ਜਲੰਧਰ (ਪੁਨੀਤ)– ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਮੇਤ ਉੱਤਰ ਭਾਰਤ ਦੇ ਕਈ ਸੂਬਿਆਂ ਵਿਚ ਪਏ ਤਾਜ਼ਾ ਮੀਂਹ ਨੇ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ, ਜਿਸ ਨਾਲ ਤਾਪਮਾਨ ਵਿਚ 4 ਡਿਗਰੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਕਈ ਸ਼ਹਿਰਾਂ ਵਿਚ ਘੱਟ ਮੀਂਹ ਪੈਣ ਕਾਰਨ ਹੁੰਮਸ ਨੇ ਪ੍ਰੇਸ਼ਾਨੀ ਵਧਾਉਣ ਦਾ ਕੰਮ ਕੀਤਾ।
ਮੌਸਮ ਵਿਗਿਆਨ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿਚ 12 ਜੁਲਾਈ ਨੂੰ ਹਨੇਰੀ-ਤੂਫਾਨ ਨੂੰ ਲੈ ਕੇ ਯੈਲੋ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੀਂਹ ਤੋਂ ਬਾਅਦ ਪੰਜਾਬ ਦੇ ਪਠਾਨਕੋਟ ਵਿਚ 39.5 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਿਕਾਰਡ ਹੋਇਆ, ਜਦਕਿ ਗੁਰਦਾਸਪੁਰ ਵਿਚ 34 ਅਤੇ ਅੰਮ੍ਰਿਤਸਰ ਵਿਚ 37 ਡਿਗਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ASI ਨੇ ਥਾਣੇ 'ਚ ਫੜਾਈ ਰਿਸ਼ਵਤ ਦੀ ਰਕਮ, ਫ਼ਿਰ ਨਿਗਲ਼ ਲਈ ਸਲਫ਼ਾਸ
ਹਿਮਾਚਲ ਵਿਚ ਕਈ ਥਾਵਾਂ ’ਤੇ ਮੀਂਹ ਕਾਰਨ ਨਦੀਆਂ ਵਿਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਅਤੇ ਦਰਜਨਾਂ ਥਾਵਾਂ ’ਤੇ ਰਸਤੇ ਬੰਦ ਹੋਣ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਉਠਾਉਣੀ ਪੈ ਰਹੀ ਹੈ। ਵੱਧ ਤੋਂ ਵੱਧ ਤਾਪਮਾਨ ਮੁਤਾਬਕ ਸ਼ਿਮਲਾ ਵਿਚ 26.6, ਭੂੰਤਰ ਵਿਚ 35.4, ਧਰਮਸ਼ਾਲਾ ਵਿਚ 29.6 ਸੈਲਸੀਅਸ ਤਾਪਮਾਨ ਰਿਕਾਰਡ ਹੋਇਆ। ਹਿਮਾਚਲ ਵਿਚ 13 ਜੁਲਾਈ ਤਕ ਦਰਮਿਆਨੇ ਤੋਂ ਜ਼ਿਆਦਾ ਮੀਂਹ ਸਬੰਧੀ ਯੈਲੋ ਅਲਰਟ ਜਾਰੀ ਰਹੇਗਾ।
ਓਧਰ ਹਰਿਆਣਾ ਦੇ ਮੋਹਿੰਦਰਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 38.9 ਡਿਗਰੀ ਰਿਕਾਰਡ ਹੋਇਆ, ਜਦਕਿ ਪੰਚਕੂਲਾ ਵਿਚ ਘੱਟੋ-ਘੱਟ ਤਾਪਮਾਨ 25.8 ਡਿਗਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ- 'ਹੌਟ ਸੀਟ' ਬਣੇ ਜਲੰਧਰ ਵੈਸਟ ਹਲਕੇ ਨੇ ਉਮੀਦਵਾਰਾਂ ਦੇ ਛੁਡਾਏ ਪਸੀਨੇ, ਫ਼ਿਰ ਵੀ 9 ਫ਼ੀਸਦੀ ਘੱਟ ਹੋਈ ਵੋਟਿੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'AC ਦੀ ਸਰਵਿਸ ਕਰਨ ਆਏ ਹਾਂ ਮਾਤਾ ਜੀ..', ਫ਼ਿਰ ਲੈ ਗਏ ਸਭ ਕੁੱਝ ਲੁੱਟ ਕੇ
NEXT STORY