ਪਟਿਆਲਾ/ਨਾਭਾ (ਰਾਹੁਲ ਖੁਰਾਣਾ) : ਬੀਤੇ ਰਾਤ ਪਟਿਆਲਾ 'ਚ ਆਈ ਤੇਜ਼ ਹਨੇਰੀ ਅਤੇ ਝੱਖੜ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ। ਜਿੱਥੇ ਸੜਕਾਂ 'ਤੇ ਦਰੱਖਤ ਜੜ੍ਹੋਂ ਉਖੜ ਕੇ ਢਹਿ-ਢੇਰੀ ਹੋ ਗਏ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਹੀ ਨਾਭਾ ਹਲਕੇ ਦੀ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਕਾਰਨ ਲੋਕਾਂ ਦੇ ਕੰਮਾਂ-ਕਾਰਾਂ 'ਤੇ ਪ੍ਰਭਾਵ ਪਿਆ।
ਇਸ ਤੋਂ ਇਲਾਵਾ ਨਾਭਾ ਸ਼ਹਿਰ ਦੇ ਬੌੜਾ ਗੇਟ ਨਜ਼ਦੀਕ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ 20 ਫੁੱਟ ਉੱਚੀ ਖੜ੍ਹੀ ਕੰਧ ਦੇ ਢਹਿ-ਢੇਰੀ ਹੋ ਜਾਣ ਕਾਰਨ ਤਿੰਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਮੰਜਰ ਕੁਝ ਅਜਿਹਾ ਸੀ ਕਿ ਸਾਰੀ ਗਲ਼ੀ ਇੱਟਾਂ ਨਾਲ ਭਰ ਗਈ ਅਤੇ ਰਸਤਾ ਬੰਦ ਹੋ ਗਿਆ। ਦੂਜੇ ਪਾਸੇ ਗੱਡੀਆਂ ਦੇ ਹੋਏ ਨੁਕਸਾਨ ਦੀ ਨਾਭਾ ਦੇ ਐੱਸ. ਡੀ. ਐੱਮ. ਤਰਸੇਮ ਚੰਦ ਨੇ ਰਿਪੋਰਟ ਮੰਗੀ ਹੈ ਤੇ ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਗੱਲ ਕਰਦਿਆਂ ਨੁਕਸਾਨੀਆਂ ਗਈ ਗੱਡੀਆਂ ਦੇ ਮਾਲਕਾਂ ਨੇ ਗੱਲ ਕਰਦਿਆਂ ਕਿਹਾ ਕਿ ਬੀਤੀ ਰਾਤ 12 ਵਜੇ ਦੇ ਕਰੀਬ ਸਾਨੂੰ ਸਭ ਨੂੰ ਕੰਧ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਜਦੋਂ ਅਸੀਂ ਬਾਹਰ ਜਾ ਕੇ ਵੇਖਿਆ ਤਾਂ ਸਾਰੀਆਂ ਗੱਡੀਆਂ ਕੰਧ ਦੇ ਹੇਠਾਂ ਦੱਬੀਆਂ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਜਿਸ ਮੌਕੇ ਇਹ ਹਾਦਸਾ ਵਾਪਰਿਆ ਉਸ ਵੇਲੇ ਬਾਹਰ 3 ਗੱਡੀਆਂ ਖੜ੍ਹੀਆਂ ਸਨ। ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕੰਧ 15 ਸਾਲ ਤੋਂ ਵੱਧ ਇਸੇ ਤਰ੍ਹਾਂ ਖੜ੍ਹੀ ਹੈ ਤੇ ਇਸ ਦੀ ਕੋਈ ਸੁਰੱਖਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਵੀ ਜ਼ਮੀਨ ਦੇ ਮਾਲਕਾਂ ਨੂੰ ਇਸ ਨੂੰ ਠੀਕ ਕਰਵਾਉਣ ਦੀ ਗੱਲ ਆਖੀ ਸੀ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ।
ਇਸ ਮੌਕੇ ਦੂਸਰੇ ਵਿਅਕਤੀ ਨੇ ਗੱਲ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੇਰੀ ਨੁਕਸਾਨੀ ਗਈ ਕਾਰ ਠੀਕ ਕਰਵਾ ਕੇ ਦਿੱਤਾ ਜਾਵੇ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਸ ਵੇਲੇ ਅਸੀਂ ਆਪਣੇ ਘਰ 'ਚ ਮੌਜੂਦ ਸੀ। ਉਨ੍ਹਾਂ ਆਖਿਆ ਕਿ ਜੇਕਰ ਸਵੇਰੇ ਦੇ ਵੇਲੇ ਅਜਿਹੀ ਘਟਨਾ ਵਾਪਰਦੀ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਉਨ੍ਹਾਂ ਦੱਸਿਆ ਕਿ ਇਸ ਨਾਲ ਕਰੀਬ 2-ਢਾਈ ਲੱਖ ਦਾ ਨੁਕਸਾਨ ਹੋਇਆ ਹੈ। ਕਿਸਾਨ ਨੇ ਆਖਿਆ ਕਿ ਅਜਿਹੀ ਤੇਜ਼ ਹਨੇਰੀ ਮੈਂ ਪਹਿਲੀ ਵਾਰ ਵੇਖੀ ਹੈ ਤੇ ਇਸ ਤੇਜ਼ ਤੂਫ਼ਾਨ ਨਾਲ ਦਰੱਖਤ ਜੜ੍ਹੋਂ ਉਖੜ ਗਏ, ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਜੇਕਰ ਉਸ ਵੇਲੇ ਰਾਹਗੀਰ ਹੁੰਦਾ ਦਾ ਉਸ ਦਾ ਬਚਣਾ ਮੁਸ਼ਕਿਲ ਸੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਭਰਾ ਨਾਲੋਂ ਪਿਆਰੀ ਹੋਈ ਜ਼ਮੀਨ! ਐਨਾ ਵਧਿਆ ਵਿਵਾਦ ਕਿ ਵੱਡੇ ਭਰਾ ਦੀ ਚਲੀ ਗਈ ਜਾਨ
NEXT STORY