ਦੋਹਾ, (ਭਾਸ਼ਾ) ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਦੋਹਾ ਪੜਾਅ ਵਿਚ ਦੂਜੇ ਸਥਾਨ 'ਤੇ ਰਹਿ ਕੇ ਅਗਲੇ ਡਾਇਮੰਡ ਲੀਗ ਮੁਕਾਬਲੇ ਨੂੰ ਜਿੱਤਣ ਲਈ ਦ੍ਰਿੜ ਹੈ। ਚੋਪੜਾ ਦੋਹਾ ਡਾਇਮੰਡ ਲੀਗ ਵਿੱਚ ਆਪਣੀ ਆਖਰੀ ਕੋਸ਼ਿਸ਼ ਵਿੱਚ 88.36 ਮੀਟਰ ਥਰੋਅ ਨਾਲ ਦੂਜੇ ਸਥਾਨ ’ਤੇ ਰਿਹਾ ਸੀ। ਉਹ ਇਸ ਪੜਾਅ 'ਤੇ ਸੋਨ ਤਮਗਾ ਜੇਤੂ ਜੈਕਬ ਵਡਲੇਜਸ਼ ਤੋਂ ਸਿਰਫ 2 ਸੈਂਟੀਮੀਟਰ ਪਿੱਛੇ ਸੀ। ਸੀਜ਼ਨ ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਚੋਪੜਾ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ ਨਿੱਜੀ ਸਰਵੋਤਮ ਪ੍ਰਦਰਸ਼ਨ ਕੀਤਾ ਪਰ ਉਹ ਆਪਣੇ ਖਿਤਾਬ ਦਾ ਬਚਾਅ ਕਰਨ ਵਿੱਚ ਅਸਮਰੱਥ ਰਿਹਾ। ਦੋ ਵਾਰ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ 86.62 ਮੀਟਰ ਥਰੋਅ ਨਾਲ ਤੀਜੇ ਸਥਾਨ 'ਤੇ ਰਹੇ।
ਚੋਪੜਾ ਨੇ ਕਿਹਾ, ''ਮੇਰੇ ਲਈ ਇਸ ਸਾਲ ਸਭ ਤੋਂ ਮਹੱਤਵਪੂਰਨ ਮੁਕਾਬਲਾ ਪੈਰਿਸ ਓਲੰਪਿਕ ਹੈ ਪਰ ਡਾਇਮੰਡ ਲੀਗ ਵੀ ਬਹੁਤ ਮਹੱਤਵਪੂਰਨ ਹੈ। ਇਹ ਇਸ ਸੀਜ਼ਨ ਦਾ ਮੇਰਾ ਪਹਿਲਾ ਮੁਕਾਬਲਾ ਹੈ ਅਤੇ ਮੈਂ ਸਿਰਫ਼ 2 ਸੈਂਟੀਮੀਟਰ ਦੇ ਫਰਕ ਨਾਲ ਦੂਜੇ ਸਥਾਨ 'ਤੇ ਰਿਹਾ ਹਾਂ ਪਰ ਅਗਲੀ ਵਾਰ ਮੈਂ ਬਿਹਤਰ ਪ੍ਰਦਰਸ਼ਨ ਕਰਨ ਅਤੇ ਜਿੱਤਣ ਦੀ ਕੋਸ਼ਿਸ਼ ਕਰਾਂਗਾ।'' ਡਾਇਮੰਡ ਲੀਗ ਦਾ ਅਗਲਾ ਪੜਾਅ, ਜਿਸ ਵਿੱਚ ਜੈਵਲਿਨ ਥ੍ਰੋਅ ਈਵੈਂਟ ਸ਼ਾਮਲ ਹੈ, 7 ਜੁਲਾਈ ਨੂੰ ਪੈਰਿਸ ਵਿਚ ਹੋਵੇਗਾ। ਚੋਪੜਾ ਨੇ ਕਤਰ ਵਿੱਚ ਭਾਰਤੀ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ, ''ਇੱਥੇ ਕਤਰ ਵਿੱਚ ਭਾਰਤੀ ਲੋਕਾਂ ਤੋਂ ਸਮਰਥਨ ਪ੍ਰਾਪਤ ਕਰਨਾ ਸ਼ਾਨਦਾਰ ਰਿਹਾ ਹੈ। ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਸੰਭਵ ਹੈ ਕਿ ਭਾਰਤੀ ਖਿਡਾਰੀ ਭਵਿੱਖ ਵਿੱਚ ਹੋਰ ਵੀ ਅੱਗੇ ਜਾ ਸਕਦੇ ਹਨ। ਮੈਨੂੰ ਭਾਰਤੀ ਹੋਣ 'ਤੇ ਸੱਚਮੁੱਚ ਮਾਣ ਹੈ।''
ਸ਼ੁਭਮਨ ਗਿੱਲ 'ਤੇ ਲੱਗ ਸਕਦੀ ਹੈ ਪਾਬੰਦੀ, BCCI ਨੇ ਦਿੱਤਾ ਵੱਡਾ ਝਟਕਾ
NEXT STORY