ਧਰਮਕੋਟ (ਸਤੀਸ਼): ਅੱਜ ਤੜਕੇ ਛੇ ਵਜੇ ਦੇ ਕਰੀਬ ਆਏ ਭਾਰੀ ਹਨੇਰੀ ਅਤੇ ਤੂਫਾਨ ਕਾਰਨ ਜਿੱਥੇ ਲੋਹਗੜ੍ਹ ਤੋਂ ਇੰਦਰਾ ਰੋਡ ਤੇ ਥਾਂ-ਥਾਂ ਤੋਂ ਦਰੱਖਤ ਕੱਟੇ ਗਏ ਉੱਥੇ ਹੀ ਇਸ ਤੂਫਾਨ ਕਾਰਨ ਲੋਹਗੜ੍ਹ ਤੋਂ ਇੰਦਰਗੜ੍ਹ ਰੋਡ ਤੇ ਸਥਿਤ ਜੋਤ ਐਗਰੋਟੈੱਕ ਸਰਾਂ ਓਵਰਸੀਜ਼ ਜੇ.ਐੱਮ.ਜੀ. ਰਾਈਸ ਮਿੱਲ ਜੋਤ ਐਗਰੋ ਫੂਡ ਜੋ ਕਿ ਇਹ ਚਾਰੇ ਸ਼ੈੱਲਰ ਇਕ ਜਗ੍ਹਾ ਉੱਪਰ ਹੀ ਸਥਿਤ ਸਨ, ਇਨ੍ਹਾਂ ਸ਼ੈਲਰਾਂ ਦਾ ਇਸ ਤੂਫਾਨ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਜਦੋਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦੇ ਜੋ ਐਗਰੋ ਫੂਡ ਦੇ ਮਾਲਕ ਜਸਪਾਲ ਸਿੰਘ ਅਤੇ ਜੋਤ ਐਗਰੋਟੈੱਕ ਸਰਾਂ ਓਵਰ ਸੀ ਜੇ ਐੱਮ ਜੀ ਰਾਜਮਲ ਦੇ ਮਾਲਕ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਛੇ ਵਜੇ ਦੇ ਕਰੀਬ ਆਏ ਭਾਰੀ ਤੂਫਾਨ ਕਾਰਨ ਸਾਡੇ ਸ਼ੈਲਰਾਂ ਦੇ ਸਾਰੇ ਸ਼ੈੱਡ ਉੱਡ ਗਏ ਅਤੇ ਟਰੈਕਟਰ ਟਰਾਲਿਆਂ ਦਾ ਭਾਰੀ ਨੁਕਸਾਨ ਹੋਇਆ। ਸ਼ੈਲਰਾਂ ਦੀਆਂ ਮਸ਼ੀਨਰੀ ਦਾ ਵੀ ਭਾਰੀ ਨੁਕਸਾਨ ਹੋਇਆ। ਇਸ ਤੋਂ ਇਲਾਵਾ ਚੌਲਾਂ ਦੇ ਬਾਰਦਾਨੇ ਦਾ ਅਤੇ ਸ਼ੈਲਰਾਂ ਦੇ ਦੁਆਲੇ ਹੋਈਆਂ ਚਾਰ ਦੀਵਾਰੀਆਂ ਵੀ ਡਿੱਗ ਗਈਆਂ। ਮਾਲਕਾਂ ਨੇ ਦੱਸਿਆ ਕਿ ਇਸ ਤੂਫਾਨ ਕਾਰਨ ਉਨ੍ਹਾਂ ਦਾ ਡੇਢ ਤੋਂ ਦੋ ਕਰੋੜ ਦੇ ਕਰੀਬ ਨੁਕਸਾਨ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸ਼ੈਲਰ ਲਗਾਏ ਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ ਅਤੇ ਇਸ ਨੁਕਸਾਨ ਨੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਭਾਰੀ ਸੱਟ ਮਾਰੀ ਹੈ। ਇਸ ਦੌਰਾਨ ਉੱਘੇ ਸ਼ੈਲਰ ਵਪਾਰੀ ਅਤੇ ਨਗਰ ਕੌਂਸਲ ਧਰਮਕੋਟ ਦੇ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਸ਼ੈਲਰ ਐਸੋਸੀਏਸ਼ਨ ਧਰਮਕੋਟ ਦੇ ਪ੍ਰਧਾਨ ਨਿਸ਼ਾਂਤ ਨੌਹਰੀਆ, ਆੜ੍ਹਤੀ ਐਸੋਸੀਏਸ਼ਨ ਧਰਮਕੋਟ ਦੇ ਆਗੂ ਸੁਧੀਰ ਕੁਮਾਰ ਗੋਇਲ ,ਜਨੇਸ਼ ਗਰਗ, ਤਰਲੋਚਨ ਸਿੰਘ,ਪਰਮਪਾਲ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਸ਼ੈਲਰ ਵਾਲਿਆਂ ਦਾ ਜੋ ਭਾਰੀ ਨੁਕਸਾਨ ਹੋਇਆ ਹੈ ਸਰਕਾਰ ਉਨ੍ਹਾਂ ਨੂੰ ਮੁਆਵਜ਼ਾ ਰਾਸ਼ੀ ਭੇਟ ਕਰੇ।
ਸ੍ਰੀ ਮੁਕਤਸਰ ਸਾਹਿਬ 'ਚ 7 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 80
NEXT STORY