ਫ਼ਰੀਦਕੋਟ, (ਹਾਲੀ)- ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੀ ਦੇਸ਼ ਵਿਆਪੀ ਹਡ਼ਤਾਲ ਤਹਿਤ ਫ਼ਰੀਦਕੋਟ ਜ਼ਿਲੇ ਦੀਆਂ ਕਿਸਾਨ ਜਥੇਬੰਦੀਆਂ ਨੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਫ਼ਰੀਦਕੋਟ-ਸਾਦਿਕ ਸਮੇਤ ਫ਼ਰੀਦਕੋਟ-ਫਿਰੋਜ਼ਪੁਰ ਨੈਸ਼ਨਲ ਹਾਈਵੇ ਉਪਰ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਿਮਰਜੀਤ ਸਿੰਘ ਘੁੱਦੂਵਾਲ, ਬਿੰਦਰ ਸਿੰਘ ਗੋਲੇਵਾਲਾ ਨੇ ਕਿਹਾ ਕਿ ਦੇਸ਼ ਦੀਆਂ 172 ਕਿਸਾਨ ਜਥੇਬੰਦੀਆਂ ਵੱਲੋਂ ‘ਕਿਸਾਨ ਛੁੱਟੀ’ ’ਤੇ ਅੰਦੋਲਨ ਦੀ ਸ਼ੁਰੂਆਤ 10 ਜੂਨ ਤੱਕ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਦੀਆਂ ਸਾਰੀਆਂ ਪ੍ਰਮੁੱਖ ਸਡ਼ਕਾਂ ਜੋ ਪਿੰਡਾਂ ਨਾਲ ਜੋਡ਼ਦੀਆਂ ਹਨ ਉਪਰ 20 ਤੋਂ 30 ਕਿਸਾਨ ਨਾਕਿਆਂ ’ਤੇ ਡਟੇ ਹੋਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਨੂੰ ਰੋਕਣ ਲਈ ਕਿਸਾਨ ਡਟੇ ਹੋਏ ਹਨ। ਇਸ ਮੌਕੇ ਗੁਰਮੀਤ ਸਿੰਘ, ਬਲਜਿੰਦਰ ਸਿੰਘ ਗੋਲੇਵਾਲਾ, ਗੰਮਦੂਰ ਸਿੰਘ ਸੰਗਰਾਹੂਰ, ਚਰਨਜੀਤ ਸਿੰਘ ਸੁੱਖਣਵਾਲਾ ਆਦਿ ਨੇ ਪਿੰਡਾਂ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ’ਚ ‘ਹੱਟ’ ਲਾ ਕੇ ਦੁੱਧ ਅਤੇ ਸਬਜ਼ੀਆਂ ਵੇਚਣ ਤਾਂ ਜੋ ਸ਼ਹਿਰਾਂ ’ਚੋਂ ਲੋਕ ਪਿੰਡਾਂ ’ਚ ਜਾ ਕੇ ਤਾਜੀਆਂ ਸਬਜ਼ੀਆਂ ਖਰੀਦਣ ਅਤੇ ਕਿਸਾਨਾਂ ਨੂੰ ਸਹੀ ਕੀਮਤ ਮਿਲ ਸਕੇ।
ਹੋਟਲ ਮਾਲਕ ਦੇ ਡਰਾਈਵਰ ਕੋਲੋਂ ਫਾਰਚੂਨਰ ਖੋਹਣ ਵਾਲਾ ਅੜਿੱਕੇ (ਵੀਡੀਓ)
NEXT STORY