ਮੋਹਾਲੀ (ਨਿਆਮੀਆਂ)-ਪਿੰਡ ਢੇਲਪੁਰ ਵਿਖੇ 3 ਭੈਣ-ਭਰਾਵਾਂ ਦੀ ਜਨਮ ਤਾਰੀਖ਼ ਇਕੋ ਹੈ। ਤਿੰਨਾਂ ਦੇ ਜਨਮ ਦੇ ਸਾਲ ਵੱਖ-ਵੱਖ ਹਨ ਪਰ ਜਨਮ ਤਾਰੀਖ਼ ਇਕੋ ਹੋਣ ਕਾਰਨ ਬੀਤੀ ਸ਼ਾਮ ਪਰਿਵਾਰ ਨੇ ਤਿੰਨਾਂ ਦਾ ਜਨਮ ਦਿਨ ਇਕੱਠਿਆਂ ਮਨਾਇਆ। ਬੱਚਿਆਂ ਦੇ ਪਿਤਾ ਭਗਵਾਨ ਸਿੰਘ ਸਾਬਕਾ ਸਰਪੰਚ ਅਤੇ ਮਾਤਾ ਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਲੜਕੀ ਪ੍ਰਨੀਤ ਕੌਰ ਦਾ ਜਨਮ ਦਿਨ 17 ਜੁਲਾਈ 2005 ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਕੇਂਦਰ ਸਰਕਾਰ ਨੇ MSP ’ਤੇ ਬਣਾਈ ਕਮੇਟੀ, ਸੰਯੁਕਤ ਮੋਰਚੇ ਵੱਲੋਂ ਨਾਵਾਂ ਦੀ ਉਡੀਕ
ਛੋਟੀ ਲੜਕੀ ਯਸ਼ਮੀਨ ਕੌਰ ਦੀ ਜਨਮ ਤਾਰੀਖ਼ 17 ਜੁਲਾਈ 2008 ਹੈ ਅਤੇ ਸਭ ਤੋਂ ਛੋਟੇ ਪੁੱਤਰ ਨਿਸ਼ਾਨਦੀਪ ਸਿੰਘ ਦੀ ਜਨਮ ਤਾਰੀਖ਼ 17 ਜੁਲਾਈ 2010 ਹੈ। ਤਿੰਨੋਂ ਬੱਚਿਆਂ ਦੇ ਜਨਮ ਦਾ ਸਮਾਂ ਵੀ ਲੱਗਭਗ ਇਕੋ ਹੈ ਅਤੇ ਸਾਰਿਆਂ ਦਾ ਕੁਦਰਤੀ ਜਣੇਪਾ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੁਝ ਮਹੀਨੇ ਨਹੀਂ ਮਿਲਣਗੇ ਮੂਸਾ ਪਿੰਡ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ
ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ 'ਮਿਸ਼ਨ ਸਿੱਖਿਆ' ਦਾ ਆਗ਼ਾਜ਼, ਨੰਗਲ ਦੇ ਵੱਖ-ਵੱਖ ਸਕੂਲਾਂ ਦਾ ਕੀਤਾ ਦੌਰਾ
NEXT STORY