ਲਾਹੌਰ - ਬੀਤੇ ਕੱਲ ਪਾਕਿਸਤਾਨ 'ਚ ਜਿੱਥੇ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਦੇ ਬਾਹਰ ਧਰਨਾ ਲਗਾਇਆ ਅਤੇ ਪਥਰਾਅ ਹੋਣ ਦੀ ਖਬਰ ਕਈ ਵੈੱਬਸਾਈਟਾਂ 'ਤੇ ਚਲਾਈ ਗਈ। ਉਥੇ ਹੀ ਮੌਜੂਦ ਮੁਸਲਿਮ ਆਗੂ ਇਮਰਾਨ ਅਲੀ ਚਿਸ਼ਤੀ ਵੱਲੋਂ ਇਕ ਵੀਡੀਓ ਸ਼ੇਅਰ ਕਰ ਸਿੱਖਾਂ ਬਾਰੇ ਗਲਤ ਬੋਲਿਆ ਗਿਆ ਸੀ। ਅੱਜ ਇਮਰਾਨ ਅਲੀ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ 'ਚ ਉਹ ਆਖ ਰਿਹਾ ਹੈ ਕਿ ਜਿਵੇਂ ਤੁਸੀਂ ਕੱਲ ਦੀ ਘਟਨਾ ਬਾਰੇ ਸੁਣਿਆ ਅਤੇ ਦੇਖਿਆ ਉਸ ਵੀਡੀਓ 'ਚ ਮੈਂ ਸਿੱਖਾਂ ਅਤੇ ਗੁਰਦੁਆਰਾ ਸਾਹਿਬ ਬਾਰੇ ਗਲਤ ਬੋਲਿਆ। ਉਸ ਨੇ ਅੱਗੇ ਆਖਿਆ ਕਿ ਸਾਡਾ ਕੋਈ ਮਕਸਦ ਨਹੀਂ ਸੀ ਕਿ ਅਸੀਂ ਗੁਰਦੁਆਰਾ ਸਾਹਿਬ ਦਾ ਘਿਰਾਓ ਕਰ ਪੱਥਰਬਾਜ਼ੀ ਕਰਾਂਗੇ। ਜੱਜ਼ਬਾਤਾਂ 'ਚ ਮੈਂ ਕਾਫੀ ਕੁਝ ਬੋਲ ਗਿਆ ਸੀ ਅਤੇ ਇਸ ਨਾਲ ਜੇ ਕਿਸੇ ਨੂੰ ਦੁੱਖ ਜਾਂ ਤਕਲੀਫ ਪਹੁੰਚੀ ਹੋਵੇ ਤਾਂ ਮੈਂ ਉਸ ਤੋਂ ਮੁਆਫੀ ਮੰਗਦਾ ਹਾਂ। ਸਾਡੇ ਇਹ (ਸਿੱਖ) ਭਰਾ ਹਨ ਅਤੇ ਹਮੇਸ਼ਾ ਭਰਾ ਹੀ ਰਹਿਣਗੇ ਅਤੇ ਅਸੀਂ ਇਨ੍ਹਾਂ ਦੀ ਇੱਜ਼ਤ ਕਰਦੇ ਹਾਂ ਅਤੇ ਕਰਦੇ ਰਹਾਂਗੇ। ਦੱਸ ਦਈਏ ਕਿ ਬੀਤੇ ਕੱਲ ਇਮਰਾਨ ਅਲੀ ਚਿਸ਼ਤੀ ਨੇ ਆਪਣੀ ਪਹਿਲੀ ਵੀਡੀਓ 'ਚ ਆਖਿਆ ਸੀ ਕਿ ਉਹ ਇਸ ਇਲਾਕੇ 'ਚ ਇਕ ਵੀ ਸਿੱਖ ਨੂੰ ਨਹੀਂ ਰਹਿਣ ਦੇਣਗੇ ਅਤੇ ਇਸ ਇਲਾਕੇ ਦਾ ਨਾਂ ਬਦਲ ਦੇਣਗੇ।
ਪਿਸਤੌਲ ਦੀ ਨੋਕ 'ਤੇ ਲੁੱਟਿਆ ਸੁਵਿਧਾ ਕੇਂਦਰ
NEXT STORY