ਤਰਨਤਾਰਨ (ਰਮਨ ਚਾਵਲਾ)-ਸ਼ਨੀਵਾਰ ਦੇਰ ਸ਼ਾਮ ਚੱਲੀ ਤੇਜ਼ ਹਨੇਰੀ ਤੂਫਾਨ ਅਤੇ ਮੀਂਹ ਨੇ ਚਾਰੇ ਪਾਸੇ ਤਬਾਹੀ ਮਚਾ ਕੇ ਰੱਖ ਦਿੱਤੀ ਹੈ। ਇਸ ਦੌਰਾਨ ਜਿੱਥੇ ਇਕ ਚਾਹ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਦੀ ਕੰਧ ਡਿੱਗਣ ਕਰਕੇ ਮਲਬੇ ਹੇਠਾਂ ਆਉਣ ਦੌਰਾਨ ਮੌਤ ਹੋ ਗਈ, ਉਥੇ ਹੀ ਵੱਖ-ਵੱਖ ਗਰੀਬ ਘਰਾਂ ਦੇ ਕੱਚੇ ਕੋਠੇ ਅਤੇ ਹੋਰ ਕੰਧਾਂ ਤੋਂ ਲੈ ਕਈ ਸ਼ੈਡ ਟੁੱਟਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਤੂਫਾਨ ਕਰਕੇ ਸੜਕਾਂ ਉਪਰ ਰੁੱਖਾਂ ਦੇ ਥਾਂ-ਥਾਂ ਡਿੱਗਣ ਦੇ ਸਮਾਚਾਰ ਪ੍ਰਾਪਤ ਹੋ ਰਹੇ ਹਨ, ਜਿਸ ਕਰਕੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਣਕਾਰੀ ਦੇ ਅਨੁਸਾਰ ਮੌਸਮ ਵਿਭਾਗ ਵੱਲੋਂ ਬੀਤੇ ਕਈ ਦਿਨਾਂ ਤੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਕੁਝ ਦਿਨਾਂ ’ਚ ਤੂਫਾਨ ਮੀਂਹ ਝੱਖਡ਼ ਆਉਣ ਦੇ ਆਸਾਰ ਬਣੇ ਹੋਏ ਹਨ, ਜਿਸ ਦੇ ਚੱਲਦਿਆਂ ਸ਼ਨੀਵਾਰ ਸ਼ਾਮ ਕਰੀਬ 6 ਵਜੇ ਆਸਮਾਨ ਵਿਚ ਹਨੇਰਾ ਛਾ ਗਿਆ, ਉਥੇ ਹੀ ਤੇਜ਼ ਹਨੇਰੀ ਉਪਰੰਤ ਤੂਫਾਨ ਆਉਣ ਕਰਕੇ ਚਾਰੇ ਪਾਸੇ ਹਾਹਾਕਾਰ ਮੱਚ ਗਈ।
ਇਸ ਦੌਰਾਨ ਸੜਕਾਂ ਉਪਰ ਚੱਲਣ ਵਾਲੇ ਵਾਹਨ ਚਾਲਕਾਂ ਨੇ ਮਜਬੂਰੀ ਵਿਚ ਆਪਣੇ ਵਾਹਨ ਸਾਈਡਾਂ ਉਪਰ ਖੜ੍ਹੇ ਕਰ ਦਿੱਤੇ। ਹਵਾ ਦੀ ਰਫਤਾਰ ਅਤੇ ਮਿੱਟੀ ਵਾਲੀ ਹਵਾ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਇਸ ਤੂਫਾਨ ਦੇ ਚੱਲਦਿਆਂ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਪਾਵਨ ਸਰੋਵਰ ’ਚ ਪਾਣੀ ਛੱਲਾਂ ਮਾਰਦਾ ਹੋਇਆ ਵਿਖਾਈ ਦਿੱਤਾ। ਇਸ ਕੁਦਰਤੀ ਆਫਤ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ।
ਸਥਾਨਕ ਰੇਲਵੇ ਸਟੇਸ਼ਨ ਤਰਨਤਾਰਨ ਦੇ ਸਾਹਮਣੇ ਚਾਹ ਦੀ ਦੁਕਾਨ ਕਰਨ ਵਾਲੇ ਵਿਅਕਤੀ ਉਪਰ ਉਸ ਦੀ ਕੰਧ ਅਤੇ ਟੀਨਾਂ ਡਿੱਗਣ ਕਰਕੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਸ ਤਰ੍ਹਾਂ ਕਈ ਲੋਕ ਹਾਦਸੇ ਦਾ ਸ਼ਿਕਾਰ ਵੀ ਹੋ ਚੁੱਕੇ ਹਨ, ਜਿਨ੍ਹਾਂ ਦੀ ਜਾਣਕਾਰੀ ਐਤਵਾਰ ਸਵੇਰੇ ਪ੍ਰਾਪਤ ਹੋਵੇਗੀ। ਇਸ ਤੇਜ਼ ਬਾਰਸ਼ ਅਤੇ ਤੂਫਾਨ ਕਰਕੇ ਜਿੱਥੇ ਬਿਜਲੀ ਸਪਲਾਈ ਗੁਲ ਹੋ ਗਈ, ਉਥੇ ਹੀ ਇੰਟਰਨੈਟ ਸੇਵਾਵਾਂ ਤੱਕ ਪ੍ਰਭਾਵਿਤ ਹੋ ਗਈਆਂ ਹਨ।
Punjab : ਤੇਜ਼ ਹਨ੍ਹੇਰੀ-ਤੂਫਾਨ ਨੇ ਲੁਧਿਆਣਾ 'ਚ ਮਚਾਈ ਤਬਾਹੀ, ਹਨ੍ਹੇਰੇ 'ਚ ਡੁੱਬਿਆ ਪੂਰਾ ਸ਼ਹਿਰ
NEXT STORY