਂ ਦੇ ਮਾਮਲਿਆਂ ’ਚ ਸ਼ਾਮਲ ਲੋਕਾਂ ਬਾਰੇ ਪਤਾ ਲਾਇਆ ਜਾਵੇਗਾ ਕਿ ਜ਼ਮਾਨਤ ’ਤੇ ਰਿਹਾਅ ਜਾਂ ਸਜ਼ਾ ਕੱਟਣ ਮਗਰੋਂ ਉਹ ਕੀ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਦੀ ਆਮਦਨ ਦਾ ਸਰੋਤ ਕੀ ਰਿਹਾ ਹੈ। ਇਸ ਮੌਕੇ ਪੁਲਸ ਚੌਂਕੀ ਜੌਲੀਆਂ ਦੇ ਇੰਚਾਰਜ ਏ. ਐੱਸ. ਆਈ. ਓਮਕਾਰ ਸਿੰਘ ਨੇ ਦੱਸਿਆ ਕਿ ਐੱਸ. ਟੀ. ਐੱਫ਼. ਅਤੇ ਪੁਲਸ ਦੇ ਇਸ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਇਕ ਕ੍ਰੇਟਾ ਕਾਰ, 2 ਮੋਟਰਸਾਈਕਲ ਅਤੇ ਇਕ ਐਕਟਿਵਾ ਸਕੂਟਰੀ ਨੂੰ ਕਬਜ਼ੇ ’ਚ ਲੈ ਕੇ ਮੋਟਰ ਵ੍ਹੀਕਲ ਐਕਟ ਤਹਿਤ ਥਾਣੇ ਬੰਦ ਕੀਤਾ ਗਿਆ ਹੈ। ਪੁਲਸ ਵੱਲੋਂ ਇਨ੍ਹਾਂ ਵਾਹਨਾਂ ਦੇ ਮਾਲਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੂਰ-ਦੂਰ ਤੱਕ ਨਸ਼ੇ ਲਈ ਬਦਨਾਮ ਹੈ ਜੌਲੀਆਂ
ਜ਼ਿਕਰਯੋਗ ਹੈ ਕਿ ਪਿੰਡ ਜੌਲੀਆਂ ਨਸ਼ੇ ਲਈ ਜ਼ਿਆਦਾ ਜਾਣਿਆ ਜਾਂਦਾ ਹੈ, ਜਿਸ ਕਾਰਨ ਪਿੰਡ ਦੂਰ-ਦੂਰ ਤੱਕ ਬਦਨਾਮ ਹੈ। ਪੁਲਸ ਅਨੁਸਾਰ ਪਿੰਡ ’ਚ ਸੈਂਸੀ ਬਰਾਦਰੀ ਦੇ ਕਈ ਘਰ ਹਨ ਜੋ ਨਸ਼ੇ ਦੇ ਧੰਦੇ ’ਚ ਸ਼ਾਮਲ ਹਨ ਅਤੇ ਐੱਨ. ਡੀ. ਪੀ. ਐੱਸ. ਕੇਸਾਂ ’ਚ ਨਾਮਜ਼ਦ ਹਨ। ਇਸ ਲਈ ਪੁਲਸ ਵਿਭਾਗ ਪਿੰਡ ’ਤੇ ਤਿੱਖੀ ਨਜ਼ਰ ਰੱਖਦਾ ਹੈ ਪਰ ਇਸ ਦੇ ਬਾਵਜੂਦ ਨਸ਼ਾ ਬਰਾਮਦ ਹੁੰਦਾ ਰਿਹਾ ਹੈ। ਅਜੇ ਕੁਝ ਦਿਨ ਪਹਿਲਾਂ ਹੀ ਪਿੰਡ ਸਕਰੌਦੀ ’ਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਸੀ ਜਿਸ ਮਗਰੋਂ ਸਕਰੌਦੀ ਦੇ ਲੋਕਾਂ ਨੇ ਪਿੰਡ ਜੌਲੀਆਂ ’ਚੋਂ ਨਸ਼ੇ ਦੀ ਸਪਲਾਈ ਹੋਣ ਦੀ ਗੱਲ ਖੁੱਲ੍ਹ ਕੇ ਆਖੀ ਸੀ ਅਤੇ ਉਨ੍ਹਾਂ ਵੱਲੋਂ ਪੁਲਸ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਵਿਚਕਾਰ ਮੰਨਿਆ ਜਾ ਰਿਹਾ ਹੈ ਕਿ ਸਕਰੌਦੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੁਣ ਐੱਸ. ਟੀ. ਐੱਫ. ਨੇ ਅੱਜ ਤੜਕੇ ਜੌਲੀਆ ਪਹੁੰਚ ਕੇ ਨਸ਼ਿਆਂ ਖਿਲਾਫ ਗੁਪਤ ਸਰਚ ਮੁਹਿੰਮ ਚਲਾਈ, ਜਿਸ ਸਬੰਧੀ ਸਥਾਨਕ ਪੁਲਸ ਨੂੰ ਵੀ ਪਹਿਲਾਂ ਸੂਚਿਤ ਨਹੀਂ ਕੀਤਾ ਗਿਆ ਅਤੇ ਦਿਲਚਸਪ ਰਿਹਾ ਕਿ ਇਸ ਸਰਚ ਆਪ੍ਰੇਸ਼ਨ ਦੌਰਾਨ ਐੱਸ. ਟੀ. ਐੱਫ. ਨੂੰ ਇੱਥੋਂ ਕੁਝ ਵੀ ਨਹੀਂ ਮਿਲਿਆ।
ਉਥੇ ਹੀ ਥਾਣਾ ਇੰਚਾਰਜ ਭਵਾਨੀਗੜ੍ਹ ਸਬ ਇੰਸਪੈਕਟਰ ਗੁਰਨਾਮ ਸਿੰਘ ਦਾ ਕਹਿਣਾ ਹੈ ਕਿ ਨਸ਼ਿਆਂ ਖ਼ਿਲਾਫ਼ ਇਹ ਐੱਸ. ਟੀ. ਐੱਫ਼. ਦਾ ਗੁਪਤ ਆਪ੍ਰੇਸ਼ਨ ਸੀ, ਜਿਸ ਬਾਰੇ ਸਾਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਿਰਫ ਜੌਲੀਆਂ ਪੁਲਸ ਚੌਕੀ ਦੀ ਟੀਮ ਨੂੰ ਮੌਕੇ ’ਤੇ ਆਪ੍ਰੇਸ਼ਨ ’ਚ ਸ਼ਾਮਲ ਕੀਤਾ ਗਿਆ। ਸਰਚ ਆਪ੍ਰੇਸ਼ਨ ਮਗਰੋਂ ਪੁਲਸ ਰਿਕਾਰਡ ਅਨੁਸਾਰ ਨਸ਼ੇ ਦੇ ਧੰਦੇ ’ਚ ਸ਼ਾਮਲ ਜਾਂ ਹੋਰ ਸ਼ੱਕੀ ਲੋਕਾਂ ਨੂੰ ਪੁੱਛ-ਗਿੱਛ ਲਈ ਥਾਣੇ ਬੁਲਾਇਆ ਗਿਆ ਹੈ ਤਾਂ ਜੋ ਨਸ਼ਿਆਂ ਦੇ ਜਾਲ ਨੂੰ ਪੂਰੀ ਤਰ੍ਹਾਂ ਤਬਾਹ ਕੀਤਾ ਜਾ ਸਕੇ।
ਇਹ ਵੀ ਪੜ੍ਹੋ- ਮੌਸਮ ਵਿਭਾਗ ਦੀ ਭਵਿੱਖਬਾਣੀ, ਪੰਜਾਬ 'ਚ ਤੂਫ਼ਾਨ ਤੇ ਭਾਰੀ ਬਾਰਿਸ਼ ਦਾ 'ਯੈਲੋ ਅਲਰਟ', ਜਾਣੋ ਅਗਲੇ ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਜਾਬ ਵਿਚ ਇਕ ਹੋਰ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼
NEXT STORY