ਮਾਹਿਲਪੁਰ, (ਜਸਵੀਰ, ਮੁੱਗੋਵਾਲ)- ਬੀਤੀ ਰਾਤ ਪਿੰਡ ਨੌਨੀਤਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ ਤੇ ਆਂਗਣਵਾੜੀ ਸੈਂਟਰ, ਜੋ ਕਿ ਇਕ ਹੀ ਜਗ੍ਹਾ ਚੱਲ ਰਹੇ ਹਨ, ਵਿਚ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ, ਭੰਨ-ਤੋੜ ਤੇ ਸਕੂਲ ਵਿਚ ਪਏ ਰੰਗ ਦੇ ਡੱਬੇ ਨਾਲ ਦੀਵਾਰਾਂ 'ਤੇ ਅਸ਼ਲੀਲ ਚਿੱਤਰ ਬਣਾਏ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਦੀ ਹੈੱਡ ਟੀਚਰ ਸਵਰਨਜੀਤ ਕੌਰ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਵੱਲੋਂ ਦੋਵਾਂ ਹੀ ਸਕੂਲਾਂ ਵਿਚ ਸਾਰੇ ਹੀ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਗਈ ਤੇ ਵੇਟਿੰਗ ਮਸ਼ੀਨ ਸਮੇਤ ਹੋਰ ਸਾਮਾਨ ਗਾਇਬ ਸੀ। ਸਕੂਲ ਵਿਚ ਰੱਖੇ ਗਏ ਰੰਗ ਨਾਲ ਸਕੂਲ ਦੀਆਂ ਦੀਵਾਰਾਂ 'ਤੇ ਬਹੁਤ ਹੀ ਅਸ਼ਲੀਲ ਤਸਵੀਰਾਂ ਬਣਾਈਆਂ ਹੋਈਆਂ ਸਨ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਂਗਣਵਾੜੀ ਸੈਂਟਰ ਵਿਚੋਂ ਚੋਰ ਘਿਓ ਦੇ ਟੀਨ, ਸੁੱਕੇ ਦੁੱਧ ਦੇ ਟੀਨ ਅਤੇ ਪੰਜੀਰੀ ਚੋਰੀ ਕਰ ਕੇ ਲੈ ਗਏ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਚੱਬੇਵਾਲ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਗਨਰੇਗਾ ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ ਤੇ ਟ੍ਰੈਫਿਕ ਜਾਮ
NEXT STORY