ਭਵਾਨੀਗੜ੍ਹ (ਕਾਂਸਲ)- ਸਥਾਨਕ ਇਲਾਕੇ ਵਿਚ ਆਏ ਤੇਜ਼ ਤੂਫਾਨ ਕਾਰਨ ਇਲਾਕੇ ਦੇ ਵਿਚ ਦੋ ਦਰਜਨ ਦੇ ਕਰੀਬ ਸ਼ੈਲਰਾਂ, ਫੈਕਟਰੀਆਂ ਤੇ ਵੱਡੇ ਗੋਦਾਮਾਂ ਦੇ ਸ਼ੈੱਡ ਉੱਡ ਜਾਣ ਤੇ ਚਾਰਦੀਵਾਰੀਆਂ ਢਹਿ ਢੇਰੀ ਹੋ ਜਾਣ ਕਾਰਨ ਹਰ ਸ਼ੈਲਰ ਤੇ ਫੈਕਟਰੀ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਿਆਲਾ ਰੋਡ ਸਥਿਤ ਮਹੇਸ਼ ਰਾਈਸ ਉਦਯੋਗ ਸੰਮਤੀ ਦੇ ਮਾਲਕ ਮੋਤੀ ਲਾਲ ਗਰਗ ਨੇ ਦੱਸਿਆ ਕਿ ਉਨ੍ਹਾਂ ਦੇ ਸ਼ੈਲਰ ਦਾ ਸ਼ੈੱਡ ਉੱਡ ਜਾਣ ਕਾਰਨ ਤੇਜ਼ ਮੀਂਹ ਨਾਲ ਸ਼ੈਲਰਾਂ ਦੇ ਗੋਦਾਮਾਂ ਵਿਚ ਪਏ ਭਾਰੀ ਮਾਤਰਾ ਵਿਚ ਚਾਵਲ ਭਿੱਜ ਕੇ ਖ਼ਰਾਬ ਹੋ ਗਏ ਤੇ ਮਸ਼ੀਨਰੀ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕੁਦਰਤੀ ਆਫਤ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੰਗਲਵਾਰ ਨੂੰ ਵੀ ਐਲਾਨੀ ਗਈ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ
ਇਸੇ ਤਰ੍ਹਾਂ ਇਸ ਤੂਫਾਨ ਕਾਰਨ ਪਟਿਆਲਾ ਰੋਡ ਸਥਿਤ ਅਗਰਵਾਲ ਗੋਦਾਮ ਤਾਸ਼ ਦੇ ਪੱਤਿਆਂ ਵਾਂਗ ਢਹਿ-ਢੇਰੀ ਹੋ ਗਿਆ। ਗੋਦਾਮ ਦੇ ਮਾਲਕ ਸੰਜੀਵ ਗਰਗ ਨੇ ਦੱਸਿਆ ਕਿ ਇਸ ਘਟਨਾ ਵਿਚ ਉਨ੍ਹਾਂ ਦਾ ਕਈ ਲੱਖ ਰੁਪਏ ਦਾ ਵੱਡਾ ਨੁਕਸਾਨ ਹੋਇਆ ਹੈ। ਇਸ ਤੂਫ਼ਾਨ ਕਾਰਨ ਇਲਾਕੇ ਵਿਚਲੇ ਕਈ ਸ਼ੈਲਰ ਜਿਨ੍ਹਾਂ ਵਿਚ ਸੂਰੀਆ ਰਾਈਸ ਮਿਲ, ਤਾਰਾ ਰਾਈਸ ਮਿਲ, ਸੱਤਿਆ ਫੂਡ, ਸ੍ਰੀ ਰਾਮ ਟਰੇਡਰਜ਼, ਫਰੈਂਡਸ ਫੂਡ ਪ੍ਰੋਡਕਟਸ, ਜੀ.ਐੱਸ. ਰਾਈਸ ਮਿਲ, ਬੀ.ਐੱਸ. ਰਾਈਸ ਮਿਲ, ਭਵਾਨੀ ਇੰਡਸਟਰੀਜ਼, ਐੱਨ.ਡੀ. ਇੰਡਸਟਰੀਜ਼, ਸ਼ਿਵ ਕਾਟਨ ਕੰਪਨੀ, ਕੇ. ਐੱਲ. ਫੂਡ, ਰਾਧਾ ਕ੍ਰਿਸ਼ਨ ਰਾਈਸ ਮਿਲ, ਕਾਂਸਲ ਆਇਲ ਮਿਲ ਸਮੇਤ ਦੋ ਦਰਜਨ ਤੋਂ ਵੱਧ ਸ਼ੈਲਰ ਤੇ ਫੈਕਟਰੀਆਂ ਦੇ ਸ਼ੈੱਡ ਉੱਡ ਜਾਣ ਕਾਰਨ ਤੇ ਚਾਰ ਦਿਵਾਰੀਆਂ ਢਹਿ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਤੇ ਇੰਨਾ ਸ਼ੈਲਰਾਂ ਦੇ ਗੋਦਾਮਾਂ ਵਿਚ ਪਏ ਵੱਡੀ ਮਾਤਰਾ ਵਿਚ ਚਾਵਲ ਮੀਂਹ ਵਿਚ ਭਿੱਜ ਜਾਣ ਕਾਰਨ ਨਸ਼ਟ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ 'ਚ ਹੋ ਗਏ ਤਬਾਦਲੇ! ਪੜ੍ਹੋ ਪੂਰੀ List
ਜ਼ਿਲ੍ਹਾ ਰਾਈਸ ਮਿਲਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ, ਸਾਬਕਾ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਤੇ ਮਨੀਸ਼ ਢੰਡ ਨੇ ਦੱਸਿਆ ਕਿ ਇਸ ਕੁਦਰਤੀ ਆਫਤ ਦੇ ਕਾਰਨ ਹਰ ਸ਼ੈਲਰ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਕੁਦਰਤੀ ਆਫਤ ਕਾਰਨ ਸ਼ੈਲਰ ਮਾਲਕਾਂ ਦੇ ਹੋਏ ਇਸ ਨੁਕਸਾਨ ਲਈ ਹਰ ਪੀੜਤ ਨੂੰ 20 ਲੱਖ ਰੁਪਏ ਪ੍ਰਤੀ ਸ਼ੈਲਰ ਮੁਆਵਜ਼ਾ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਗ ਦਾ ਮੈਦਾਨ ਬਣੀ ਪੰਜਾਬ ਦੀ ਇਹ ਮੰਡੀ, ਚੱਲੇ ਤੇਜ਼ਧਾਰ ਹਥਿਆਰ, ਖ਼ੂਨ ਨਾਲ ਲਥਪਥ ਕੀਤੇ ਨੌਜਵਾਨ
NEXT STORY